ਪੁਲਿਸ ਵੱਲੋਂ ਮਾਮਲਾ ਦਰਜ
ਫਿਰੋਜ਼ਪੁਰ , (ਸਤਪਾਲ ਥਿੰਦ)। ਥਾਣਾ ਮਮਦੋਟ ਅਧੀਨ ਪੈੰਦੇ ਪਿੰਡ ਗਾਮੇ ਵਾਲਾ ਵਿੱਚ ਦੋ ਘਰਾਂ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲੀ ਦੌਰਾਨ ਗੋਲੀ ਇਕ ਨੌਜਵਾਨ ਦੇ ਲੱਗਣ ਕਾਰਨ ਨੌਜਵਾਨ ਦੀ ਮੌਤ ਗਈ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿ ਮ੍ਰਿਤਕ ਨੌਜਵਾਨ ਦੀ ਪਛਾਣ ਸੁਰਿੰਦਰ ਸਿੰਘ (27 ਸਾਲ) ਪੁੱਤਰ ਅਮਰ ਸਿੰਘ ਵਾਸੀ ਪਿੰਡ ਗਾਮੇ ਵਾਲਾ ਵਜੋਂ ਹੋਈ ਹੈ । ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦਲੇਰ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਪਿੰਡ ਦਾ ਸਰਪੰਚ ਹਰਬੰਸ ਸਿੰਘ ਤੇ ਦੂਜੇ ਪਾਸੇ ਤੋਂ ਇੰਦਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੋਨੋ ਪਾਰਟੀਆਂ ਆਪਣੇ-ਆਪਣੇ ਕੋਠਿਆਂ ਤੇ ਚੜ੍ਹ ਕੇ ਇੱਟਾਂ ਰੋੜੇ ਚਲਾ ਰਹੇ ਸੀ,
ਸਾਡੇ ਦੋਨਾ ਭਰਾਵਾਂ ਦਾ ਘਰ ਇਹਨਾਂ ਦੇ ਵਿੱਚਕਾਰ ਹੈ, ਦੋਨਾ ਪਾਰਟੀਆਂ ਨੇ ਇੱਕ ਦੂਜੇ ਵੱਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਫਾਇਰ ਦੀ ਅਵਾਜ਼ ਸੁਣ ਕੇ ਅਸੀਂ ਹਰਬੰਸ ਸਿੰਘ ਦੇ ਘਰ ਵੱਲ ਆਪਣੀ ਛੱਤ ਤੇ ਚੜ੍ਹ ਕੇ ਦੇਖਣ ਲੱਗੇ ਤਾਂ ਗੁਰਮੇਜ ਸਿੰਘ ਪੁੱਤਰ ਮਹਿੰਦਰ ਸਿੰਘ ਦੀ 315 ਬੋਰ ਦੀ ਰਾਇਫਲ ਦਾ ਫਾਇਰ ਜੋ ਉਸਨੇ ਸਾਡੇ ਵੱਲ ਚਲਾਇਆ ਜੋ ਮੇਰੇ ਭਰਾ ਸੁਰਿੰਦਰ ਸਿੰਘ ਦੇ ਪੇਟ ਦੇ ਸੱਜੇ ਪਾਸੇ ਲੱਗੇ ਜੋ ਡਿੱਗ ਪਿਆ, ਮੈਂ ਉਸਨੂੰ ਆਪਣੀ ਗੱਡੀ ਵਿੱਚ ਪਾ ਕੇ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਲੈ ਜਾ ਰਿਹਾ ਸੀ, ਤਾਂ ਰਸਤੇ ਵਿੱਚ ਉਸਦੀ ਮੌਤ ਹੋ ਗਈ।
ਪੁਲਿਸ ਵੱਲੋਂ ਦਲੇਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਹਰਬੰਸ ਸਿੰਘ ਪੁੱਤਰ ਮਹਿੰਗਾ ਸਿੰਘ, ਗੁਰਮੇਜ ਸਿੰਘ ਪੁੱਤਰ ਮਹਿੰਦਰ ਸਿੰਘ,ਮਲਕੀਤ ਸਿੰਘ ਪੁੱਤਰ ਹਰਬੰਸ ਸਿੰਘ, ਪ੍ਰੇਮ ਸਿੰਘ ਪੁੱਤਰ ਮਹਿੰਗਾ ਸਿੰਘ, ਅੰਗਰੇਜ ਸਿੰਘ ਪੁੱਤਰ ਮਹਿੰਗਾ ਸਿੰਘ, ਬੋਬੀ ਪੁੱਤਰ ਰੇਸ਼ਮ ਸਿੰਘ, ਦਰਸਨ ਸਿੰਘ ਪੁੱਤਰ ਜੱਗਾ ਰਾਮ ਵਾਸੀਅਨ ਪਿੰਡ ਗਾਮੇ ਵਾਲਾ ਅਤੇ 20-25 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ