ਲੁਟੇਰਿਆਂ ਨੇ ਫਾਇਰਿੰਗ ਕਰਕੇ ਕਾਰ ਖੋਹੀ, ਇੱਕ ਜਖ਼ਮੀ

ਰਾਮਾਂ ਮੰਡੀ, (ਸਤੀਸ਼ ਜੈਨ) ਬੀਤੀ ਰਾਤ ਰਿਫਾਇਨਰੀ ਰੋਡ ‘ਤੇ ਟਾਊਨਸ਼ਿਪ ਨੇੜੇ ਚਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਕੇ ਕਾਰ ਖੋਹ ਕੇ ਫਰਾਰ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਜਗਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜੱਸੀ ਪੌ ਵਾਲੀ ਨੇ ਰਾਮਾਂ ਮੰਡੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਤਿੰਨ ਹੋਰ ਸਾਥੀਆਂ ਗਗਨਦੀਪ ਸਿੰਘ ਪੁੱਤਰ ਬਲਤੇਜ ਸਿੰਘ, ਭਿੰਦਰ ਸਿੰਘ ਪੁੱਤਰ ਦੇਵ ਸਿੰਘ, ਜਗਤਾਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਨੌਰੰਗ ਨਾਲ ਸੜਕ ਕਿਨਾਰੇ ਆਪਣੀ ਕਾਰ ਸਜੂਕੀ ਸਿਆਜ ਨੰਬਰ ਪੀਬੀ 03 ਏਜੇ 4235 ਵਿੱਚ ਬੈਠੇ ਸਨ।

ਇਹ ਵੀ ਪੜ੍ਹੋ : ਵਿਰਾਸਤੀ ਖੇਡ ‘ਬਾਜ਼ੀ’ ਨੂੰ ਸਮਰਪਿਤ ਮਿੱਠੂ ਸਿੰਘ ‘ਬਾਥੂਪੱਟ’

ਕਿ ਅਚਾਨਕ ਚਾਰ ਲੁਟੇਰੇ ਜੋ ਕਿ ਹਥਿਆਰਬੰਦ ਸਨ ਨੇ ਉਹਨਾਂ ਦੀ ਕਾਰ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਗੋਲੀ ਲੱਗਣ ਨਾਲ ਜਗਤਾਰ ਸਿੰਘ ਗੰਭੀਰ ਜਖਮੀ ਹੋ ਗਿਆ ਅਤੇ ਬਾਕੀ ਤਿੰਨ ਵਿਅਕਤੀ ਆਪਣੀ ਜਾਨ ਬਚਾਉਣ ਲਈ ਕਾਰ ਵਿੱਚੋਂ ਉਤਰ ਕੇ ਖੇਤਾਂ ਵਿੱਚ ਲੁਕ ਗਏ। ਲੁਟੇਰੇ ਜ਼ਖ਼ਮੀ ਜਗਤਾਰ ਸਿੰਘ ਨੂੰ ਸੜਕ ਤੇ ਹੀ ਸੁੱਟ ਕੇ ਕਾਰ ਲੈ ਕੇ ਫਰਾਰ ਹੋ ਗਏ। ਜ਼ਖ਼ਮੀ ਜਗਤਾਰ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਗਮੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਰਾਮਾਂ ਪੁਲਿਸ ਨੇ ਨਾਮਲੂਮ ਲੁਟੇਰਿਆਂ ਵਿਰੁੱਧ ਅਸਲਾ ਐਕਟ ਦੀ ਧਾਰਾ 25/27/54/59 ਅਤੇ ਆਈਪੀਸੀ ਦੀ ਧਾਰਾ 394/34 ਅਧੀਨ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਏਐਸਆਈ ਗੋਰਾ ਸਿੰਘ ਨੂੰ ਸੌਂਪ ਦਿੱਤੀ ਹੈ।