ਦੋ ਮੁਲਜਮ ਗ੍ਰਿਫਤਾਰ
ਬਠਿੰਡਾ, ( ਅਸ਼ੋਕ ਵਰਮਾ) ਵਿਜੀਲੈਂਸ ਬਿਊਰੋ ਦੇ ਫਲਾਇੰਗ ਸੁਕਐਡ ਨੇ ਅੱਜ ਥਾਣਾ ਕੋਟਭਾਈ (ਜਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੇ ਪਿੰਡ ਧੂਲਕੋਟ ਵਿਚ ਛਾਪਾ ਮਾਰ ਕੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਕੀਤੇ ਮੁਲਜਮਾਂ ‘ਚ ਝੋਲਾ ਛਾਪ ਡਾਕਟਰ ਜੋਧ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਬਾਦਲ ਸਿੰਘ ਪੁੱਤਰ ਬੁਗਧੂ ਸਿੰਘ ਵਾਸੀਆਨ ਧੂਲਕੋਟ ਸ਼ਾਮਲ ਹਨ ਜੋਧ ਸਿੰਘ ਕੋਲੋਂ 1750 ਗੋਲੀਆਂ ਤੇ 30-30 ਐਮ ਐਲ ਦੇ 6 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ । ਏਦਾਂ ਹੀ ਬਾਦਲ ਸਿੰਘ ਕੋਲੋਂ 1250 ਗੋਲੀਆਂ ਫੜੀਆਂ ਹਨ ਵਿਜੀਲੈਂਸ ਬਿਊਰੋ ਨੇ ਇਸ ਸਬੰਧ ਵਿਚ ਥਾਣਾ ਮੋਹਾਲੀ ਵਿਖੇ ਮੁਕੱਦਮਾ ਨੰਬਰ 10 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ : ਇਸ ਐਪ ਨਾਲ ਹੁਣ ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਸ਼ਾਰਟ ਵੀਡੀਓਜ਼
ਵੇਰਵਿਆਂ ਮੁਤਾਬਕ ਮਾਮਲਾ 13 ਅਗਸਤ ਨੂੰ ਕਤਲ ਕੇਸ ਚੋਂ ਬਾਹਰ ਕਰਨ ਦੇ ਮਾਮਲੇ ‘ਚ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਫਲਾਇੰਗ ਸੁਕਐਡ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਥਾਣਾ ਕੋਟਭਾਈ ਦੇ ਐਸ.ਐਚ.ਓ ਜਸਵਿੰਦਰ ਸਿੰਘ ਨਾਲ ਜੁੜਿਆ ਹੋਇਆ ਹੈ ਵਿਜੀਲੈਂਸ ਫਲਾਇੰਗ ਸੁਕਐਡ ਦੇ ਐਸ.ਪੀ.ਭੁਪਿੰਦਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਨੂੰ ਗੁਪਤ ਸੂਚਨਾ ਮਿਲੀ ਸੀ । ਕਿ ਦੋਵੇਂ ਮੁਲਜਮ ਨਸ਼ੀਲੀਆਂ ਵਸਤਾਂ ਵੇਚਣ ਦੀ ਖੁੱਲ੍ਹ ਵਾਸਤੇ ਥਾਣਾ ਕੋਟਭਾਈ ਦੇ ਐਸ.ਐਚ.ਓ ਜਸਵਿੰਦਰ ਸਿੰਘ ਨੂੰ ਕਥਿਤ ਤੌਰ ‘ਤੇ ਮਹੀਨਾ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਅੱਜ ਜਦੋਂ ਛਾਪਾ ਮਾਰਿਆ ਤਾਂ ਇੰਨ੍ਹਾਂ ਦੋਵਾਂ ਕੋਲੋਂ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ । ਐਸ ਪੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਦੋਵਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਜਿਸ ਦੌਰਾਨ ਕਈ ਹੈਰਾਨਕੁੰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਦੱਸਿਆ ਕਿ ਦੋਵਾਂ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਤਾਂ ਦਰਜ ਕੀਤਾ ਗਿਆਾ ਹੈ ਜਦੋਂ ਕਿ ਜੋਧ ਸਿੰਘ ਕੋਲ ਪ੍ਰੈਕਟਿਸ ਕਰਨ ਲਈ ਲੁੜੀਂਦੀ ਪ੍ਰਵਾਨਗੀ ਨਾ ਹੋਣ ਕਰਕੇ ਧਾਰਾ 420 ਵੱਖਰੇ ਤੌਰ ਤੇ ਲਾਈ ਗਈ ਹੈ ।