ਭੜਕੇ ਭਾਜਪਾ ਦੇ ਨੇਤਾ ਰਾਮ ਮਾਧਵ, ਟਵਿੱਟਰ ਭਿੜੇ ਦੋਵੇਂ
ਨਵੀਂ ਦਿੱਲੀ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਦਰਮਿਆਨ ਸੋਸ਼ਲ ਮੀਡੀਆ ‘ਤੇ ਤੂੰ-ਤੂੰ, ਮੈਂ-ਮੈਂ ਹੋ ਗਈ। ਟਵਿੱਟਰ ‘ਤੇ ਦੋਵੇਂ ਹੀ ਆਗੂਆਂ ਨੇ ਇੱਕ ਦੂਜੇ ‘ਤੇ ਨਿਸ਼ਾਨਾ ਵਿੰਨ੍ਹਿਆ। ਇਯ ਜੰਗ ਦੀ ਸ਼ੁਰੂਆਤ ਰਾਮ ਮਾਧਵ ਦੇ ਟਵੀਟ ਤੋਂ ਬਾਅਦ ਹੋਈ। ਦਰਅਸਲ ਸ਼ਨਿੱਚਰਵਾਰ ਨੂੰ ਜੰਮੂ ਤੇ ਕਸ਼ਮੀਰ ਦੇ ਵਿਰੋਧੀ ਧਿਰ ਦੇ ਕਈ ਆਗੂ ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਨੂੰ ਮਿਲਣ ਲਈ ਦਿੱਲੀ ਆਏ ਸਨ।
ਇਹ ਵੀ ਪੜ੍ਹੋ : ਟਿੰਡਾਂ ਵਾਲੇ ਖੂਹ ’ਤੇ ਕਿਵੇਂ ਹੁੰਦੀ ਸੀ ਟਿੰਡਾਂ ਦੀ ਮੁਰੰਮਤ
ਇਸ ਮੁਲਾਕਾਤ ਦੀ ਅਗਵਾਈ ਉਮਰ ਅਬਦੁੱਲਾ ਨੇ ਹੀ ਕੀਤੀ ਸੀ। ਉਸੇ ਮੁਲਾਕਾਤ ਨੂੰ ਲੈ ਕੇ ਮਾਧਵ ਨੂੰ ਨਿਸ਼ਾਨਾ ਵਿੰਨ੍ਹਿਆ ਸੀ। ਹਾਲਾਂਕਿ ਮਾਧਵ ਨੇ ਆਪਣੇ ਟਵੀਟ ‘ਚ ਕਿਸੇ ਦਾ ਨਾਅ ਨਹੀਂ ਲਿਖਿਆ ਸੀ। ਪਰ ਅਬਦੁੱਲਾ ਨ ੇਉਨ੍ਹਾਂ ਦਾ ਨਾਂਅ ਲੈ ਕੇ ਟਵੀਟ ਕੀਤਾ। ਮਾਧਵ ਨੇ ਲਿਖਿਆ ਕਿ ਸਿਆਸੀ ਹੱਲ ਕੱਢਣ ਵਾਲੀਆਂ ਮੁਲਾਕਾਤਾਂ, ਸਿਆਸੀ ਫਾਇਦਾ ਲੈਣ ਲਈ ਹੁੰਦੀਆਂ ਹਨ। ਇਸ ਨਾਲ ਸੂਬੇ ਦੀ ਸਥਿਤੀ ਆਮ ਨਹੀਂ ਹੋਵੇਗੀ। ਸਗੋਂ ਇਸ ਨਾਲ ਹੋਰ ਤਣਾਅ ਪੈਦਾ ਹੋਵੇਗਾ।
ਮਾਧਵ ਦਾ ਇਹ ਟਵੀਟ ਅਬਦੁੱਲਾ ਨੂੰ ਪਸੰਦ ਨਹੀਂ ਆਇਆ, ਉਨ੍ਹਾਂ ਨੇ ਕਿਹਾ ਕਿ ਮਾਧਵ ਨੂੰ ਨਾਂਅ ਲੈ ਕੇ ਗੱਲ ਕਰਨੀ ਚਾਹੀਦੀ ਹੈ। ਅਬਦੁੱਲਾ ਨੇ ਮਾਧਵ ਨੂੰ ਸਰਕਾਰ ਦੀ ਏਜੰਸੀ ਆਈਬੀ, ਐੱਮਆਈ, ਰਾੱਅ, ਸੀਆਈਡੀ ਨੂੰ ਇਸਤੇਮਾਲ ਕਰਕੇ ਉਨ੍ਹਾਂ ਖਿਲਾਫ਼ ਸਬੂਤ ਕੱਢਣ ਨੂੰ ਕਿਹਾ। ਉਨ੍ਹਾਂ ਲਿਖਿਆ ਕਿ ਅਜਿਹੇ ਟਵੀਟ ਕਰਨ ਦੀ ਜਗ੍ਹਾ ਤੁਸੀਂ ਸਿੱਧਾ ਨਾਟ ਲੈ ਕੇ ਗੱਲ ਕਿਉਂ ਨਹੀਂ ਕਰਤੇ ਮੈਂ ਤੁਹਾਨੂੰ ਚੈਲੇਂਜ ਕਰਦਾ ਹਾਂ ਕਿ ਫੈਲੇ ਤਣਾਅ ‘ਚ ਸਾਡਾ ਕਿਸੇ ਦਾ ਵੀ ਹੱਥ ਹੈ ਤਾਂ ਸਾਬਤ ਕਰਕੇ ਦਿਖਾਓ।