ਧੋਨੀ ਤੇ ਮੈਂ (Harbhajan Singh) ਬਹੁਤ ਚੰਗੇ ਦੋਸਤ
ਨਵੀਂ ਦਿੱਲੀ। ਭਾਰਤ ਦੇ ਦਿੱਗਜ਼ ਸਪਿੱਨਰ ਹਰਭਜਨ ਸਿੰਘ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਆਪਣੇ ਰਿਸ਼ਤਿਆਂ ਸਬੰਧੀ ਵੱਡਾ ਬਿਆਨ ਦਿੱਤਾ ਹੈ। ਹਰਭਜਨ ਸਿੰਘ ਨੇ ਇਸ ਦੇ ਨਾਲ ਹੀ ਬੀਸੀਸੀਆਈ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਹਰਭਜਨ ਸਿੰਘ (Harbhajan Singh) ਨੇ ਦੱਸਿਆ ਕਿ ਉਨਾਂ ਦੇ ਕੈਰੀਅਰ ਦੇ ਆਖਰੀ ਦਿਨਾਂ ਦੌਰਾਨ ਬੀਸੀਸੀਆਈ ਤੋਂ ਉਨਾਂ ਨੂੰ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਮਿਲੀ।
ਹਰਭਜਨ ਸਿੰਘ ਨੇ ਆਪਣੇ ਤੇ ਮਹਿੰਦਰ ਸਿੰਘ ਧੋਨੀ ਸਬੰਧੀ ਗੱਲ ਕਰਦਿਆਂ ਕਿਹਾ, ਮੇਰੇ ਤੇ ਧੋਨੀ ਦਰਮਿਆਨ ਕਦੇ ਵੀ ਅਜਿਹਾ ਕੁਝ ਨਹੀਂ ਹੋਇਆ, ਮੈਨੂੰ ਧੋਨੀ ਤੋਂ ਕੋਈ ਸ਼ਿਕਾਇਤ ਨਹੀਂ ਹੈ। ਅਸੀਂ ਬਹੁਤ ਚੰਗੇ ਦੋਸਤ ਰਹੇ ਹਾਂ। ਜੇਕਰ ਮੈਨੂੰ ਸ਼ਿਕਾਇਤ ਹੈ ਤਾਂ ਉਸ ਸਮੇਂ ਦੇ ਬੀਸੀਸੀਆਈ ਤੋਂ ਮੈਂ ਉਸ ਸਮੇਂ ਦੇ ਬੀਸੀਸੀਆਈ ਨੂੰ ਸਰਕਾਰ ਕਹਿ ਕੇ ਬੁਲਾਉਂਦਾ ਹਾਂ। ਉਸ ਸਮੇਂ ਬੋਰਡ ’ਚ ਜੋ ਵੀ ਸਿਲੈਕਟਰ ਸਨ ਉਨਾਂ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ। ਉਨਾਂ ਨੇ ਟੀਮ ਨੂੰ ਕਦੇ ਇਕਜੁਟ ਨਹੀਂ ਹੋਣ ਦਿੱਤਾ।
ਬੋਰਡ ਨੇ ਟੀਮ ਨੂੰ ਕਦੇ ਇਕਜੁਟ ਨਹੀਂ ਹੋਣ ਦਿੱਤਾ (Harbhajan Singh)
ਭੱਜੀ ਨੇ ਕਿਹਾ ਕਿਾ ਮੈਂ ਸਿਰਫ ਇਹ ਦੱਸਣ ਚਾਹੁੰਦਾ ਸੀ ਕਿ 2012 ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਿਹਤਰ ਹੋ ਸਕਦੀਆਂ ਸਨ। ਮੇਰੇ ਤੋਂ ਇਲਾਵਾ ਸਹਿਵਾਕ, ਯੁਵਰਾਜ, ਗੌਤਮ ਗੰਭੀਰ ਭਾਰਤੀ ਟੀਮ ਲਈ ਖੇਡ ਕੇ ਸੰਨਿਆਸ ਲੈ ਸਕਦੇ ਸਨ, ਕਿਉਂਕਿ ਅਸੀਂ ਸਾਰੇ ਆਈਪੀਐਲ ’ਚ ਐਕਟਿਵ ਸੀ। ਇਰ ਸਮਝ ਤੋਂ ਪਰੇ ਹੈ ਕਿ 2011 ਦੀ ਚੈਂਪੀਅਨ ਟੀਮ ਫਿਰ ਕਦੇ ਇਕੱਠੀ ਨਹੀਂ ਖੇਡੀ। ਕਿਉਂਕਿ ਉਨਾਂ ’ਚੋਂ ਸਿਰਫ ਕੁਝ ਖਿਡਾਰੀ ਹੀ 2015 ਵਿਸ਼ਵ ਕੱਪ ’ਚ ਖੇਡੇ, ਕਿਉਂ। ਜਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਪਿਛਲੇ ਸਾਲ 24 ਦਸੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਰਭਜਨ ਸਿੰਘ ਨੇ ਇੱਕ ਟੀਨੀ ਚੈਨਲ ’ਤੇ ਇੰਟਰਵਿਊ ਦੌਰਾਨ ਕਈ ਅਹਿਮ ਖੁਲਾਸੇ ਕੀਤੇ।
ਸਵਾਲ– ਜਦੋਂ ਤੋਂ ਤੁਸੀਂ ਕ੍ਰਿਕਟ ਤੋਂ ਸੰਨਿਆਸ ਲਿਆ ਹੈ, ਕੀ, ਕਪਤਾਨੀ ਇੱਕ ਅਜਿਹੀ ਚੀਜ਼ ਹੈ, ਜਿਸ ਸਬੰਧੀ ਤੁਹਾਨੂੰ ਹਮੇਸ਼ਾ ਹੈਰਾਨੀ ਹੁੰਦੀ ਹੈ ਕਿ ਤੁਸੀਂ ਇੱਕ ਬਹੁਤ ਹੀ ਸਫਲ ਕੈਰੀਅਰ ’ਚ ਕਪਤਾਨੀ ਤੋਂ ਖੁੰਝ ਗਏ? ਆਈਪੀਐਲ ’ਚ ਵੀ ਤੁਹਾਨੂੰ ਕੋਈ ਜਿਆਦਾ ਸਪੋਰਟ ਨਹੀਂ ਮਿਲਿਆ ਤੇ ਨੈਸ਼ਨਲ ਟੀਮ ਲਈ ਵੀ ਕਦੇ ਨਹੀਂ? ਮੁੰਬਈ ਇੰਡੀਅਨਸ ਦੇ ਲਈ ਚੈਂਪੀਅਸ ਲੀਗ ਟਰਾਫੀ ਦੀ ਤੁਹਾਡੀ ਸਫਲਤਾ ਦੀ ਕੋਈ ਗੱਲ ਨਹੀਂ ਕਰਦਾ।
ਜਵਾਬ– ਹਾਂ, ਕੋਈ ਕਦੇ ਮੇਰੀ ਕਪਤਾਨੀ ਸਬੰਧੀ ਸਵਾਲ ਨਹੀਂ ਕਰਦਾ। ਮੈਂ ਬੀਸੀਸੀਆਈ ’ਚ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਜਾਣਦਾ ਸੀ ਜੋ ਕਪਤਾਨੀ ਸਬੰਧੀ ਮੇਰ ਨਾਂਅ ਅੱਗੇ ਰੱਖ ਸਕੇ ਜਾਂ ਮੇਰੀ ਗੱਲ ਵਧਾ ਸਕੇ। ਜੇਕਰ ਤੁਸੀਂ ਬੋਰਡ ’ਚ ਕਿਸੇ ਪਾਵਰਫੁੱਲ ਮੈਂਬਰ ਦੇ ਚਿਹਤੇ ਨਹੀਂ ਹੋ, ਤਾਂ ਤੁਹਾਨੂੰ ਅਜਿਹਾ ਸਨਮਾਨ ਨਹੀਂ ਮਿਲ ਸਕਦਾ। ਪਰ ਸਾਨੂੰ ਹੁਣ ਇਸ ਬਾਰੇ ’ਚ ਗੱਲ ਨਹੀਂ ਕਰਨੀ ਚਾਹੀਦੀ। ਮੈਨੂੰ ਪਤਾ ਹੈ ਕਿ ਮੈਂ ਭਾਰਤ ਦੀ ਕਪਤਾਨੀ ਕਰਨ ’ਚ ਸਮਰੱਥ ਸੀ, ਕਿਉਂਕਿ ਅਸੀ ਬਹੁਤ ਸਾਰੇ ਕਪਤਾਨਾਂ ਦੀ ਅਗਵਾਈ ’ਚ ਖੇਡਦੇ ਸੀ। ਮੈਂ ਭਾਰਤ ਦਾ ਕਪਤਾਨ ਹੁੰਦਾ ਜਾਂ ਨਹੀਂ ਕੋਈ ਵੱਡੀ ਗੱਲ ਨਹੀਂ । ਪਰ ਮੈਨੂੰ ਇੱਕ ਖਿਡਾਰੀ ਵਜੋਂ ਦੇਸ਼ ਦੀ ਸੇਵਾ ਕਰਨਾ ਦਾ ਮੌਕਾ ਮਿਲਿਆ ਜਿਸ ਤੋਂ ਮੈਂ ਬਹੁਤ ਖੁਸ਼ ਹਾਂ।
ਅਨਿਲ ਕੁੰਬਲੇ ਦੇ ਨਾਲ ਨਹੀਂ ਰਿਹਾ ਕੋਈ ਵਿਵਾਦ
ਇੰਟਰਵਿਊ ਦੌਰਾਨ ਹਰਭਜਨ ਸਿੰਘ ਤੋਂ ਇੱਕ ਸਵਾਲ ਕੀਤਾ ਕਿ ਕਿ ਕਦੇ ਅਨਿਲ ਕੁੰਬਲੇ ਵਰਗੇ ਮਹਾਨ ਖਿਡਾਰੀ ’ਤੇ ਤੁਹਾਨੂੰ ਤਰਜ਼ੀਹ ਦਿੱਤੀ ਜਾਂਦੀ ਸੀ ਤੇ ਫਿਰ ਵੀ ਅਸੀਂ ਤੁਹਾਡੇ ਦੋਵਾਂ ਬਾਰੇ ਕਦੇ ਕੋਈ ਵਿਵਾਦ ਦੇ ਬਾਰੇ ਗੱਲਬਾਤ ਨਹੀਂ ਸੁਣੀ।
ਇਸ ’ਤੇ ਭੱਜੀ ਨੇ ਕਿਹਾ, ਅਨਿਲ ਕੁੰਬਲੇ ਲਈ ਮੇਰੇ ਮਨ ’ਚ ਬਹੁਤ ਜ਼ਿਆਦਾ ਸਨਮਾਨ ਹੈ। ਜਿੱਥੋਂ ਤੇੱਕ ਮੇਰੀ ਕ੍ਰਿਕਟ ਦੀ ਜਾਣਕਾਰੀ ਹੈ, ਉਨਾਂ ਤੋਂ ਵੱਡਾ ਮੈਚ ਵਿਨਰ ਕੋਈ ਨਹੀਂ ਹੋਇਆ। ਉਸ ਨਾਲ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਹਾਂ, ਕਈ ਮੌਕਿਆਂ ‘ਤੇ ਮੈਨੂੰ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਗਿਆ ਸੀ, ਜਿਵੇਂ ਕਿ 2003 ਵਿਸ਼ਵ ਕੱਪ ਦੌਰਾਨ ਹੋਇਆ ਸੀ, ਪਰ ਮੈਂ ਕਦੇ ਉਸ ਨੂੰ ਇਸ ਬਾਰੇ ਕਦੇ ਪਰੇਸ਼ਾਨ ਨਹੀਂ ਦੇਖਿਆ।
ਭੱਜੀ ਨੇ ਭਾਰਤ ਲਈ 103 ਟੈਸਟ ਮੈਚ ਖੇਡੇ ਹਨ
ਭੱਜੀ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ। ਉਸ ਦੇ ਨਾਂਅ 417 ਵਿਕਟਾਂ ਹਨ। ਵਨਡੇ ‘ਚ ਉਨ੍ਹਾਂ ਨੇ 236 ਮੈਚਾਂ ‘ਚ 269 ਵਿਕਟਾਂ ਲਈਆਂ ਹਨ। ਭੱਜੀ ਨੇ ਟੀ-20 ‘ਚ ਭਾਰਤ ਲਈ 28 ਮੈਚ ਖੇਡੇ ਹਨ। ਇਸ ‘ਚ ਉਨ੍ਹਾਂ ਨੇ 25 ਵਿਕਟਾਂ ਲਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ