ਕੇਪ ਟਾਊਨ (ਏਜੰਸੀ)। ਭਾਰਤੀ ਤੇਜ਼ ਗੇਂਦਬਾਜ਼ ਪੂਜਾ ਵਸਤਰਾਕਰ ਬੁਖਾਰ ਕਾਰਨ ਆਸਟ੍ਰੇਲੀਆ ਖਿਲਾਫ ਟੀ-20 ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਹਰ ਹੋ ਗਈ ਹੈ। ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਕਿਹਾ ਕਿ ਵਸਤਰਾਕਰ ਸਾਹ ਦੀ ਨਾਲੀ ’ਚ ਵਾਇਰਸ ਕਾਰਨ ਸੈਮੀਫਾਈਨਲ ਤੋਂ ਬਾਹਰ ਹੋ ਗਈ ਹੈ।
ਉਸ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਭਾਰਤ ਦੇ ਸਾਰੇ ਪੰਜ ਮੈਚ ਖੇਡੇ ਹਨ ਅਤੇ ਸਿਰਫ਼ ਦੋ ਵਿਕਟਾਂ ਲਈਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵਸਤਰਾਕਰ ਦੇ ਬੀਮਾਰ ਹੋਣ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਆਈਸੀਸੀ ਨੇ ਮਨਜ਼ੂਰੀ ਦੇ ਦਿੱਤੀ ਹੈ। ਆਫ ਸਪਿੱਨ ਆਲਰਾਊਂਡਰ ਸਨੇਹ ਰਾਣਾ ਆਸਟਰੇਲੀਆ ਖਿਲਾਫ ਸੈਮੀਫਾਈਨਲ ਲਈ ਵਸਤਰਾਕਰ ਦੀ ਥਾਂ ਲੈ ਸਕਦੀ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮਹਿਲਾ ਟੀ-20 ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਇੱਥੇ ਨਿਊਲੈਂਡਸ ਮੈਦਾਨ ‘ਤੇ ਭਾਰਤੀ ਸਮੇਂ ਅਨੁਸਾਰ ਸ਼ਾਮ 06:30 ਵਜੇ ਖੇਡਿਆ ਜਾਵੇਗਾ। ਇਸ ਦੌਰਾਨ ਕ੍ਰਿਕਟ ਨਿਊਜ਼ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਬੁਖਾਰ ਹੈ। ਹਰਮਨਪ੍ਰੀਤ ਅਤੇ ਵਸਤਰਾਕਰ ਨੂੰ ਇਕੱਠੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੋਵੇਂ ਖਿਡਾਰੀ ਬੁੱਧਵਾਰ ਸ਼ਾਮ ਨੂੰ ਹਸਪਤਾਲ ਤੋਂ ਪਰਤੇ ਸਨ। ਜੇਕਰ ਹਰਮਨਪ੍ਰੀਤ ਸੈਮੀਫਾਈਨਲ ‘ਚ ਨਹੀਂ ਖੇਡ ਸਕੀ ਤਾਂ ਉਪ ਕਪਤਾਨ ਸਮ੍ਰਿਤੀ ਮੰਧਾਨਾ ਟੀਮ ਦੀ ਅਗਵਾਈ ਕਰੇਗੀ।
ਭਾਰਤੀ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ (ਵਿਕਟ ਕੀਪਰ), ਰਿਚਾ ਘੋਸ਼ (ਵਿਕਟ ਕੀਪਰ), ਜੇਮਿਮਾ ਰੌਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਦੇਵਿਕਾ ਵੈਦਿਆ, ਰਾਧਾ ਯਾਦਵ। , ਰੇਣੁਕਾ ਠਾਕੁਰ, ਅੰਜਲੀ ਸਰਵਾਨੀ, ਸਨੇਹ ਰਾਣਾ, ਰਾਜੇਸ਼ਵਰੀ ਗਾਇਕਵਾੜ ਅਤੇ ਸ਼ਿਖਾ ਪਾਂਡੇ।
ਵਾਧੂ ਖਿਡਾਰੀ: ਸਬਹਿਨੇਨੀ ਮੇਘਨਾ, ਮੇਘਨਾ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ