ਸੋਨੀਪਤ ’ਚ ਸਕੂਲ ਦੀ ਛੱਤ ਡਿੱਗਣ ਨਾਲ 25 ਬੱਚੇ ਜ਼ਖਮੀ

ਸਰਕਾਰੀ ਹਸਪਤਾਲ ’ਚ ਕਰਵਾਇਆ ਭਰਤੀ

ਸੱਚ ਕਹੂੰ ਨਿਊਜ਼ (ਏਜੰਸੀ)। ਸੋਨੀਪਤ ਦੇ ਗਨੌਰ ਸਥਿਤ ਜੀਵਾਨੰਦ ਸਕੂਲ ਦੀ ਛੱਤ ਡਿੱਗਣ ਨਾਲ ਵੀਰਵਾਰ ਨੂੰ ਵੱਡਾ ਹਾਦਸਾ ਹੋਇਆ ਹੈ ਇਸ ’ਚ ਕਰੀਬ 25 ਵਿਦਿਆਰਥੀ-ਵਿਦਿਆਰਥਣਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਛੱਤ ’ਤੇ ਕੰਮ ਕਰ ਰਹੇ ਤਿੰਨ ਮਜ਼ਦੂਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ।

ਹਾਦਸੇ ਤੋਂ ਬਾਅਦ ਜਖ਼ਮੀ ਹਾਲਤ ’ਚ ਸਾਰੇ ਵਿਦਿਆਰਥੀ-ਵਿਦਿਆਰਥਣਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਕਈ ਵਿਦਿਆਰਥੀਆਂ ਨੂੰ ਤਾਂ ਛੁੱਟੀ ਦੇ ਦਿੱਤੀ ਗਈ ਹਾਲਾਂਕਿ ਗੰਭੀਰ ਜ਼ਖਮੀ ਹੋਏ ਕਈ ਵਿਦਿਆਰਥੀਆਂ ਨੂੰ ਖਾਨਪੁਰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਤੇ ਹਾਦਸੇ ਦੀ ਜਾਂਚ ’ਚ ਜੁਟ ਗਈ ਦਰਅਸਲ, ਸੋਨੀਪਤ ਦੇ ਗਨੌਰ ਸਥਿਤ ਜੀਵਾਨੰਦ ਸਕੂਲ ਦੀ ਛੱਤ ਮੀਂਹ ਦੇ ਚੱਲਦਿਆਂ ਖਸਤਾ ਹੋ ਗਈ ਸੀ।

ਇਸ ਦਾ ਨਿਰਮਾਣ ਵੀ ਸ਼ੁਰੂ ਕਰਵਾਇਆ ਗਿਆ ਸੀ, ਲਾਪਰਵਾਹੀ ਦੀ ਵਜ੍ਹਾ ਨਾਲ ਸਕੂਲ ਪ੍ਰਬੰਧਨ ਨੇ ਇਸ ਦੇ ਬਾਵਜ਼ੂਦ ਵਿਦਿਆਰਥੀਆਂ ਨੂੰ ਕਲਾਸ ’ਚ ਪੜ੍ਹਨ ਲਈ ਬਿਠਾ ਰੱਖਿਆ ਸੀ ਪਰ ਅੱਜ ਛੱਤ ਅਚਾਨਕ ਡਿੱਗ ਗਈ, ਜਿਸ ’ਚ ਕਰੀਬ 25 ਤੋਂ 30 ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਛੱਤ ਦਾ ਨਿਰਮਾਣ ਕਾਰਜ ਕਰ ਰਹੇ ਤਿੰਨ ਮਜ਼ਦੂਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਹਾਲਾਂਕਿ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਗਨੌਰ ਐਸਡੀਐਮ ਸੁਰਿੰਦਰ ਦੂਨ ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਸਾਰੇ ਵਿਦਿਆਰਥੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕਈ ਵਿਦਿਆਰਥੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਦੌਂਕਿ ਗੰਭੀਰ ਜ਼ਖਮੀਆਂ ਨੂੰ ਖਾਨਪੁਰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ