ਨਾਈਜ਼ੀਰੀਆ ਤੋਂ ਬੰਦੀ ਬਣਾਏ 18 ਭਾਰਤੀ ਰਿਹਾਅ

Indian, Captivity, Nigeria

ਨਾਈਜ਼ੀਰੀਆ ਤੋਂ ਬੰਦੀ ਬਣਾਏ 18 ਭਾਰਤੀ ਰਿਹਾਅ

ਅਬੂਜਾ (ਏਜੰਸੀ)। ਨਾਈਜ਼ੀਰੀਆ ਤੋਂ ਲੰਘਦੇ ਸਮੇਂ ਸਮੁੰਦਰੀ ਲੁਟੇਰਿਆਂ ਵੱਲੋਂ ਬੰਦੀ ਬਣਾਏ ਗਏ 18 ਭਾਰਤੀ Indian ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਨਾਈਜ਼ੀਰੀਆ ‘ਚ ਭਾਰਤੀ ਹਾਈ ਕਮਿਸ਼ਨਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਈਜ਼ੀਰੀਆ ‘ਚ ਭਾਰਤੀ ਮਿਸ਼ਨ ਨੇ ਇੱਕ ਟਵੀਟ ਕਰ ਕੇ ਕਿਹਾ ਕਿ ਨਾਈਜ਼ੀਰੀਆਈ ਸਮੁੰਦਰੀ ਫੌਜ ਅਤੇ ਸ਼ਿਪਿੰਗ ਕੰਪਨੀ ਨੇ ਤਿੰਨ ਦਸੰਬਰ ਨੂੰ ਐੱਮਟੀ ਨੇਵ ਕਾਂਸਟੇਲੇਸ਼ਨ ਨਾਂਅ ਦੇ ਜਹਾਜ਼ ਤੋਂ ਬੰਦੀ ਬਣਾਏ ਗਏ 18 ਭਾਰਤੀ ਨਾਗਰਿਕਾਂ ਦੀ ਰਿਹਾਈ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਧੰਨਵਾਦ।  ਸਮੁੰਦਰੀ ਘਟਨਾਕ੍ਰਮ ‘ਤੇ ਨਿਗ੍ਹਾ ਰੱਖਣ ਵਾਲੀ ਵਿਸ਼ਵ ਏਜੰਸੀ ਏਆਰਐਕਸਮੈਰੀਟਾਈਮ ਨੇ ਕਿਹਾ ਕਿ ਤਿੰਨ ਦਸੰਬਰ ਦੀ ਸ਼ਾਮ ਨੂੰ ਹਾਂਗਕਾਂਗ ਵੱਲ ਜਾ ਰਹੇ ਨੇਵ ਕਾਂਸਟੇਲਲੇਸ਼ਨ ਨਾਂਅ ਦੇ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਨੇ ਬੰਦੀ ਬਣਾ ਲਿਆ ਸੀ।

  • ਜਹਾਜ਼ ਨਾਈਜ਼ੀਰੀਆ ਵੱਲੋਂ ਲੰਘ ਰਿਹਾ ਸੀ ਤਾਂ ਸਮੁੰਦਰੀ ਲੁਟੇਰਿਆਂ ਨੇ ਇਸ ਨੂੰ ਬੰਦੀ ਬਣਾ ਲਿਆ।
  • ਇਸ ਜਹਾਜ਼ ‘ਤੇ 18 ਭਾਰਤੀਆਂ ਸਮੇਤ ਚਾਲਕ ਦਲ ਦੇ ਕੁੱਲ 19 ਵਿਅਕਤੀ ਸਵਾਰ ਸਨ।
  • ਇੱਕ ਵਿਅਕਤੀ ਤੁਰਕੀ ਦਾ ਸੀ।

ਸਮੁੰਦਰੀ ਘਟਨਾਕ੍ਰਮ ‘ਤੇ ਨਿਗ੍ਹਾ ਰੱਖਣ ਵਾਲੀ ਵਿਸ਼ਵ ਏਜੰਸੀ ਏਆਰਐਕਸਮੈਰੀਟਾਈਮ ਨੇ ਕਿਹਾ ਕਿ ਤਿੰਨ ਦਸੰਬਰ ਦੀ ਸ਼ਾਮ ਨੂੰ ਹਾਂਗਕਾਂਗ ਵੱਲ ਜਾ ਰਹੇ ਨੇਵ ਕਾਂਸਟੇਲਲੇਸ਼ਨ ਨਾਂਅ ਦੇ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਨੇ ਬੰਦੀ ਬਣਾ ਲਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Indian