25 ਮੈਂਬਰ ਸੁਖਵਿੰਦਰ ਸਿੰਘ ਸੁੱਖਾ ਅੱਖਾਂਦਾਨ ਕਰਕੇ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਵਿਚ ਰੌਸ਼ਨੀ ਕਰ ਗਏ

Sukhwinder Singh Sukha

25 ਮੈਂਬਰ ਸੁਖਵਿੰਦਰ ਸਿੰਘ ਸੁੱਖਾ ( Sukhwinder Singh Sukha) ਅੱਖਾਂਦਾਨ ਕਰਕੇ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਵਿਚ ਰੌਸ਼ਨੀ ਕਰ ਗਏ

ਅਜੀਤਵਾਲ (ਕਿਰਨ ਰੱਤੀ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 138 ਮਾਨਵਤਾ ਭਲਾਈ ਦੇ ਕਾਰਜਾਂ ਵਿੱਚੋਂ ਇੱਕ ਕਾਰਜ ਹੈ ਦੇਹਾਂਤ ਉਪਰੰਤ ਸਰੀਰ ਦਾਨ ਕਰਨਾ,ਅੱਖਾਂ ਦਾਨ ਕਰਨਾ ਇਸੇ ਲੜੀ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਵੱਲੋਂ ਦਿੱਤੀ ਜਾਂਦੀ ਮਾਨਵਤਾ ਭਲਾਈ ਦੀ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਧਰਮਕੋਟ ਦੇ 25 ਸੁਖਵਿੰਦਰ ਸਿੰਘ ਸੁੱਖਾ ( Sukhwinder Singh Sukha) ਜਿਨ੍ਹਾਂ ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਸੀ ਦੇ ਪਰਿਵਾਰਕ ਮੈਂਬਰਾਂ ਕੁਲਜਿੰਦਰ ਕੌਰ (ਪਤਨੀ), ਜਸ਼ਨਦੀਪ ਸਿੰਘ ਕੈਨੇਡਾ (ਪੁੱਤਰ) ਹਸਨਦੀਪ ਕੈਨੇਡਾ (ਪੁੱਤਰ) ਬੂਟਾ ਸਿੰਘ (ਦਾਮਾਦ) ਨੇ ਮਾਤਾ ਕਰਤਾਰ ਕੌਰ ਆਈ ਹਸਪਤਾਲ ਸਰਸਾ ਨੂੰ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ।

ਇਹ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਇੰਸਾਂ ਬੀਜ਼ਾਪੁਰ ਮੈਂਬਰ ਰਾਜਨੀਤਕ ਵਿੰਗ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸੁੱਖਾ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ ਤੇ ਉਹ ਮਰਨ ਉਪਰੰਤ ਵੀ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਵਿਚ ਰੋਸ਼ਨੀ ਕਰ ਗਏ ਜੋ ਸ਼ਲਾਘਾਯੋਗ ਹੈ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਸੰਗਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਪਰਿਵਾਰਕ ਮੈਂਬਰਾਂ ਨਾਲ ਜਗਜੀਤ ਸਿੰਘ ਇੰਸਾਂ ਬੀਜਾਪੁਰ ਰਾਜਨੀਤਕ ਵਿੰਗ, 45 ਮੈਂਬਰ ਸਵਰਨ ਜੀਤ ਕੌਰ ਇੰਸਾਂ ਅਮਰੀਕਾ, 45 ਮੈਂਬਰ ਸੁਖਦੇਵ ਕੌਰ ਇੰਸਾਂ ਭਿੰਡਰ ਕਲਾਂ, ਗੁਰਜੀਤ ਸਿੰਘ ਮੋਗਾ 45 ਮੈਂਬਰ, ਸੰਜੀਵ ਇੰਸਾਂ ਬਲਾਕ ਭੰਗੀਦਾਸ ਧਰਮਕੋਟ, ਰਾਜ ਕੁਮਾਰ ਇੰਸਾਂ 15 ਮੈਂਬਰ, ਰਾਜੂ ਇੰਸਾਂ ਜਲਾਲਾਬਾਦ 15 ਮੈਂਬਰ, ਸਵਰਨ ਸਿੰਘ ਇੰਸਾਂ15 ਮੈਂਬਰ, ਭੰਗੀਦਾਸ ਜਗਰਾਜ ਸਿੰਘ ਜੱਗਾ ਬਲਾਕ ਭਿੰਡਰ ਕਲਾਂ, ਆਤਮਾ ਸਿੰਘ ਕਪੂਰੇ 15 ਮੈਂਬਰ,ਪ੍ਰੇ ਮ ਸਿੰਘ ਫਤਿਹਗਡ਼੍ਹ ਪੰਜਤੂਰ 15 ਮੈਂਬਰ, 25 ਮੈਂਬਰ ਦਵਿੰਦਰ ਸਿੰਘ ਭੋਲਾ, ਸੁਜਾਨ ਭੈਣ ਪਰਮਜੀਤ ਕੌਰ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ