ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਕਿ ਉਸ ਪਰਮ ਪਿਤਾ ਪਰਮਾਤਮਾ, ਦਾਤਾ ਨੇ ਸਾਨੂੰ ਉਹ ਨਜ਼ਾਰੇ ਦਿੱਤੇ ਜੋ ਦੋਵਾਂ ਜਹਾਨਾਂ ’ਚ ਹਮੇਸ਼ਾਂ ਬਰਕਰਾਰ ਰਹਿਣ ਵਾਲੇ ਹਨ। ਸਰਵ ਧਰਮ ਸੰਗਮ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ ਅੱਜ ਸੱਚਾ ਸੌਦਾ ’ਚ ਜੋ ਸੇਵਾਦਾਰ ਬੈਠਦੇ ਹਨ, ਸਾਧ-ਸੰਗਤ ਬੈਠਦੀ ਹੈ, ਉਹ ਇਹ ਪੁੱਛ ਕੇ ਨਹੀਂ ਬੈਠਦੀ ਕਿ ਤੇਰਾ ਧਰਮ ਕਿਹੜਾ ਹੈ? ਸਗੋਂ ਇੱਕ ਦੂਜੇ ਨੂੰ ਭਗਵਾਨ ਨਾਲ ਪ੍ਰੇਮ ਕਰਨ ਵਾਲਾ ਪ੍ਰੇਮੀ ਕਹਿੰਦੀ ਹੈ, ਸਤਿਸੰਗੀ ਕਹਿੰਦੀ ਹੈ, ਭਾਈ ਕਹਿੰਦੀ ਹੈ, ਭੈਣ ਕਹਿੰਦੀ ਹੈ ਜਾਂ ਬਜ਼ੁਰਗ ਕਹਿੰਦੀ ਹੈ ਕਦੇ ਵੀ ਕੋਈ ਕਿਸੇ ਧਰਮ-ਜਾਤ, ਮਜ਼੍ਹਬ ਬਾਰੇ ਨਹੀਂ ਪੁੱਛਦਾ ਇਹ ਨਹੀਂ ਕਹਿੰਦਾ ਕਿ ਤੂੰ ਕਿਹੜੇ ਧਰਮ ਵਾਲਾ ਹੈਂ? ਇਹ ਨਹੀਂ ਕਿਹਾ ਜਾਂਦਾ ਕਿ ਅੱਗੇ ਤਾਂ ਇਹ ਧਰਮ ਵਾਲੇ ਬੈਠਣਗੇ ਬਾਕੀ ਪਿੱਛੇ ਬੈਠਣਗੇ, ਇੱਥੇ ਅਜਿਹਾ ਕੁਝ ਵੀ ਨਹੀਂ ਹੈ।
ਇਨਸਾਨੀਅਤ ਮਾਨਵਤਾ ਦਾ ਪਾਠ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ, ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਨੇ ਸੱਚਾ ਸੌਦਾ ਬਣਾ ਕੇ ਚਲਾਇਆ ਇਸ ’ਚ ਰੂਹਾਨੀਅਤ, ਸੂਫ਼ੀਅਤ ਦਾ ਇਹ ਮਾਰਗ ਹੈ, ਜੋ ਉਨ੍ਹਾਂ ਨੇ ਚਲਾ ਰੱਖਿਆ ਹੈ, ਚੱਲ ਰਿਹਾ ਹੈ, ਚੱਲਦਾ ਹੀ ਰਹੇਗਾ ਇੱਥੇ ਜੋ ਵੀ ਸ਼ਰਧਾ-ਭਾਵਨਾ ਨਾਲ ਆ ਕੇ ਬੈਠਦਾ ਹੈ ਤੇ ਧਿਆਨ ਨਾਲ ਸੁਣਦਾ ਹੈ ਉਸ ਨੂੰ ਆਪਣੇ ਹਰ ਸੁਆਲ ਦਾ ਜਵਾਬ ਮਿਲ ਜਾਇਆ ਕਰਦਾ ਹੈ। ਸੂਫ਼ੀਅਤ ਦਾ ਮਤਲਬ ਸਮਾਜ ’ਚ ਰਹਿਕੇ ਭਗਤੀ-ਇਬਾਦਤ ਕਰਕੇ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨਾ ਹੈ।
ਸੰਤਾਂ ਦਾ ਕੰਮ ਇਸ ਸਮਾਜ ’ਚ ਆ ਕੇ ਬੁਰਾਈਆਂ ਦੂਰ ਕਰਨਾ ਹੁੰਦਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਸ ਪਰਮ ਪਿਤਾ ਪਰਮਾਤਮਾ, ਉਸ ਦਾਤਾ ਰਹਿਬਰ ਦੀ ਚਰਚਾ ਕਰਦੇ ਹਾਂ ਸੰਤਾਂ ਦਾ ਕੰਮ ਇਸ ਸਮਾਜ ’ਚ ਆ ਕੇ ਬੁਰਾਈਆਂ ਦੂਰ ਕਰਨਾ ਹੁੰਦਾ ਹੈ। ਸੰਤ ਕਿਸੇ ਦੇ ਧਰਮ, ਮਜ਼੍ਹਬ ’ਚ ਦਖਲ ਨਹੀਂ ਦਿੰਦੇ, ਸਗੋਂ ਉਹ ਤਾਂ ਸਿਖਾਉਂਦੇ ਹਨ ਕਿ ਆਪਣੇ-ਆਪਣੇ ਧਰਮ ਨੂੰ ਮੰਨ ਲਓ ਅਤੇ ਅਸੀਂ ਕਿੰਨੀ ਵਾਰ ਕਹਿ ਚੁੱਕੇ ਹਾਂ ਕਿ ਸਾਰੇ ਧਰਮਾਂ ਦੇ ਭਗਤ ਜੇਕਰ ਇਸ ਮਿੰਟ ਧਰਮ ਨੂੰ ਮੰਨਣਾ ਸ਼ੁਰੂ ਕਰ ਦੇਣਗੇ ਤਾਂ ਅਗਲੇ ਮਿੰਟ ਧਰਤੀ ’ਤੇ ਪਿਆਰ, ਮੁਹੱਬਤ ਦੀ ਗੰਗਾ ਵਹਿਣ ਲੱਗੇਗੀ ਕਿਉਂਕਿ ਧਰਮਾਂ ’ਚ ਬੇਗਰਜ਼, ਨਿਹਸਵਾਰਥ ਪਿਆਰ ਦੀ ਗੱਲ ਕਹੀ ਹੈ।
ਕਿਸੇ ਦੀ ਨਿੰਦਾ ਨਾ ਕਰੋ
ਫਜ਼ੂਲ ਦੀ ਬਹਿਸ ਨਾ ਕਰੋ, ਕਿਸੇ ਨੂੰ ਗਲਤ ਨਾ ਬੋਲੋ, ਕਿਸੇ ਦੀ ਨਿੰਦਾ ਨਾ ਕਰੋ, ਕਿਸੇ ਦਾ ਨਿਰਾਦਰ ਨਾ ਕਰੋ, ਸਭ ਦਾ ਸਤਿਕਾਰ ਕਰੋ, ਸਭ ਦੀ ਇੱਜ਼ਤ ਕਰੋ, ਨਸ਼ੇ ਨਾ ਕਰੋ, ਮਾਸਾਹਾਰ ਨੂੰ ਤਿਆਗ ਦਿਓ, ਕਿਉਂਕਿ ਇਸ ਨਾਲ ਨਿਰਦਈਪਣ ਆਉਂਦਾ ਹੈ, ਆਦਮੀ ਅੰਦਰੋਂ ਰਹਿਮ ਨਾਂਅ ਦੀ ਚੀਜ਼ ਚਲੀ ਜਾਂਦੀ ਹੈ, ਦਇਆ ਨਾਂਅ ਦੀ ਚੀਜ਼ ਚਲੀ ਜਾਂਦੀ ਹੈ ਅਜਿਹੀਆਂ ਭਗਤੀ ਦੀਆਂ ਗੱਲਾਂ ਸਾਡੇ ਸੰਤ, ਪੀਰ-ਫਕੀਰਾਂ ਨੇ ਦੱਸੀਆਂ ਤੇ ਉਹੀ ਗੱਲ ਦਾਤਾ, ਰਹਿਬਰ ਨੇ ਬਹੁਤ ਸਾਰੇ ਭਜਨਾਂ ਜ਼ਰੀਏ ਕਹੀਆਂ, ਕਿ ਕਦੇ ਕਿਸੇ ਦਾ ਬੁਰਾ ਨਾ ਸੋਚੋ ਕਦੇ ਕਿਸੇ ਦਾ ਦਿਲ ਨਾ ਦੁਖਾਓ ‘‘ਦਿਲ ਨਾ ਕਿਸੀ ਕਾ ਦੁਖਾਨਾ ਭਾਈ, ਦਿਲ ਨਾ ਕਿਸੀ ਕਾ ਦੁਖਾਨਾ, ਹਰ ਦਿਲ ਮੇਂ ਪ੍ਰਭੂ ਕਾ ਠਿਕਾਨਾ ਭਾਈ, ਹਰ ਦਿਲ ਮੇਂ ਪ੍ਰਭੂ ਕਾ ਠਿਕਾਨਾ’’, ਕਿ ਕਦੇ ਕਿਸੇ ਦਾ ਦਿਲ ਨਾ ਦੁਖਾਓ, ਹਾਂ ਬਚਨਾਂ ’ਤੇ ਪੱਕੇ ਰਹਿਣਾ ਜ਼ਰੂਰੀ ਹੈ ਉਸ ਤੋਂ ਬਾਅਦ ਕਿਸੇ ’ਤੇ ਟੌਂਟ ਨਾ ਕਸੋ, ਕਿਸੇ ਦਾ ਬੁਰਾ ਨਾ ਤਕਾਓ, ਕਿਸੇ ਨੂੰ ਬੁਰਾ ਕਹੋ ਨਾ ਕਿਉਂਕਿ ਜਦੋਂ ਤੁਸੀਂ ਦੂਜਿਆਂ ਦਾ ਦਿਲ ਦੁਖਾਉਂਦੇ ਹੋ ਤਾਂ ਭਗਵਾਨ ਦੀ ਪ੍ਰਾਪਤੀ ਦੀ ਸੋਚ ਵੀ ਨਹੀਂ ਸਕਦੇ, ਕਿਉਂਕਿ ਹਰ ਦਿਲ ’ਚ ਉਹ ਰਹਿੰਦਾ ਹੈ ਕਣ-ਕਣ, ਜ਼ਰ੍ਹੇ-ਜ਼ਰ੍ਹੇ ’ਚ ਪ੍ਰਭੂ ਮੌਜ਼ੂਦ ਹੈ।
ਜੇਕਰ ਤੁਹਾਡਾ ਮੂਡ ਖਰਾਬ ਹੈ, ਜੇਕਰ ਤੁਸੀਂ ਸਹੀ ਨਹੀਂ ਹੋ ਸੋਚ ’ਚ ਜਾਂ ਤੁਹਾਨੂੰ ਕੋਈ ਟੈਨਸ਼ਨ ਹੈ, ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਉਸ ਪਰੇਸ਼ਾਨੀ ਨੂੰ, ਉਸ ਟੈਨਸ਼ਨ ਨੂੰ ਸਿਮਰਨ ਰਾਹੀਂ, ਭਗਤੀ-ਇਬਾਦਤ ਰਾਹੀਂ ਦੂਰ ਕਰੋ, ਨਾ ਕਿ ਕਿਸੇ ’ਤੇ ਚੀਕ ਕੇ, ਕਿਸੇ ਨੂੰ ਬੁਰਾ ਕਹਿ ਕੇ ਕਈ ਵਾਰ ਹੁੰਦਾ ਹੈ ਕਿ ਘਰ ’ਚ ਕੋਈ ਪਰੇਸ਼ਾਨੀ ਆ ਜਾਂਦੀ ਹੈ, ਕਈ ਮੁਸ਼ਕਲਾਂ ਹੁੰਦੀਆਂ ਹਨ, ਤੁਸੀਂ ਘਰ ’ਚ ਕਹਿਣ ਦੀ ਬਜਾਇ ਬਾਹਰ ਸਮਾਜ ’ਚ ਜਾ ਕੇ ਉਹ ਗੱਲ ਕਹਿੰਦੇ ਹੋ, ਗਲਤ ਬੋਲਦੇ ਹੋ ਤਾਂ ਇੱਕ ਤਰ੍ਹਾਂ ਨਾਲ ਤੁਸੀਂ ਪ੍ਰਭੂ ਦੀ ਔਲਾਦ ਦਾ ਦਿਲ ਦੁਖਾਉਂਦੇ ਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।