5ਵੀਂ ਜਮਾਤ ਦਾ ਨਤੀਜਾ : ਮਾਨਸਾ ਜ਼ਿਲ੍ਹੇ ਦੀ ਧੀ ਸੁਖਮਨ ਕੌਰ ਪੂਰੇ ਪੰਜਾਬ ’ਚ ਅੱਵਲ

sukman

ਸੁਖਮਨ ਕੌਰ 500 ’ਚੋਂ 500 ਨੰਬਰ ਲੈ ਕੇ ਪਹਿਲੇ ਨੰਬਰ ’ਤੇ ਰਹੀ

  • ਤਿੰਨ ਵਿਦਿਆਰਥੀਆਂ ਦੇ 500 ’ਚੋਂ 500 ਨੰਬਰ 

(ਸੱਚ ਕਹੂੰ ਨਿਊਜ਼) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2021-22 ਦੇ ਪੰਜਵੀਂ ਜਮਾਤ ਦਾ ਨਤੀਜਾ (5th Class Result) ਐਲਾਨ ਦਿੱਤਾ ਹੈ। ਇਸੇ ਮਹੀਨੇ ਸਮਾਪਤ ਹੋਈ ਪ੍ਰੀਖਿਆ ’ਚ ਕੁੱਲ 3 ਲੱਖ 19 ਹਜ਼ਾਰ 86 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਦਾ ਨਤੀਜਾ 99.57 ਫੀਸਦੀ। ਨਤੀਜਿਆਂ ’ਚ ਇੱਕ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ 99.63 ਫ਼ੀਸਦੀ ਕੁੜੀਆਂ ਅਤੇ ਮੁੰਡੇ 99.52 ਪਾਸ ਹੋਏ ਹਨ।

ਮਾਨਸਾ ਦੀ ਸੁਖਮਨ ਕੌਰ 500 ’ਚੋਂ 500 ਨੰਬਰ ਲੈ ਕੇ ਪਹਿਲੇ ਨੰਬਰ ’ਤੇ ਰਹੀ ਜਦੋਂਕਿ ਕਪੂਰਥਲਾ ਜ਼ਿਲ੍ਹੇ ਦੇ ਰਾਜਵੀਰ ਮੋਮੀ ਦੂਜੇ ਸਥਾਨ ’ਤੇ ਅਤੇ ਸਹਿਜਪ੍ਰੀਤ ਕੌਰ ਵੀ 500 ’ਚੋਂ 500 ਨੰਬਰ ਲੈ ਕੇ ਤੀਜੇ ਨੰਬਰ ’ਤੇ ਰਹੀ। ਇਸੇ ਤਰ੍ਹਾਂ ਪਾਸ ਫੀਸਦ ’ਚ ਨਵਾਂ ਸ਼ਹਿਰ ਦਾ ਪਾਸ ਫੀਸਦ ਸਭ ਤੋਂ ਜ਼ਿਆਦਾ 99.83 ਰਿਹਾ।

ਜ਼ਿਕਰਯੋਗ ਹੈ ਕਿ ਅਕਾਦਮਿਕ ਸਾਲ 2020-21 ’ਚ ਕੁੱਲ 314472 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ’ਚੋਂ 313712 ਵਿਦਿਆਰਥੀ ਪਾਸ ਹੋ ਗਏ ਤੇ ਨਤੀਜਾ 99.76 ਫ਼ੀਸਦੀ ਰਿਹਾ ਸੀ। ਪਿਛਲੇ ਸਾਲ ਕੋਵਿਡ ਕਾਰਨ ਪੰਜਵੀਂ ਜਮਾਤ ਨਾਲ ਸਬੰਧਤ 4 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ ਸਨ ਤੇ ਉਨ੍ਹਾਂ ’ਚੋਂ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਨਤੀਜਾ ਐਲਾਨਿਆ ਗਿਆ ਸੀ। ਕੋਰੋਨਾ ਮਹਾਂਮਾਰੀ ਕਾਰਨ ਸਵਾਗਤ ਜ਼ਿੰਦਗੀ ਤੇ ਗਣਿਤ ਦਾ ਪੇਪਰ ਨਹੀਂ ਹੋ ਸਕਿਆ ਸੀ। ਕੁੜੀਆਂ ਦਾ ਨਤੀਜਾ 99.80 ਰਿਹਾ ਤੇ ਮੁੰਡਿਆਂ ਦਾ ਨਤੀਜਾ 99.73 ਰਿਹਾ ਸੀ।

suman

ਸੁਖਮਨ ਦੇ ਘਰ ਵਧਾਈ ਦੇਣ ਵਾਲਿਆਂ ਦੀ ਭੀੜ

(ਕਿ੍ਰਸ਼ਨ ਭੋਲਾ) ਬਰੇਟਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਕਲਾਸ ਦੇ ਨਤੀਜਿਆਂ ਵਿੱਚ ਸਿਲਵਰ ਵਾਟਿਕਾ ਕਾਨਵੈਂਟ ਸਕੂਲ ਧਰਮਪੁਰਾ ਦੀ ਵਿਦਿਆਰਥਣ ਸੁਖਮਨ ਕੌਰ ਪੁੱਤਰੀ ਰਣਜੀਤ ਸਿੰਘ ਨੇ ਪੰਜਾਬ ਪੱੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਜਾਣਕਾਰੀ ਮਿਲਣ ਉਪਰੰਤ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਆਪਣੀ ਧੀ ਦੀ ਪ੍ਰਾਪਤੀ ’ਤੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਸੁਖਮਨ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਇਸ ਪ੍ਰਾਪਤੀ ਨਾਲ ਉਨ੍ਹਾਂ ਦੀ ਪੁੱਤਰੀ ਨੇ ਉਨ੍ਹਾਂ ਦਾ ਅਤੇ ਪਿੰਡ ਦਾ ਮਾਣ ਵਧਾਇਆ ਹੈ।ਇਸ ਮੌਕੇ ਵਧਾਈ ਦੇਣ ਲਈ ਸਮੂਹ ਪੰਚਾਇਤ ਸਮੇਤ ਪਹੁੰਚੇ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਸੁਖਮਨ ਕੌਰ ਪਿੰਡ ਦੀ ਪਹਿਲੀ ਵਿਦਿਆਰਥਣ ਹੈ ਜਿਸ ਨੇ 500 ਵਿੱਚੋਂ ਪੂਰੇ 500 ਨੰਬਰ ਪ੍ਰਾਪਤ ਕਰਕੇ ਆਪਣੇ ਪਿੰਡ ਦਾ ਸਾਰੇ ਪੰਜਾਬ ਪੱਧਰ ’ਤੇ ਨਾਮ ਰੋਸ਼ਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ