ਸਾਈਕਲ ਰੈਲੀ ’ਚ 300 ਨੌਜਵਾਨਾਂ ਨੇ ਭਾਗ ਲੈ ਕੇ ਦਿੱਤਾ ‘ਤੰਦਰੁਸਤੀ’ ਦਾ ਸੰਦੇਸ
- ਨੌਜਵਾਨਾਂ ਨੇ ਪੰਜਾਬ ਨੂੰ ਨਸਾ ਮੁਕਤ ਪੰਜਾਬ ਬਣਾਉਣ ਦਾ ਲਿਆ ਪ੍ਰਣ
- ਹਰ ਪੰਜਾਬੀ ਨੂੰ ਤੰਦਰੁਸਤ ਤੇ ਜੋਸ਼ੀਲਾ ਬਣਾਉਣਾ ਦਾ ਟੀਚਾ : ਪ੍ਰੋ. ਸਵਿੰਦਰ ਸਿੰਘ
(ਖੁਸ਼ਵੀਰ ਸਿੰਘ ਤੁੂਰ) ਪਟਿਆਲਾ। ਤੰਦਰੁਸਤ ਅਤੇ ਜੋਸ਼ੀਲੇ ਪਟਿਆਲਵੀ ਸੰਸਥਾ ਦੇ ਮੁੱਖੀ ਫਿਟਨੈਸ ਗੁਰੂ, ਪ੍ਰੋ. ਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਹਿਰ ਵਿੱਚ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ 300 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ ਅਤੇ ਸਹਿਰ ਵਾਸੀਆਂ ਨੂੰ ਤੰਦਰੁਸਤੀ ਦੇ ਨਾਲ-ਨਾਲ ਨਸਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ। ਜਿਲ੍ਹਾ ਖੇਡ ਅਫਸਰ ਸਾਸਵਤ ਰਾਜਦਾਨ ਦੇ ਸਹਿਯੋਗ ਨਾਲ ਇਹ ਰੈਲੀ ਬਾਰਾਦਰੀ ਸਥਿਤ ਰਿੰਕ ਹਾਲ ਤੋਂ ਸੁਰੂ ਕੀਤੀ ਗਈ। ਸਾਇਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਤੰਦਰੁਸਤ ਅਤੇ ਜੋਸ਼ੀਲੇ ਪਟਿਆਲਵੀ ਸੰਸਥਾ ਦੇ ਮੁੱਖ ਸਲਾਹਕਾਰ ਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ ਨੇ ਰਵਾਨਾ ਕੀਤਾ।
ਇਸ ਮੌਕੇ ਸਰਕਾਰੀ ਕਾਲਜ ਲੜਕੀਆਂ ਤੋਂ ਵਾਈਸ ਪਿ੍ਰੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਏ ਅੰਗਰੇਜੀ ਵਿਭਾਗ ਦੇ ਮੁਖੀ ਪ੍ਰੋ. ਸਵਿੰਦਰ ਸਿੰਘ ਚਾਰ ਦਹਾਕਿਆਂ ਤੋਂ ਲਗਾਤਾਰ ਲੋਕਾਂ ਨੂੰ ਫਿਟਨੈੱਸ ਪ੍ਰਤੀ ਜਾਗਰੂਕ ਕਰ ਰਹੇ ਹਨ। ਸਾਈਕਲ ਰੈਲੀ ਦਾ ਆਯੋਜਨ ਕਰਨ ਵਾਲੇ ਪ੍ਰੋ. ਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਿਹਤਮੰਦ ਸਰੀਰ ਹੀ ਦੇਸ ਦੀ ਤਰੱਕੀ ਦਾ ਮੁੱਖ ਆਧਾਰ ਹੁੰਦਾ ਹੈ। ਮਾਸਟਰ ਪਾਵਰ ਲਿਫਟਿੰਗ ਵਿੱਚ ਏਸੀਆ ਸਿਲਵਰ ਮੈਡਲ ਜੇਤੂ ਪ੍ਰੋ. ਸਵਿੰਦਰ ਸਿੰਘ ਨੇ ਲੋਕਾਂ ਨੂੰ ਫਿਟਨੈਸ ਪ੍ਰਤੀ ਜਾਗਰੂਕ ਕਰਨ ਦੇ ਉਦੇਸ ਨਾਲ ਤੰਦਰੁਸਤ ਅਤੇ ਜੋਸੀਲੇ ਪਟਿਆਲਵੀ ਨਾਂ ਦੀ ਸੰਸਥਾ ਬਣਾਈ ਅਤੇ ਹਰ ਉਮਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਜੋੜਿਆ। ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਪ੍ਰੋ. ਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਹਰ ਵਿਅਕਤੀ ਸਹਿਰ ਦੇ ਅੰਦਰੂਨੀ ਹਿੱਸਿਆਂ ’ਚ ਸਾਈਕਲ ਦੀ ਵਰਤੋਂ ਸੁਰੂ ਕਰ ਦੇਵੇ ਤਾਂ ਇਸ ਨਾਲ ਸਹਿਰ ਦੀ ਟ੍ਰੈਫਿਕ ਸਮੱਸਿਆ ਖਤਮ ਹੋਣ ਦੇ ਨਾਲ-ਨਾਲ ਲੋਕਾਂ ਦੀ ਸਿਹਤ ’ਚ ਵੀ ਸੁਧਾਰ ਹੋਵੇਗਾ ਅਤੇ ਨਾਲ ਹੀ ਇਹ ਵਾਤਾਵਰਨ ਨੂੰ ਸੁੱਧ ਬਣਾਉਣ ’ਚ ਵੀ ਸਹਾਈ ਹੋਵੇਗਾ।
ਪ੍ਰੋ. ਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਨੂੰ ਸਫਲ ਬਣਾਉਣ ਵਿੱਚ ਜਿਲ੍ਹਾ ਖੇਡ ਅਫਸਰ ਸਾਸਵਤ ਰਾਜਦਾਨ ਤੋਂ ਇਲਾਵਾ ਐਚ.ਡੀ.ਐਫ.ਸੀ. ਬੈਂਕ ਅਤੇ ਢੇਰਾ ਸਿੰਘ ਜਵੇਲਰਜ ਦੀ ਖਾਸ ਭੂਮਿਕਾ ਰਹੀ। ਰੈਲੀ ਵਿੱਚ ਭਾਗ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਰਿਫਰੈਸਮੈਂਟ ਦੇਣ ਦੇ ਨਾਲ-ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਸੀਨੀਅਰ ਐਡਵੋਕੇਟ ਰਵਿੰਦਰ ਨਾਥ ਕੌਸਲ, ਢੇਰਾ ਸਿੰਘ ਜਵੈਲਰਜ, ਸਾਈਕਲਿਸਟ ਤੇ ਕੌਂਸਲਰ ਪਤੀ ਮਨਜੀਵ ਕਾਲਿਕਾ, ਮਿੱਲਰਜ ਐਸੋਸੀਏਸਨ ਦੇ ਪ੍ਰਧਾਨ ਗੁਰਦੀਪ ਸਿੰਘ, ਗਗਨ ਗੋਇਲ, ਡਾ.ਭਗਵੰਤ ਸਿੰਘ, ਡਾ. ਧਨਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਹਿਰ ਦੇ ਪਤਵੰਤੇ ਅਤੇ ਖਿਡਾਰੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ