ਸਮਾਣਾ (ਸੁਨੀਲ ਚਾਵਲਾ)। ਸਥਾਨਕ ਜੱਟਾਂ ਪੱਤੀ ਮੁਹੱਲੇ ਵਿਖੇ ਰਹਿੰਦੇ ਸਾਬਕਾ ਪੁਲਿਸ ਇੰਸਪੈਕਟਰ ਵੱਲੋਂ ਅੱਜ ਸਵੇਰੇ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਆਪਣੇ ਘਰ ਵਿੱਚ ਹੀ ਆਤਮ ਹੱਤਿਆ ਕਰ ਲਈ ਗਈ। ਇਸ ਦੀ ਜਾਣਕਾਰੀ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਹ ਤੁਰੰਤ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ।
ਮਿ੍ਰਤਕ ਸਾਬਕਾ ਪੁਲਿਸ ਇੰਸਪੈਕਟਰ ਹਰੀਪਾਲ ਸਿੰਘ 65 ਪੁੱਤਰ ਸਾਧੂ ਰਾਮ ਵਾਸੀ ਜੱਟਾਂ ਪੱਤੀ ਦੇ ਗੁਆਂਢੀ ਹਰਦੇਵ ਸਿੰਘ ਨੇ ਦੱਸਿਆ ਕਿ ਹਰੀਪਾਲ ਸਿੰਘ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅੱਜ ਸਵੇਰੇ ਕਰੀਬ ਸਾਢੇ 8 ਵਜੇ ਉਨ੍ਹਾਂ ਘਰ ਦੇ ਨਾਲ ਲਗਦੇ ਗਊਆਂ ਵਾਲੇ ਬਾੜੇ ਵਿੱਚ ਜਾ ਕੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਆਤਮ ਹੱਤਿਆ ਕਰ ਲਈ। (Samana News)
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਾ ਪਤਾ ਘਟਨਾ ਤੋਂ ਕਰੀਬ ਅੱਧਾ ਘੰਟਾ ਬਾਅਦ ਵਿੱਚ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦੀ ਬੇਟੀ ਜੋ ਛੁੱਟੀਆਂ ਕਾਰਨ ਪੇਕੇ ਘਰ ਆਈ ਹੋਈ ਸੀ। ਆਪਣੇ ਪਿਤਾ ਨੂੰ ਰੋਟੀ ਦੇਣ ਲਈ ਲੱਭਦੇ ਹੋਏ ਗਊਆਂ ਵਾਲੇ ਬਾੜੇ ’ਚ ਗਈ ਤੇ ਆਪਣੇ ਪਿਤਾ ਨੂੰ ਖੂਨ ਨਾਲ ਲੱਥਪੱਥ ਦੇਖਿਆ ਹਰੀਪਾਲ ਸਿੰਘ ਦੇ ਦੋ ਲੜਕੇ ਹਨ ਜੋ ਕਿ ਵਿਦੇਸ਼ ਵਿਖੇ ਰਹਿੰਦੇ ਹਨ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨੂੰ ਬੱਚਿਆਂ ਦੇ ਆਉਣ ਤੱਕ ਸਿਵਲ ਹਸਪਤਾਲ ਦੀ ਮੌਰਚਰੀ ਵਿਖੇ ਰਖਵਾ ਦਿੱਤਾ ਗਿਆ ਹੈ।
ਇਸ ਬਾਰੇ ਜਦੋਂ ਡੀਐਸਪੀ ਸਮਾਣਾ (Samana News) ਸੋਰਭ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਹੀ ਲਾਈਸੈਂਸੀ ਰਿਵਾਲਵਰ ਨਾਲ ਆਤਮ ਹੱਤਿਆ ਕੀਤੀ ਗਈ ਹੈ,ਜਿਸ ਸੰਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕੀਤੀ ਜਾਵੇਗੀ।