ਜਿਉਣ ਦਾ ਵੱਲ
ਗਮਾਂ ਦੇ ਬਾਲ ਲੈ ਦੀਵੇ, ਤੂੰ ਵਧ ਖੁਸ਼ੀਆਂ ਦੇ ਚਾਨਣ ਵੱਲ,
ਤੂੰ ਭਰ ਪਰਵਾਜ਼ ਅੰਬਰ ਵੱਲ, ਨਹੀਂ ਮੁੜਨਾ ਏ ਪਿੱਛੇ ਵੱਲ।
ਨਾ ਆਪਣਾ, ਨਾ ਬੇਗਾਨਾ, ਦਿਲ ਵਿੱਚ ਪਿਆਰ ਸਭਨਾਂ ਲਈ,
ਤੂੰ ਵੰਡ ਖੁਸ਼ੀਆਂ ਅਤੇ ਖੇੜੇ, ਨਾ ਕਰ ਪਰਵਾਹ ਕੀ ਹੋਇਆ ਕੱਲ੍ਹ।
ਤੂੰ ਕੀ ਪਾਇਆ ਤੇ ਕੀ ਖੋਇਆ, ਕਿੰਨਾ ਹੱਸਿਆ ਕਿੰਨਾ ਰੋਇਆ,
ਨਾ ਕਰ ਪਰਵਾਹ ਇਸ ਗੱਲ ਦੀ, ਵਧਦਾ ਜਾ ਤੂੰ ਮੰਜਲ ਵੱਲ।
ਤੂੰ ਕੋਈ ਮੀਲ ਦਾ ਪੱਥਰ, ਖੜ੍ਹਾ ਕਰ ਇਨ੍ਹਾਂ ਰਾਹਾਂ ’ਤੇ,
ਸਦਾ ਹੀ ਯਾਦ ਰੱਖੇਗਾ, ਤੈਨੂੰ ਆਉਣ ਵਾਲਾ ਕੱਲ੍ਹ।
ਬੜੀ ਛੋਟੀ ਜਿਹੀ ਜਿੰਦਗੀ ਏ, ਪਰ ਪੰਧ ਬਹੁਤ ਲੰਮੇਰਾ ਏ,
ਛੱਡ ਫਜੂਲ ਦੇ ਝਗੜੇ, ਬੱਸ ਮਸਤੀ ਵਿੱਚ ਤੁਰਿਆ ਚੱਲ।
ਅੰਤਿਮ ਪਲਾਂ ’ਚ ਜਿੰਦਗੀ ਦੇ, ਰਹੇ ਮਲਾਲ ਨਾ ਕੋਈ,
ਜੋ ਗੁਜ਼ਰ ਗਈ ਬੜੀ ਵਧੀਆ, ਇਹੋ ਜੀਉਣ ਦਾ ਹੋਵੇ ਵੱਲ।
ਵਿਕਾਸ ਰਾਣੀ ਗੁਪਤਾ
ਮੋ. 88378-83927
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.