ਅਫਗਾਨਿਸਤਾਨ ‘ਚ 45 ਤਾਲੀਬਾਨੀ ਅੱਤਵਾਦੀ ਢੇਰ

Rajasthan Border

ਅਫਗਾਨਿਸਤਾਨ ‘ਚ 45 ਤਾਲੀਬਾਨੀ ਅੱਤਵਾਦੀ ਢੇਰ

ਕਾਬੁਲ। ਅਫਗਾਨਿਸਤਾਨ ਦੇ ਦੋ ਪ੍ਰਾਂਤਾਂ ‘ਚ ਸੁਰੱਖਿਆ ਬਲਾਂ ਦੇ ਅਭਿਆਨ ਵਿਚ 45 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ। ਪਹਿਲੀ ਘਟਨਾ ਕੰਧਾਰ ਪ੍ਰਾਂਤ ਦੀ ਹੈ ਜਿਥੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 31 ਅੱਤਵਾਦੀ ਮਾਰੇ ਗਏ। ਸੂਬਾਈ ਬੁਲਾਰੇ ਅਤਾਉੱਲਾ ਖੋਗਿਆਨੀ ਨੇ ਵੀਰਵਾਰ ਨੂੰ ਕਿਹਾ ਕਿ ਬੁੱਧਵਾਰ ਤੋਂ ਅਫਗਾਨ ਸੈਨਾ ਅਤੇ ਤਾਲਿਬਾਨ ਅੱਤਵਾਦੀਆਂ ਦਰਮਿਆਨ ਭਿਆਨਕ ਲੜਾਈ ਚੱਲ ਰਹੀ ਹੈ। ਜ਼ਿਲੇ ਦੇ ਕੈਲਾਘੋ ਖੇਤਰ ਵਿਚ ਸੁਰੱਖਿਆ ਬਲਾਂ ਦੇ ਜਵਾਬੀ ਹਮਲੇ ਵਿਚ 13 ਪਾਕਿਸਤਾਨੀਆਂ ਸਮੇਤ 31 ਤਾਲਿਬਾਨ ਅੱਤਵਾਦੀ ਮਾਰੇ ਗਏ। ਇਕ ਨੂੰ ਜ਼ਿੰਦਾ ਫੜ ਲਿਆ ਗਿਆ ਜਦਕਿ 15 ਹੋਰ ਜ਼ਖਮੀ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ