32,730 ਦਰਸ਼ਕਾਂ ਇਕੱਠੇ ਬੈਠ ਕੇ ਵੇਖੀ ਜੱਟੂ ਇੰਜੀਨੀਅਰ

Watched, Jattu Engineers, Entertainment

ਆਪਣੇ ਆਪ ਵਿੱਚ ਬਣਾਇਆ ਵੱਖਰਾ ਰਿਕਾਰਡ

ਨਰੇਸ਼ ਕੁਮਾਰ, ਸੰਗਰੂਰ:ਆਨਲਾਈਨ ਮਾਹੀ ਸਿਨੇਮਾ ਸੰਗਰੂਰ ਵਿਖੇ ਬੀਤੀ ਰਾਤ ਇਕ ਵੱਖਰਾ ਰਿਕਾਰਡ ਕਾਇਮ ਹੋਇਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਣਾਈ ਫਿਲਮ ਜੱਟੂ ਇੰਜੀਨੀਅਰ ਦੇ ਵਿਸ਼ੇਸ਼ ਸ਼ੋਅ ਦੇਖਣ ਲਈ 32,730 ਦਰਸ਼ਕਾਂ ਨੇ ਇਕੱਠਿਆ ਬੈਠਕੇ ਫਿਲਮ ਵੇਖੀ।

ਇਸ ਬਾਰੇ ਜਾਣਕਾਰੀ ਦਿੰਦਿਆਂ 45 ਮੈਂਬਰ ਹਰਿੰਦਰ ਇੰਸਾਂ ਅਤੇ ਰਾਮਕਰਨ ਇੰਸਾਂ ਮੈਂਬਰ ਰਾਜਨੀਤਕ ਵਿੰਗ ਨੇ ਦੱਸਿਆ ਕਿ ਜੱਟੂ ਇੰਜੀਨੀਅਰ ਫਿਲਮ ਜੋ ਕਿ ਪੂਜਨੀਕ ਗੁਰੂ ਜੀ ਵੱਲੋਂ ਨਸ਼ੇ, ਦਹੇਜ ਪ੍ਰਥਾ, ਭ੍ਰਿਸ਼ਟਾਚਾਰ, ਵੇਸ਼ਵਾਵ੍ਰਿਤੀ ਅਤੇ ਹੋਰ ਸਮਾਜਿਕ ਬੁਰਾਈਆਂ  ਖਿਲਾਫ਼ ਸਮਾਜ ਨੂੰ ਸੇਧ ਦੇਣ ਲਈ ਫਿਲਮ ਬਣਾਈ ਗਈ ਹੈ, ਉਸ ਦੀ ਸਾਧ-ਸੰਗਤ ਅਤੇ ਆਮ ਲੋਕਾਂ ਵਿੱਚ ਵਧਦੀ ਮੰਗ ਨੂੰ ਦੇਖਦਿਆਂ ਸੰਗਰੂਰ ਦੇ ਨਾਮ ਚਰਚਾ ਘਰ ਵਿਖੇ ਆਨਲਾਈਨ ਮਾਹੀ ਸਿਨੇਮਾ ਰਾਹੀਂ ਜੱਟੂ ਇੰਜੀਨੀਅਰ ਫਿਲਮ ਵਿਖਾਈ ਗਈ।

ਉਨ੍ਹਾਂ ਦੱਸਿਆ ਕਿ ਫਿਲਮ ਪ੍ਰਤੀ ਲੋਕਾਂ ਦਾ ਉਤਸਾਹ ਇੰਨਾ ਜਬਰਦਸਤ ਦੇਖਣ ਨੂੰ ਮਿਲਿਆ ਕਿ 32,730 ਦਰਸ਼ਕਾਂ ਨੇ ਇਕੱਠੇ ਬੈਠਕੇ ਫਿਲਮ ਦੇਖੀ ਜੋ ਕਿ ਆਪਣੇ ਆਪ ਵਿੱਚ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਉਤਸਾਹ ਕਿਸੇ ਵੀ ਫਿਲਮ ਨੂੰ ਲੈ ਕੇ ਨਹੀਂ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਸਪੈਸ਼ਲ ਸ਼ੋਅ ਦਾ ਇੰਤਜਾਮ ਸਾਢੇ ਤਿੰਨ ਏਕੜ ਜ਼ਮੀਨ ‘ਚ ਕੀਤਾ ਗਿਆ ਸੀ ਜੋ ਕਿ ਛੋਟਾ ਪੈ ਗਿਆ। ਇਸ ਤੋਂ ਇਲਾਵਾ ਟ੍ਰੈਫਿਕ ਵਾਸਤੇ ਵੱਖਰਾ ਇੰਤਜਾਮ, ਪੀਣ ਵਾਲੇ ਪਾਣੀ, ਮੈਡੀਕਲ ਸਹੂਲਤ ਲਈ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ। ਜ਼ਿਲ੍ਹੇ ਭਰ ਦੇ ਦਰਸ਼ਕਾਂ ਨੇ ਇਸ ਫਿਲਮ ਦਾ ਖੂਬ ਅਨੰਦ ਮਾਣਿਆ।
ਇਸ ਮੌਕੇ 45 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ, 45 ਮੈਂਬਰ ਭੈਣ ਸਰੋਜ ਇੰਸਾਂ, ਊਸ਼ਾ ਇੰਸਾਂ ਤੋਂ ਇਲਾਵਾ 25 ਮੈਂਬਰ, 15 ਮੈਂਬਰ, ਸੱਤ ਮੈਂਬਰ, ਸੁਜਾਨ ਭੈਣਾਂ, ਨੌਜਵਾਨ ਸੰਮਤੀ, ਬਜ਼ੁਰਗ ਸੰਮਤੀ, ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਸਾਧ-ਸੰਗਤ ਮੌਜ਼ੂਦ ਸੀ।

ਜਾਗੋ ਕੱਢ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਆਨਲਾਈਨ ਮਾਹੀ ਸਿਨੇਮਾ ਰਾਹੀਂ ਦਿਖਾਈ ਗਈ ਫਿਲਮ ਜੱਟੂ ਇੰਜੀਨੀਅਰ ਨੂੰ ਲੈ ਕੇ ਸਾਧ-ਸੰਗਤ ਵਿੱਚ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਫਿਲਮ ਦੇਖਣ ਲਈ ਕੁਝ ਭੈਣਾਂ ਵੱਲੋਂ ਪੰਜਾਬੀ ਸਭਿਆਚਾਰ ਨਾਲ ਸਬੰਧਤ ਪਹਿਰਾਵਾ ਪਾ ਕੇ ਜਾਗੋ ਕੱਢੀ ਤੇ ਖੁਸ਼ੀ ਦੇ ਗੀਤ ਗਾਏ ਜੋ ਖਿੱਚ ਦਾ ਵਿਸ਼ੇਸ਼ ਕੇਂਦਰ ਬਣਣੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਮਾਜ ਦਾ ਹਰ ਵਰਗ ਪੂਜਨੀਕ ਗੁਰੂ ਜੀ ਵੱਲੋਂ ਬਣਾਈ ਇਸ ਫਿਲਮ ਨੂੰ ਦੇਖੇ ਅਤੇ ਸਮਾਜਿਕ ਬੁਰਾਈਆਂ ਦੇ ਪ੍ਰਤੀ ਜਾਗਰੂਕ ਹੋਵੇ।