ਸੋਮਾਲੀਆ ‘ਚ ਹੋਟਲ ‘ਤੇ ਅੱਤਵਾਦੀ ਹਮਲਾ, 6 ਦੀ ਮੌਤ, 50 ਜਖਮੀ
ਮੋਗਾਦਿਸ਼ੁ, ਏਜੰਸੀ।
ਸੋਮਾਲੀਆ ਦੇ ਦੱਖਣੀ ਬੰਦਰਗਾਹ ਕਿਸਮਾਓ ‘ਚ ਇੱਕ ਹੋਟਲ ‘ਤੇ ਹੋਏ ਅੱਤਵਾਦੀ ਹਮਲੇ ‘ਚ ਘੱਟੋਂ-ਘੱਟ 6 ਲੋਕਾਂ ਦੀ ਮੌਤ ਅਤੇ 50 ਹੋਰ ਜਖਮੀ ਹੋ ਗਏ। ਇਹ ਹਮਲਾ ਸ਼ੁੱਕਰਵਾਰ ਹੋਇਆ। ਸਥਾਨਿਕ ਅਧਿਕਾਰੀਆਂ ਵੱਲੋਂ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ। ਜੁਬਲ ਪ੍ਰਾਂਤ ਦੇ ਸੁਰੱਖਿਆ ਬਲ ਦੇ ਬੁਲਾਰੇ ਅਬੀ ਨੂਰ ਇਬਰਾਹਿਮ ਹੁਸੈਨ ਨੇ ਕਿਹਾ, ਹਥਿਆਰ ਬੰਦ ਅੱਤਵਾਦੀਆਂ ਨੇ ਹੋਟਲ ‘ਤੇ ਬਾਰੂਦ ਨਾਲ ਭਰੀ ਇੱਕ ਕਾਰ ਨਾਲ ਟੱਕਰ ਮਾਰੀ ਅਤੇ ਉਸ ‘ਚ ਧਮਾਕਾ ਕਰ ਦਿੱਤਾ। ਹੁਸੈਨ ਨੇ ਕਿਹਾ ਕਿ ਅੱਤਵਾਦੀ ਧਮਾਕੇ ਕਰਨ ਤੋਂ ਬਾਅਦ ਹੋਟਲ ‘ਚ ਦਾਖਲ ਹੋ ਗਏ। ਸੁਰੱਖਿਆ ਬਲ ਤੇ ਅੱਤਵਾਦੀਆਂ ਦਰਮਿਆਨ ਹੋਟਲ ਅੰਦਰ ਮੁਕਾਬਲਾ ਜਾਰੀ ਹੈ, ਹਮਲੇ ‘ਚ ਵੱਡੀ ਸੰਖਿਆ ‘ਚ ਲੋਕ ਜਖਮੀ ਹੋਏ ਹਨ। ਖਬਰਾਂ ਅਨੁਸਾਰ ਅਲ ਕਾਇਦਾ ਨਾਲ ਸਬੰਧ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹੋਟਲ ਸਥਾਨਿਕ ਆਗੂ ਦੇ ਦਰਮਿਆਨ ਕਾਫੀ ਮਨਮੋਹਕ ਮੰਨਿਆ ਜਾਂਦਾ ਹੈ। ਹਮਲੇ ‘ਚ ਮਾਰੇ ਗਏ ਲੋਕ ਸਥਾਨਕ ਨਾਗਰਿਕ ਹਨ। ਇਨ੍ਹਾਂ ‘ਚ ਦੋ ਪੱਤਰਕਾਰ ਅਤੇ ਇੱਕ ਸੂਬਾਈ ਮੁੱਖ ਉਮੀਦਵਾਰ ਸ਼ਾਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।