ਸਰਸਾ। ਹਰ ਸਾਲ ਚੇਤਰ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰੌਦਸ਼ੀ ਨੂੰ ਮਹਾਵੀਰ ਜਯੰਤੀ ਮਨਾਈ ਜਾਂਦੀ ਹੈ। ਇਸ ਸਾਲ ਮਹਾਵੀਰ ਜਯੰਤੀ 4 ਅਪਰੈਲ ਨੂੰ ਹੈ। ਜੈਨ ਧਰਮ ਦੇ 24ਵੇਂ ਤੀਰਥਕਰ ਮਹਾਵਰ ਸਵਾਮੀ ਦਾ ਜਨਮ ਬਿਹਾਰ ਦੇ ਕੁੰਡਾਗ੍ਰਾਮ ’ਚ ਹੋਇਆ ਸੀ। ਭਗਵਾਨ ਮਹਾਵੀਰ ਦੇ ਬਚਨਪ ਦਾ ਨਾਂਅ ਵਰਧਮਾਨ ਸੀ। ਕਿਹਾ ਜਾਂਦਾ ਹੈ ਕਿ 30 ਸਾਲ ਦੀ ਉਮਰ ’ਚ ਉਨ੍ਹ ਨੇ ਰਾਜ ਮਹਿਲਾਂ ਦੇ ਸੁਖ ਨੂੰ ਤਿਆਗ ਕੇ ਸੱਚ ਦੀ ਸੋਜ਼ ’ਚ ਜੰਗਲਾਂ ਵੱਲ ਚੱਲ ਪਏ ਸਨ। (Honeypreet Insaan)
ਸੰਘਣੇ ਜੰਗਲਾਂ ’ਚ ਰਹਿੰਦੇ ਹੋਏ ਉਨ੍ਹਾਂ ਨੇ ਬਾਰਾਂ ਸਾਲਾਂ ਤੱਕ ਕਠੋਰ ਤਪੱਸਿਆ ਕੀਤੀ, ਜਿਸ ਤੋਂ ਬਾਅਦ ਰਿਜੁਬਾਲੁਕਾ ਨਦੀ ਦੇ ਕੰਢੇ ’ਤੇ ਸਾਲ੍ਹ ਰੁੱਖ ਦੇ ਹੇਠਾਂ ਉਨ੍ਹਾਂ ਨੂੰ ਕੈਵੱਲਿਆ ਗਿਆਨ ਦੀ ਪ੍ਰਾਪਤੀ ਹੋਈ ਸੀ। ਭਗਵਾਨਮਹਾਵੀਰ ਨੇ ਸਮਾਜ ਦੇ ਸੁਧਾਰ ਅਤੇ ਲੋਕਾਂ ਦੀ ਭਲਾਈ ਲਈ ਉਪਦੇਸ਼ ਦਿੱਤੇ। ਅੱਜ ਉਨ੍ਹਾਂ ਦੀ ਜੈਯੰਤੀ ਵਾਲੇ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insaan) ਨੇ ਟਵੀਟ ਦੇ ਜ਼ਰੀਏ ਮਹਾਵੀਰ ਜੈਯੰਤੀ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।
On this auspicious occasion of #MahavirJayanti, let us remember the teachings that inspire us to be better human beings and make this world a better place with more compassion and non-violence. Greetings! pic.twitter.com/crPhoR1XCO
— Honeypreet Insan (@insan_honey) April 4, 2023
ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਆਫ਼ੀਸ਼ੀਅਲ ਟਵਿੱਟਰ ਹੈਂਡਲ ਤੋਂ ਵੀ ਟਵੀਟ ਕਰਕੇ ਉਨ੍ਹਾਂ ਦੇ ਗਿਆਨ ਦੀ ਪ੍ਰਾਪਤ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਨਮਨ ਕੀਤਾ ਹੈ।
जिन्होंने अहिंसा, अस्तेय, ब्रह्मचर्य, सत्य और अपरिग्रह के सिद्धांतों का सार समझाया, व मानवता कल्याण के लिए अपना जीवन समर्पित कर दिया, ऐसे श्री महावीर जी की जयंती पर उन्हें कोटि कोटि नमन।#MahavirJayanti pic.twitter.com/D3pQedVl05
— Dera Sacha Sauda (@DSSNewsUpdates) April 4, 2023
ਮਹਾਵੀਰ ਸਵਾਮੀ ਦੇ ਵਿਚਾਰ
- ਖੁਦ ’ਤੇ ਜਿੱਤ ਪ੍ਰਾਪਤ ਕਰੋ। ਕਿਉਂਕਿ ਇਹ ਇੱਕ ਚੀਜ਼ ਲੱਖਾਂ ਦੁਸ਼ਮਣਾਂ ’ਤੇ ਜਿੱਤ ਪਾਉਣ ਤੋਂ ਬਿਹਤਰ ਹੈ।
- ਹਰ ਆਤਮਾ ਆਪਣੇ ਆਪ ’ਚ ਆਨੰਦਮਈ ਸਰਵੱਗਿਆ ਹੈ। ਆਨੰਦ ਸਾਡੇ ਅੰਦਰ ਹੀ ਹੈ ਅਤੇ ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰੋ।
- ਹਰ ਇੱਕ ਜਿਉਂਦੇ ਜਾਗਦੇ ਪ੍ਰਾਣੀ ਦੇ ਉੱਪਰ ਦਇਆ ਕਰੋ। ਨਫ਼ਤਰ ਨਾਲ ਸਿਰਫ਼ ਵਿਨਾਸ਼ ਹੁੰਦਾ ਹੈ।
- ਸੱਚ ਦੇ ਪ੍ਰਕਾਸ਼ ਨਾਲ ਪ੍ਰਬੁੰਧ ਹੋਵੋ, ਬੁੱਧੀਮਾਨ ਵਿਅਕਤੀ ਮੌਤ ਤੋਂ ਉੱਪਰ ਉੱਠ ਜਾਂਦਾ ਹੈ।
- ਈਸ਼ਵਰ ਦੀ ਕੋਈ ਵੱਖਰੀ ਹੋਂਦ ਨਹੀਂ ਹੈ। ਬੱਸ ਸਹੀ ਦਿਸ਼ਾ ’ਚ ਆਪਣਾ ਪੂਰਾ ਯਤਨ ਕਰ ਕੇ ਦੇਵਤਿਆਂ ਨੂੰ ਪਾ ਸਕਦੇ ਹੋ।