ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਕਤਲਾਂ ਦੇ ਮੁਲਜ਼ਮ ਦਬੋਚੇ, ਕਤਲ ਕਰਕੇ ਭਾਖੜਾ ’ਚ ਸੁੱਟੇ

Murder

ਵੱਖ-ਵੱਖ ਦੋਵੇਂ ਕਤਲਾਂ Murder ਵਿੱਚ ਪੁਲਿਸ ਵੱਲੋਂ ਚਾਰ ਮੁਲਜ਼ਮ ਗ੍ਰਿਫਤਾਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਦੋਂ ਗੁੰਮਸ਼ੁਦਾ ਹੋਏ ਵਿਅਕਤੀਆਂ ਦੇ ਅੰਨੇ ਕਤਲ (Murder) ਦੇ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਵਿੱਚ ਪੁਲਿਸ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ 6 ਜਨਵਰੀ ਨੂੰ ਲਾਡੀ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਹਰਸ ਨਗਰ ਪਿੰਡ ਅਲੀਪੁਰ ਅਰਾਈਆਂ ਨੇ ਪੁਲਿਸ ਕੋਲ ਬਿਆਨ ਲਿਖਵਾਇਆ ਸੀ ਕਿ ਉਸ ਦਾ ਭਰਾ ਗੁਰਦੇਵ ਸਿੰਘ ਜੋ ਤੁਰ ਫਿਰ ਕੇ ਯੰਤਰੀਆਂ ਅਤੇ ਹੋਰ ਸਮਾਨ ਵੇਚਣ ਦਾ ਕੰਮ ਕਰਦਾ ਸੀ, 2 ਜਨਵਰੀ ਨੂੰ ਘਰ ਤੋਂ ਖਾਣਾ ਲੈਣ ਲਈ ਗਿਆ, ਪਰ ਵਾਪਸ ਨਹੀਂ ਪਰਤਿਆ।

  • ਪਰਿਵਾਰਕ ਮੈਂਬਰਾਂ ਵੱਲੋਂ ਦੋਵੇਂ ਵਿਅਕਤੀਆਂ ਦੀ ਲਿਖਾਈ ਸੀ ਗੁੰਮਸ਼ੁਦਗੀ ਸਬੰਧੀ ਸ਼ਿਕਾਇਤ

ਇਸ ਸਬੰਧੀ ਜਦੋਂ ਐਸਪੀ ਸਿਟੀ ਵਜੀਰ ਸਿੰਘ ਅਤੇ ਡੀਐਸਪੀ ਸਿਟੀ ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਐਸਐਚਓ ਅਨਾਜ ਮੰਡੀ ਅਮਨਦੀਪ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਗੁੰਮਸੁਦਾ ਵਿਅਕਤੀ ਦੇ ਹਲਾਤਾਂ ਨੂੰ ਘੋਖਣ ਸਮੇਤ ਟੈਕਨੀਕਲ ਟੀਮ ਦੀ ਮੱਦਦ ਨਾਲ ਤਫਤੀਸ ਕੀਤੀ ਗਈ ਤਾ ਸਾਹਮਣੇ ਆਇਆ ਕਿ ਗੁਰਦਵੇ ਸਿੰਘ ਉੱਪਰ ਅਜੀਤ ਸਿੰਘ ਉਰਫ਼ ਅੰਗੀ ਦੇ ਭਰਾ ਭਗਤ ਸਿੰਘ ਦੇ ਕਤਲ ਦਾ ਦੋਸ਼ ਲੱਗਾ ਸੀ ਅਤੇ ਉਹ ਇਸ ਮਾਮਲੇ ਵਿੱਚ ਗਿ੍ਰਫ਼ਤਾਰ ਵੀ ਹੋਇਆ ਸੀ ।

ਅਦਾਲਤ ਵੱਲੋਂ ਸਾਲ 2019 ਵਿੱਚ ਗੁਰਦੇਵ ਸਿੰਘ ਨੂੰ ਬਰੀ ਕਰ ਦਿਤਾ ਸੀ ਪਰ ਅਜੀਤ ਸਿੰਘ ਉਸ ਨਾਲ ਖਾਰ ਰੱਖਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਇਸੇ ਰਜਿੰਸ ਤਹਿਤ ਹੀ 2 ਜਨਵਰੀ ਦੀ ਦਰਿਮਾਨੀ ਰਾਤ ਨੂੰ ਗੁਰਦੇਵ ਸਿੰਘ ਦਾ ਕਤਲ ਕਰਕੇ ਲਾਸ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਗਈ। ਗੁਰਦੇਵ ਸਿੰਘ ਦੇ ਕਤਲ ਨੂੰ ਅੰਜਾਮ ਦੇਣ ਵਲੇ ਅਜੀਤ ਸਿੰਘ ਉਰਫ਼ ਅੰਗੀ ਅਤੇ ਗੋਲੂ ਕੁਮਾਰ ਪੁੱਤਰ ਰਾਮ ਦੇਵ ਨੂੰ ਵਾਰਦਾਤ ਵਿੱਚ ਵਰਤੇ ਗਏ ਛੁਰੇ ਸਮੇਤ ਗਿ੍ਰਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਮੁਲਜ਼ਮ ਬੋਬੀ ਮਹਿਰਾ ਵਾਸੀ ਕੁਰਾਲੀ ਦੀ ਗਿ੍ਰਫ਼ਤਾਰੀ ਅਜੇ ਬਾਕੀ ਹੈ।

Murder

ਚੋਰੀ ਦੀ ਨੀਅਤ ਨਾਲ ਈ ਰਿਕਸੇ ਵਾਲੇ ਦਾ ਕੀਤਾ ਕਤਲ

ਇਸੇ ਤਰ੍ਹਾਂ ਹੀ ਈ ਰਿਕਸਾ ਚਲਾਉਣ ਵਾਲੇ ਗੁੰਮਸੁਦਾ ਖੁਸ਼ਪ੍ਰੀਤ ਸਿੰਘ ਵਾਸੀ ਪਿੰਡ ਸਿਊਣਾ ਦੇ ਮਾਮਲੇ ਵਿੱਚ ਕੁਲਵਿੰਦਰ ਸਿੰਘ ਅਤੇ ਸਦੀਕ ਖਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਜਗਸੀਰ ਸਿੰਘ ਨੇ 18 ਦਸੰਬਰ 2022 ਨੂੰ ਬਿਆਨ ਲਿਖਵਾਇਆ ਸੀ ਕਿ ਉਨ੍ਹਾਂ ਦਾ ਪੁੱਤਰ ਸਵੇਰੇ ਰਿਕਸਾ ਲੈ ਕੇ ਘਰੋਂ ਗਿਆ, ਪਰ ਵਾਪਸ ਨਹੀਂ ਆਇਆ।

ਇਸ ਮਾਮਲੇ ਦੀ ਜਦੋਂ ਡੂਘਾਈ ਨਾਲ ਤਫਤੀਸ ਕੀਤੀ ਗਈ ਤਾ ਪਤਾ ਲੱਗਾ ਕਿ ਕੁਲਵਿੰਦਰ ਸਿੰਘ ਅਤੇ ਸਦੀਕ ਖਾਨ ਵੱਲੋਂ ਖੁਸ਼ਪ੍ਰੀਤ ਸਿੰਘ ਦੇ ਈ ਰਿਕਸੇ ਦੀਆਂ ਬੈਟਰੀਆਂ, ਮੋਬਾਇਲ ਫੋਨ, ਪਰਸ ਆਦਿ ਚੋਰੀ ਕਰਨ ਦੀ ਨੀਅਤ ਨਾਲ ਉਸ ਨੂੰ ਪਿੰਡ ਦਿਆਗੜ ਵਿਖੇ ਮੋਟਰ ਤੇ ਲਿਜਾ ਕੇ ਉਸਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਗਈ। ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਸਬੰਧਿਤ ਚੋਰੀ ਦਾ ਸਮਾਨ ਬਰਮਾਦ ਕਰਵਾਉਣ ਸਬੰਧੀ ਟੀਮਾਂ ਬਣਾਈਆਂ ਗਈਆਂ ਹਨ ਅਤੇ ਸਮਾਨ ਖਰੀਦਣ ਵਾਲੇ ਵਿਅਕਤੀਆਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ। ਇਸ ਮੌਕੇ ਐਸਐਚਓ ਤਿ੍ਰਪੜੀ ਪ੍ਰਦੀਪ ਸਿੰਘ ਬਾਜਵਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ