live: ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਵੱਜਿਆ ਰਾਮ ਨਾਮ ਦਾ ਡੰਕਾ
ਸਰਸਾ (ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਐਤਵਾਰ ਨੂੰ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਸਬੰਧ ਵਿੱਚ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਮੁਹਿੰਮ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਕੀਤੀ ਗਈ। ਉਪਰੰਤ ਕਵੀਸ਼ਰਾਂ ਨੇ ਲੜੀਵਾਰ ਸ਼ਬਦ ਉਚਾਰਨ ਕਰਕੇ ਸਾਧ-ਸੰਗਤ ਨੂੰ ਨਿਹਾਲ ਕੀਤਾ। ਗਰਮੀ ਦੇ ਮੱਦੇਨਜ਼ਰ ਸੇਵਾਦਾਰਾਂ ਨੇ ਸਾਧ-ਸੰਗਤ ਲਈ ਪਾਣੀ ਦਾ ਪ੍ਰਬੰਧ ਕੀਤਾ। ਨਾਮ ਚਰਚਾ ਉਪਰੰਤ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ। ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਧਿਆਤਮਕ ਬਚਨਾਂ ਨੂੰ ਸਕਰੀਨਾਂ ਰਾਹੀਂ ਸਾਧ-ਸੰਗਤ ਨੂੰ ਸੁਣਾਇਆ ਗਿਆ। ਆਓ ਸੁਣਦੇ ਹਾਂ ਨਾਮਚਰਚਾ…
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ