25 ਹਜ਼ਾਰ ਲਈ ਨੌਜਵਾਨ ਦਾ ਬੇਰਹਿਮੀ ਨਾਲ ਕਤਲ

brutally murdered sachkahoon

ਕਤਲ ਤੋਂ ਪਹਿਲਾਂ ਬੇਹੋਸ਼ ਕਰਕੇ ਆਰੇ ਨਾਲ ਕੱਟਿਆ

(ਰਘਬੀਰ ਸਿੰਘ) ਲੁਧਿਆਣਾ। ਸਿਰਫ਼ 25 ਹਜ਼ਾਰ ਖਾਤਰ ਇੱਕ ਨੌਜਵਾਨ ਨੂੰ ਬੇਰਹਮੀ ਨਾਲ ਕਤਲ (Brutally Murdered) ਕੀਤੇ ਜਾਣ ਦਾ ਸਨਸਨੀ ਖੇਜ਼ ਸਮਾਚਾਰ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਪਹਿਲਾਂ ਨੌਜਵਾਨ ਨੂੰ ਬੇਹੋਸ਼ ਕਰਕੇ ਆਰੇ ਨਾਲ ਕੱਟ ਕੇ ਕਈ ਟੁਕੜੇ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਜਲਾਲਾਬਾਦ ਤੋਂ ਕੱਪੜੇ ਖਰੀਦਣ ਆਏ ਨੌਜਵਾਨ ਦੀ ਲਾਸ਼ ਨੂੰ ਕਤਲ ਕਰ ਕੇ ਸ਼ਹਿਰ ਦੇ ਏਥੋਂ ਲੰਘਦੀ ਨਹਿਰ ਵਿੱਚ ਬੋਰੀ ਵਿੱਚ ਬੰਨ ਕੇ ਸੁੱਟਿਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਨਹਿਰ ’ਚੋਂ ਲਾਸ਼ ਬਰਾਮਦ ਕਰ ਲਈ ਹੈ। ਇਸ ਦੀ ਸ਼ਨਾਖਤ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕੀਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਪਾਤ ਜਾਣਕਾਰੀ ਮੁਤਾਬਕ ਇਸਲਾਮ ਨਾਂਂਅ ਦਾ 30 ਸਾਲਾ ਨੌਜਵਾਨ 18 ਅਪ੍ਰੈਲ ਨੂੰ ਆਪਣੇ ਪਿੰਡ ਤੋਂ ਲੁਧਿਆਣਾ ਕੱਪੜੇ ਖਰੀਦਣ ਆਇਆ ਸੀ। ਉਹ ਗੁਰੂ ਗੋਬਿੰਦ ਸਿੰਘ ਨਗਰ, ਲੁਧਿਆਣਾ ਵਿੱਚ ਮੁਹੰਮਦ ਮਹਿਫੂਜ਼ ਨਾਂ ਦੇ ਵਿਅਕਤੀ ਕੋਲ ਠਹਿਰਿਆ। 19 ਅਪ੍ਰੈਲ ਨੂੰ ਜਦੋਂ ਉਸ ਦਾ ਫੋਨ ਬੰਦ ਆਉਣ ਲੱਗਾ ਤਾਂ ਉਸ ਦਾ ਭਰਾ ਉਸ ਦੇ ਫੋਨ ’ਤੇ ਕਾਲ ਕਰਦਾ ਰਿਹਾ।

ਜਦੋਂ ਕੋਈ ਗੱਲ ਨਾ ਹੋਈ ਤਾਂ ਮੁਹੰਮਦ ਮਹਿਫੂਜ਼ ਦੇ ਫੋਨ ’ਤੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਇਸਲਾਮ ਇੱਥੋਂ ਜਲਾਲਾਬਾਦ ਚਲਾ ਗਿਆ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਇਸਲਾਮ ਉਥੇ ਵੀ ਨਹੀਂ ਪਹੁੰਚਿਆ, ਇਸ ਲਈ ਉਸ ਦਾ ਭਰਾ ਉਸ ਨੂੰ ਲੱਭਣ ਲੁਧਿਆਣਾ ਪਹੁੰਚ ਗਿਆ। ਉਦੋਂ ਤੋਂ ਮੁਹੰਮਦ ਮਹਿਫੂਜ਼ ਵੀ ਫਰਾਰ ਸੀ। ਜਦੋਂ ਉਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੁਹੰਮਦ ਮਹਿਫੂਜ਼ ਪਾਣੀਪਤ ਵਿੱਚ ਆਪਣੇ ਇੱਕ ਜਾਣਕਾਰ ਕੋਲ ਰਹਿ ਰਿਹਾ ਸੀ। ਇਸ ’ਤੇ ਉਹ ਪਾਣੀਪਤ ਪਹੁੰਚਿਆ ਅਤੇ ਉਸਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਗੱਲ ਦੱਸੀ।

ਹੁਣ ਪੁਲਿਸ ਨੇ ਮੁਹੰਮਦ ਮਹਿਫੂਜ਼ ਨੂੰ ਗਿ੍ਰਫਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮਿ੍ਰਤਕ ਦੀ ਲਾਸ਼ ਜਵੱਦੀ ਨਹਿਰ ’ਚੋਂ ਬਰਾਮਦ ਕੀਤੀ ਗਈ ਹੈ। ਬੋਰੀ ਵਿੱਚ ਬੰਦ ਮਿ੍ਰਤਕ ਦੀ ਲਾਸ਼ ਮੁਹੰਮਦ ਮਹਿਫੂਜ਼ ਵੱਲੋਂ ਕੀਤੇ ਖੁਲਾਸੇ ’ਤੇ ਹੀ ਬਰਾਮਦ ਕੀਤੀ ਗਈ ਹੈ ਅਤੇ ਉਸ ਦੀ ਪਛਾਣ ਮੈਜਿਸਟਰੇਟ ਦੀ ਹਾਜ਼ਰੀ ’ਚ ਕੀਤੀ ਗਆ। ਟਿੱਬਾ ਥਾਣੇ ਦੇ ਇੰਚਾਰਜ ਇੰਸਪੈਕਟਰ ਰਣਬੀਰ ਸਿੰਘ ਅਨੁਸਾਰ ਮੁਲਜ਼ਮਾਂ ਨੇ ਸਿਰਫ਼ 25 ਹਜ਼ਾਰ ਰੁਪਏ ਲਈ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਨੂੰ ਗਿ੍ਰਫ਼ਤਾਰ ਕਰਕੇ ਅਦਾਲਤ ਤੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ