ਹਰਿਆਣਾ ‘ਚ ਧਰਤੀ ਹੇਠਲੇ ਪਾਣੀ ਦੇ ਰਿਚਾਰਚਿੰਗ ਲਈ ਪੱਟੇ ਜਾਣਗੇ 1000 ਬੋਰਵੈਲ

ਹਰਿਆਣਾ ‘ਚ ਧਰਤੀ ਹੇਠਲੇ ਪਾਣੀ ਦੇ ਰਿਚਾਰਚਿੰਗ ਲਈ ਪੱਟੇ ਜਾਣਗੇ 1000 ਬੋਰਵੈਲ

ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਕਿਸਾਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਲਈ ਧਰਤੀ ਹੇਠਲੇ ਪਾਣੀ ਦੀ ਰਾਖੀ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਮੇਰੀ ਪਾਣੀ ਮੇਰੀ ਵਿਰਾਸਤ’ ਤਹਿਤ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਰੀਚਾਰਜਿੰਗ ਲਈ 1000 ਬੋਰਵੇਲ ਪੁੱਟੇ ਜਾਣਗੇ ਤੇ ਇਹ ਯੋਜਨਾ ਰਤੀਆ, ਇਸਮਾਈਲਾਬਾਦ ਅਤੇ ਗੁਹਲਾ ਬਲਾਕਾਂ ਤੋਂ ਆਰੰਭ ਕੀਤੀ ਜਾਏਗੀ।

ਖੱਟਰ ਨੇ ਇਹ ਜਾਣਕਾਰੀ ਪੀ. ਦਲਾਲ ਦੀ ਹਾਜ਼ਰੀ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਇਕ ਬੋਰਵੈਲ ‘ਤੇ ਲਗਭਗ ਡੇਢ ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸ ਸਕੀਮ ਤਹਿਤ 90 ਫੀਸਦੀ ਖਰਚਾ ਸਰਕਾਰ ਚੁੱਕੇਗੀ ਅਤੇ ਕਿਸਾਨਾਂ ਨੂੰ ਸਿਰਫ 10 ਫੀਸਦੀ ਰਾਸ਼ੀ ਦਾ ਭੁਗਤਾਨ ਕਰਨਾ ਪਏਗਾ ਅਤੇ ਬੋਰਵੈਲ ਬਣਨ ਤੋਂ ਬਾਅਦ ਇਹ ਕਿਸਾਨਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਝੋਨੇ ਨਾਲ ਭਰੇ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 81 ਮੀਟਰ ਤੋਂ ਹੇਠਾਂ ਚਲਾ ਗਿਆ ਹੈ, ਜੋ 10 ਸਾਲ ਪਹਿਲਾਂ ਤੱਕ 40 ਤੋਂ 50 ਮੀਟਰ ਹੁੰਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।