ਪਵਿੱਤਰ ਭੰਡਾਰੇ ’ਤੇ 21 ਆਦਿਵਾਸੀ ਜੋੜੀਆਂ ਨੇ ਕੀਤਾ ਵਿਆਹ

ਪਵਿੱਤਰ ਭੰਡਾਰੇ ’ਤੇ 21 ਆਦਿਵਾਸੀ ਜੋੜੀਆਂ ਨੇ ਕੀਤਾ ਵਿਆਹ

ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੱਚੇ ਦਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਪੁੱਜੀਆਂ। ਸ਼ਾਹ ਸਤਿਨਾਮ ਜੀ ਬਰਨਾਵਾ ਆਸ਼ਰਮ ਵਿਖੇ ਕਰਵਾਏ ਗਏ ਪਵਿੱਤਰ ਭੰਡਾਰੇ ਦੇ ਸ਼ੁਭ ਮੌਕੇ ’ਤੇ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਕੋਟੜਾ ਅਤੇ ਝਡੌਲ ਦੇ 21 ਆਦਿਵਾਸੀ ਜੋੜਿਆਂ ਨੇ ਵਿਆਹ ਕਰਵਾਇਆ।

ਸਾਰੇ ਜੋੜਿਆਂ ਨੇ ਡੇਰੇ ਦੀ ਮਰਿਆਦਾ ਅਨੁਸਾਰ ਦਿਲਜੋੜ ਮਾਲਾ ਪਾ ਕੇ ਵਿਆਹ ਕਰਵਾਇਆ। ਇੱਕ ਪਲੇਟਫਾਰਮ ’ਤੇ ਕੁਝ ਮਿੰਟਾਂ ਵਿੱਚ 21 ਵਿਆਹਾਂ ਦਾ ਸ਼ਾਨਦਾਰ ਦਿ੍ਰਸ਼ ਵੇਖਿਆ ਗਿਆ। ਸਾਰੇ ਵਿਆਹੇ ਜੋੜਿਆਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਬਣਾਏ ਗਏ ਬਲਾਕਾਂ ਵਿੱਚੋਂ ਘਰੇਲੂ ਸਮਾਨ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਆਦਿਵਾਸੀ ਸਮਾਜ ਦੀ ਸੱਭਿਅਤਾ ਤੋਂ ਬਹੁਤ ਦੂਰ, ਬੁਰਾਈਆਂ ਵਿੱਚ ਲਿਪਤ ਰਹਿੰਦੇ ਸਨ। ਪੂਜਨੀਕ ਗੁਰੂ ਜੀ ਨੇ ਇਨ੍ਹਾਂ ਇਲਾਕਿਆਂ ਵਿੱਚ ਆ ਕੇ ਉਨ੍ਹਾਂ ਨੂੰ ਰਹਿਣ-ਸਹਿਣ, ਖਾਣ-ਪੀਣ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਉਪਦੇਸ਼ ਦਿੱਤਾ। ਅੱਜ ਉਕਤ ਆਦਿਵਾਸੀ ਗੁਰੂ ਜੀ ਤੋਂ ਪ੍ਰੇਰਨਾ ਲੈ ਕੇ ਚੰਗਾ ਜੀਵਨ ਬਤੀਤ ਕਰ ਰਹੇ ਹਨ। ਆਓ ਦੇਖੀਏ ਆਦਿਵਾਸੀਆਂ ਦੇ ਵਿਆਹ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ