(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਾਲਕ ਦਾ ਨਾਮ ਲੈਣਾ ਬੜਾ ਮੁਸ਼ਕਲ ਹੈ ਮਨ ਅਤੇ ਮਨਮਤੇ ਲੋਕ ਰੋਕਦੇ-ਟੋਕਦੇ ਹਨ ਇਨਸਾਨ ਪ੍ਰਭੂ ਦਾ ਨਾਮ ਲੈਣਾ ਵੀ ਚਾਹੇ ਤਾਂ ਮਨ ਤਰ੍ਹਾਂ-ਤਰ੍ਹਾਂ ਦੀਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੰਦਾ ਹੈ ਤੁਸੀਂ ਸਿਮਰਨ ਕਰਦੇ ਹੋ, ਕੁਝ ਦੇਰ ਹੀ ਸਿਮਰਨ ਕਰਦੇ ਹੋ ਅਤੇ ਬਾਅਦ ਵਿੱਚ ਹੋਸ਼ ਹੀ ਨਹੀਂ ਰਹਿੰਦੀ ਕਿ ਮਨ ਤੁਹਾਨੂੰ ਕਿੱਥੋਂ ਕਿੱਥੇ ਲੈ ਗਿਆ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਨ-ਇੰਦਰੀਆਂ ਬੜੇ ਫੈਲਾਓ ’ਤੇ ਹਨ ਮਨ ਇਨਸਾਨ ਨੂੰ ਸਿਮਰਨ ਨਹੀਂ ਕਰਨ ਦਿੰਦਾ, ਮਾਲਕ ਵੱਲ ਨਹੀਂ ਚੱਲਣ ਦਿੰਦਾ ਜਿੱਥੇ ਮਾਲਕ ਦੀ ਚਰਚਾ ਹੁੰਦੀ ਹੋਵੇ, ਉੱਥੇ ਮੀਣ-ਮੇਖ ਕੱਢਦਾ ਰਹਿੰਦਾ ਹੈ, ਹਾਲਾਂਕਿ ਉਸ ਦੀਆਂ ਖੁਦ ਦੀਆਂ ਕਮੀਆਂ ਦਾ ਕੋਈ ਅੰਦਾਜ਼ਾ ਹੀ ਨਹੀਂ ਹੁੰਦਾ।
ਆਪ ਜੀ ਫ਼ਰਮਾਉਦੇ ਹਨ ਕਿ ਮਨ ਬੜਾ ਜ਼ਾਲਮ, ਸ਼ਾਤਿਰ ਹੈ ਤੁਸੀਂ ਜਦੋਂ ਤੱਕ ਸਿਮਰਨ ਨਹੀਂ ਕਰੋਗੇ, ਇਹ ਕਾਬੂ ’ਚ ਨਹੀਂ ਆਵੇਗਾ ਸਿਮਰਨ ਕਰਨ ਨਾਲ ਮਨ ਕਾਬੂ ਵਿੱਚ ਆਉਦਾ ਹੈ ਜੇਕਰ ਸਿਮਰਨ, ਭਗਤੀ-ਇਬਾਦਤ ਕੀਤੀ ਜਾਵੇ ਤਾਂ ਮਨ ਕਾਬੂ ਵਿੱਚ ਆ ਸਕਦਾ ਹੈ ਨਹੀਂ ਤਾਂ ਮਨ ਵਧਦਾ ਹੀ ਚਲਿਆ ਜਾਂਦਾ ਹੈ ਅਤੇ ਜੀਵ ਗੰੁਮਰਾਹ ਹੋ ਜਾਂਦਾ ਹੈ ਜਿਵੇਂ ਟਾਇਰ ਵਿੱਚ ਹਵਾ ਭਰਦੇ ਹਾਂ ਤਾਂ ਉਹ ਫੁੱਲਦਾ ਜਾਂਦਾ ਹੈ, ਉਸੇ ਤਰ੍ਹਾਂ ਮਨ ਗੰਦੇ, ਬੁਰੇ ਵਿਚਾਰਾਂ ਦੀ ਹਵਾ ਦਿੰਦਾ ਹੈ ਅਤੇ ਇਨਸਾਨ ਫੁੱਲਦਾ ਚਲਿਆ ਜਾਂਦਾ ਹੈ ਉਸ ਵਿੱਚ ਹੰਕਾਰ, ਘਮੰਡ ਆਪਣੇ-ਆਪ ਆਉਣ ਲੱਗਦਾ ਹੈ ਉਸਨੂੰ ਪੀਰ-ਫ਼ਕੀਰ ਦੇ ਬਚਨ ਚੰਗੇ ਨਹੀਂ ਲੱਗਦੇ ਉਸਨੂੰ ਸਿਰਫ਼ ਆਪਣੀਆਂ ਗੱਲਾਂ ਸਹੀ ਲੱਗਦੀਆਂ ਹਨ ਅਤੇ ਦੂਜੇ ਸਾਰੇ ਗਲਤ ਲੱਗਦੇ ਹਨ ਇਸ ਤਰ੍ਹਾਂ ਮਨ ਇਨਸਾਨ ਨੂੰ ਭਟਕਾਉਦਾ, ਗੁੰਮਰਾਹ ਕਰਦਾ ਹੈ, ਮਾਲਕ ਤੋਂ ਦੂਰ ਕਰਦਾ ਹੈ।