ਕੋਟਕਪੂਰਾ (ਅਜੈ ਮਨਚੰਦਾ)। ਇਥੋਂ ਦੇ ਸਮਾਜ ਸੇਵੀ ਕੌਰ ਸਿੰਘ ਕਾਨੂੰਗੋ ਨੇ ਆਪਣੀ 10 ਸਾਲਾਂ ਪੋਤਰੀ ਰਵਨੂਰ ਕੌਰ ਸੇਖੋਂ ਪੁੱਤਰੀ ਨਸੀਬ ਸਿੰਘ ਸੇਖੋਂ ਦਾ ਜਨਮ ਦੀ ਸਰਕਾਰੀ ਮਿਡਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਿਰਸੜੀ ਦੇ ਹੋਣਹਾਰ 40 ਵਿਦਿਆਰਥੀਆਂ ਦਾ ਸਨਮਾਨ ਕਰਕੇ ਮਨਾਇਆ । ਇਸ ਮੌਕੇ ਬੱਚਿਆਂ ਵਲੋਂ ਗੀਤ , ਕਵਿਤਵਾ ਪੇਸ਼ ਕੀਤੀਆਂ ਗਈਆਂ । ਵਿਸ਼ੇਸ਼ ਮਹਿਮਾਨ ਕੇਵਲ ਸਿੰਘ ਸਹੋਤਾ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿ ਅਜੋਕੇ ਸਮੇਂ ਅੰਦਰ ਧੀਆਂ ਸਮਾਜ ਵਿੱਚ ਮਾਨ-ਸਨਮਾਨ ਰਹਿ ਰਹੀਆਂ ਹਨ , ਜਦੋਂਕਿ ਪਹਿਲੇ ਸਮਿਆਂ ਚ ਧੀਆਂ ਲਈ ਅਜਿਹੇ ਮਾਹੌਲ ਨਹੀਂ ਹੁੰਦਾ ਸੀ ।
ਓਨਾਂ ਬੱਚਿਆਂ ਨੂੰ ਪੂਰੀ ਮਿਹਨਤ , ਲਗਨ ਨਾਲ ਪੜ੍ਹਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੁੱਖ ਮਹਿਮਾਨ ਕੌਰ ਸਿੰਘ ਸੇਖੋਂ ਕਾਨੂੰਗੋ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਅੱਜਕਲ ਸਲਾਨਾ ਵਿਦਿਅਕ ਨਤੀਜਿਆ ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ । ਇਸ ਮੌਕੇ ਵੀ ਮਿਹਨਤੀ ਅਧਿਆਪਕਾਂ ਦਾ ਬੜਾ ਵੱਡਾ ਯੋਗਦਾਨ ਹੈ । ਉਨ੍ਹਾਂ ਬੱਚਿਆਂ ਨੂੰ ਮਨ ਲਾ ਕੇ ਪੜ੍ਹਨ ਦੀ ਪ੍ਰੇਰਨਾ ਦਿੱਤੀ ।
ਮੁੱਖ ਅਧਿਆਪਕ ਦੀਪਕ ਮਨਚੰਦਾ ਅਤੇ ਬਲਜੀਤ ਕੌਰ ਨੇ ਆਪਣੇ ਬੱਚਿਆਂ ਨੂੰ ਸੰਬੋਧਨ ਚ ਕਿਹਾ ਕਿ ਅੱਜ ਦੇ ਸਨਮਾਨ ਸਮਰੋਹ ਮੌਕੇ ਉਨ੍ਹਾਂ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ ਹੈ , ਜਿਨ੍ਹਾਂ ਨੇ ਖੇਡਾਂ, ਸੁੰਦਰ ਲਿਖਾਈ , ਪੇਂਟਿੰਗ , ਸਲਗੋਨ ਲਿਖਣ ਅਤੇ ਹੋਰ ਵਿੱਦਿਅਕ ਸਹਿ – ਗਤੀਵਿਧੀਆ ਚ ਸ਼ਾਨਦਾਰ ਮੱਲਾਂ ਮਾਰੀਆਂ ਹਨ । ਉਨ੍ਹਾਂ ਸਨਮਾਨਿਤ ਬੱਚਿਆਂ ਅਤੇ ਉਨ੍ਹਾਂ ਨੇ ਮਾਪਿਆਂ ਨੂੰ ਵਧਾਈ ਦਿੱਤੀ । ਇਸ ਮੌਕੇ ਪੰਚ ਰਣਜੀਤ ਸਿੰਘ ਭੰਗੂ , ਗੁਰਮੀਤ ਕੌਰ ਗਿੱਲ , ਸਾਬਕਾ ਸਰਪੰਚ ਨਿਰਮਲ ਸਿੰਘ ਗਿੱਲ , ਸਾਬਕਾ ਲਖਵੀਰ ਸਿੰਘ ਗਿੱਲ , ਰਿਟਾਟਿਰੜ ਹਰਜੀਤ ਸਿੰਘ , ਅਧਿਆਪਕ ਵਿਕਾਸ ਕੁਮਾਰ , ਬਲਜੀਤ ਕੌਰ , ਭੁਪਿੰਦਰ ਸਿੰਘ ਅਤੇ ਸੱਜਣ ਕੁਮਾਰ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ