ਲੁੱਟਖੋਹ ਮਾਮਲੇ ‘ਚ 6 ਗ੍ਰਿਫ਼ਤਾਰ, 32 ਮੋਟਰਸਾਈਕਲ ਬਰਾਮਦ

ਪੁਲਿਸ ਵੱਲੋਂ ਕੀਤੀ ਜਾ ਰਹੀ ਹੋਰ ਪੁੱਛਗਿੱਛ

ਫਿਰੋਜ਼ਪੁਰ, (ਸਤਪਾਲ ਥਿੰਦ)। ਲੁੱਟ-ਖੋਹ ਦੀ ਤਿਆਰੀ ਕਰ ਰਹੇ 6 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰ 32 ਮੋਟਰਸਾਈਕਲ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਖਾਸ ਮੁਖ਼ਬਰੀ ਨੇ ਇਤਲਾਹ ‘ਤੇ ਬਜਾਜ ਡੇਅਰੀ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਵਿਖੇ ਝਾੜੀਆਂ ‘ਚ ਬੈਠ ਕੇ ਲੁੱਟ ਕਰਨ ਦੀ ਤਿਆਰੀ ਕਰ ਰਹੇ 6 ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਜਿਹਨਾਂ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਭਾਨੇ ਵਾਲੀ,  ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਸਤੇ ਕੇ , ਵਿੱਕੀ ਪੁੱਤਰ ਜੋਗਿੰਦਰ ਸਿੰਘ ਵਾਸੀ ਬੰਨ ਵਾਲਾ ਵਿਹੜਾ ਫਿਰੋਜ਼ਪੁਰ ਸ਼ਹਿਰ, ਪੰਮਾ ਪੁੱਤਰ ਮਾਇਕਲ ਬਸਤੀ ਖਾਨੂੰ ਵਾਲੀ, ਸ਼ਮਸ਼ੇਰ ਸਿੰਘ ਪੁੱਤਰ ਸੁਖਚੈਨ ਸਿੰਘ ਅਤੇ ਸੰਨੀ ਪੁੱਤਰ ਰਾਮ ਵਾਸੀਅਨ ਬਸਤੀ ਨਿਜ਼ਾਮਦੀਨ ਫਿਰੋਜ਼ਪੁਰ ਸ਼ਹਿਰ ਵਜੋਂ ਹੋਈ, ਜਿਹਨਾਂ ਕੋਲੋਂ ਪੁਲਿਸ ਨੂੰ ਮੌਕੇ ਤੋਂ 3 ਮੋਟਰਸਾਈਕਲ, 4 ਕਾਪੇ ਅਤੇ 2 ਤਲਵਾਰਾਂ ਬਰਾਮਦ ਹੋਈਆਂ,

ਜਿਸ ਅਧਾਰ ‘ਤੇ ਪੁਲਿਸ ਵੱਲੋਂ ਉਕਤ 6 ਮੈਂਬਰਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਗਈ ਅਤੇ ਪੁੱਛਗਿੱਛ ਦੌਰਾਨ ਗਿਰੋਹ ਦੀ ਨਿਸ਼ਾਨਦੇਹੀ ‘ਤੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 32 ਦੇ ਕਰੀਬ ਮੋਟਰਸਾਈਕਲ ਬਰਾਮਦ ਹੋਏ ਜੋ ਉਕਤ ਗਿਰੋਹ ਵੱਲੋਂ ਵੱਖ-ਵੱਖ ਥਾਵਾਂ ‘ਤੇ ਰੱਖੇ ਹੋਏ ਸਨ। ਇੰਸ: ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਗਿਰੋਹ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.