ਪੰਚਾਇਤ ਵੱਲੋਂ ਔਰਤ ਦੀ ਰਾੜਾਂ ਨਾਲ ਕੁੱਟਮਾਰ, ਵੀਡੀਓ ਬਣਾ ਕੀਤੀ ਵਾਇਰਲ

ਹੁਸ਼ਿਆਰਪੁਰ,  (ਰਾਜੀਵ ਸ਼ਰਮਾ) ਲੋਕਾਂ ਨੂੰ ਇਨਸਾਫ਼ ਦੇਣ ਦੇ ਨਾਂਅ ‘ਤੇ ਪੰਚਾਇਤ ਨੇ ਪਿੰਡ ਦੀ ਇੱਕ ਔਰਤ ਨੂੰ ਮਾਮੂਲੀ ਜ਼ਮੀਨੀ ਵਿਵਾਦ ਕਾਰਨ ਸ਼ਰ੍ਹੇਆਮ ਲੋਹੇ ਡੀ ਰਾਡ ਨਾਲ ਕੁੱਟਿਆ ਇੰਨਾ ਹੀ ਔਰਤ ਨੂੰ ਵਾਲਾਂ ਤੋਂ ਫੜ ਕੇ ਉਦੋਂ ਤੱਕ ਘੜੀਸਿਆ ਗਿਆ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ ਕੁੱਟਣ ਵਾਲਿਆਂ ਵਿੱਚ ਪਿੰਡ ਦੀ ਮਹਿਲਾ ਸਰਪੰਚ ਤੇ ਪੰਚਾਇਤ ਦਾ ਇੱਕ ਪੁਰਸ਼ ਮੈਂਬਰ ਸ਼ਾਮਲ ਹੈ ਘਟਨਾ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਔਰਤ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਹਸਪਤਾਲ ਪਹੁੰਚਾਇਆ ਜਾਣਕਾਰੀ ਅਨੁਸਾਰ ਪਿੰਡ ਵੜਿੰਗ ‘ਚ ਸਰਪੰਚ ਸੰਤੋਸ਼ ਕੁਮਾਰੀ ਆਪਣੇ ਚਾਰ-ਪੰਜ ਵਿਅਕਤੀਆਂ ਜ਼ਮੀਨੀ ਝਗੜੇ ਨੂੰ ਲੈ ਕੇ ਔਰਤ ਵੀਨਾ ਦੀ ਕੁੱਟਮਾਰ ਕੀਤੀ ਜਦੋਂ ਤੱਕ ਵੀਨਾ ਨੂੰ ਸਮਝ ਆਉਂਦਾ, ਉਦੋਂ ਤੱਕ ਦੂਜੇ ਵਿਅਕਤੀਆਂ ਨੇ ਵੀ ਉਸ ਦੀ ਰਾਡਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ।

ਇਹ ਵੀ ਪੜ੍ਹੋ : ਹੁਣ ਦੋ ਸਮਾਰਟਫੋਨ ’ਤੇ ਇਸਤੇਮਾਲ ਕਰੋ ਇੱਕ ਵਟਸਐਪ ਅਕਾਊਂਟ

ਇਸ ਸਬੰਧੀ ਵਿੱਚ ਜ਼ਿਲ੍ਹਾ ਪੁਲਿਸ ਨੇ ਡੀਆਈਜੀ ਜਲੰਧਰ ਰਾਜਿੰਦਰ ਕੁਮਾਰ ਦੇ ਨਿਰਦੇਸ਼ਾਂ ‘ਤੇ ਥਾਣਾ ਤਲਵਾੜਾ ਅਧੀਨ ਪੈਂਦੇ ਪਿੰਡ ਵੜਿੰਗ ਦੇ ਮਹਿਲਾ ਸਰਪੰਚ ਸੰਤੋਸ਼ ਕੁਮਾਰੀ, ਪੰਚ ਸ਼ਾਮ ਸੁੰਦਰ ਅਤੇ ਸਾਬਕਾ ਸਰਪੰਚ ਬਲਜੀਤ ਸਿੰਘ ਖਿਲਾਫ਼ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ । ਪੀੜਤਾ ਵੀਨਾ ਕੁਮਾਰੀ ਪਤਨੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਪਿੰਡ ਵਿੱਚ 42 ਕਨਾਲ ਜ਼ਮੀਨ ਹੈ, ਜਿਸ ਵਿੱਚੋਂ 10 ਮਰਲੇ ਸੰਤੋਸ਼ ਕੁਮਾਰੀ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਵੇਚੀ ਗਈ, ਅਤੇ ਉਹ ਨਜਾਇਜ਼ ਤੌਰ ‘ਤੇ ਉਸ ਦੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੀ ਸੀ ਉਸ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਹ ਤਲਵਾੜਾ ਦੇ ਥਾਣਾ ਇੰਚਾਰਜ ਅਤੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੂੰ ਮਿਲਦੀ ਪਰੰਤ: ਉਨ੍ਹਾਂ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਡੀਆਈਜੀ ਨੇ ਜਦੋਂ ਘਟਨਾ ਦੀਆਂ ਤਸਵੀਰਾਂ ਤੇਵੀਡੀਓ ਨੂੰ ਵੇਖਿਆ ਤਾਂ ਉਨ੍ਹਾਂ ਨੇ ਤੁਰੰਤ ਐਸਐਸਪੀ ਹੁਸ਼ਿਆਰਪੁਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਦਿੱਤਾ ।