ਆਪ ਸਰਕਾਰ ਨੇ 9 ਮਹੀਨਿਆਂ ‘ਚ 25 ਹਜ਼ਾਰ ਨੌਕਰੀਆਂ ਦੇ ਕੇ ਆਪਣਾ ਵਾਅਦਾ ਨਿਭਾਇਆ : ਬਲਜਿੰਦਰ ਕੌਰ

Baljinder Kaur MLA
ਨਾਭਾ ਵਿਖੇ ਪ੍ਰੋਂ. ਬਲਜਿੰਦਰ ਕੌਰ ਕੈਬਨਿਟ ਰੈਕ ਪੰਜਾਬ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਹੋਰ। ਤਸਵੀਰ : ਸ਼ਰਮਾ

ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਘਰ ਪੁੱਜਣ ’ਤੇ ਕੀਤਾ ਸਨਮਾਨ

(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਵਧੀਆ ਸਿਹਤ ਸੇਵਾਵਾ ਦਿੱਤੀਆਂ ਜਾ ਰਹੀਆਂ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਚੀਫ ਵਿੱਪ ਪ੍ਰੋਂ. ਬਲਜਿੰਦਰ ਕੌਰ (Baljinder Kaur MLA ) ਵਿਧਾਇਕ ਤਲਵੰਡੀ ਸਾਬੋ ਕੈਬਨਿਟ ਰੈਕ ਪੰਜਾਬ ਨੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਨਾਭਾ ਵਿਖੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ :  ਚਾਈਨਾ ਡੋਰ ’ਚ ਆਇਆ ਕਰੰਟ, ਪਤੰਗ ਚੜਾਉਂਦਾ ਬੱਚਾ ਝੁਲਸਿਆ

ਸਰਕਾਰ ਵੱਲੋਂ ਲਏ ਜਾ ਰਹੇ ਲੋਕ ਪੱਖੀ ਫੈਸਲਿਆਂ ਤੋਂ ਲੋਕ ਬੇਹੱਦ ਖੁਸ਼

ਪ੍ਰੋਂ. ਬਲਜਿੰਦਰ ਕੌਰ (Baljinder Kaur MLA ) ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਮੁੜ ਤੋਂ ਵਿਕਾਸ ਅਤੇ ਤਰੱਕੀ ਦੇ ਰਾਹੇ ਪਾ ਕੇ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ। ਆਪ ਸਰਕਾਰ ਨੇ ਮਹਿਜ 9 ਮਹੀਨਿਆ ਵਿੱਚ 25 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਆਪਣਾ ਵਾਅਦਾ ਨਿਭਾਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨੌਕਰੀਆਂ ਦਿੱਤੀਆ ਜਾਣਗੀਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਸਰਕਾਰ ਵੱਲੋਂ ਲਏ ਜਾ ਰਹੇ ਲੋਕ ਪੱਖੀ ਫੈਸਲਿਆਂ ਤੋਂ ਲੋਕ ਬੇਹੱਦ ਖੁਸ਼ ਹਨ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰੋਂ. ਬਲਜਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਜੈਬ ਸਿੰਘ, ਹਰਜੀਤ ਕੌਰ, ਕਮਲਜੀਤ ਕੌਰ, ਕੇਵਲ ਸਿੰਘ ਪੀ.ਏ, ਹਰਪ੍ਰੀਤ ਸਿੰਘ ਭੁੱਲਰ, ਲਾਡੀ ਖਹਿਰਾ, ਧੀਰਜ ਠਾਕੁਰ, ਕਰਨਦੀਪ ਸਿੰਘ, ਜਸਕਰਨਵੀਰ ਸਿੰਘ ਤੇਜੇ, ਦਰਸਨ ਸਿੰਘ ਗੁਰਦਿੱਤਪੁਰਾ, ਗੋਬਿੰਦ ਸਿੰਘ ਦੁਲੱਦੀ, ਡਾ ਜਤਿੰਦਰ ਸਿੰਘ, ਸੱਤਗੁਰ ਸਿੰਘ ਦੁਲੱਦੀ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ