10 ਸਾਲ ਦੀ ਨਾਬਾਲਗ ਬੱਚੀ ਨਾਲ ਹੋਇਆ ਜਬਰ ਜਨਾਹ

rape

ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ

ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਇੱਕ ਪਿੰਡ ‘ਚ 10 ਨਾਬਾਲਗ ਬੱਚੀ ਨਾਲ 30 ਸਾਲਾ ਨੌਜਵਾਨ ਵੱਲੋਂ ਜਬਰ-ਜ਼ਨਾਹ (rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਬਰ ਜਨਾਹ ਕਰਨ ਵਾਲਾ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਜਿੱਥੇ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ ਅਤੇ ਮੁਲਜ਼ਮ ਨੂੰ ਫੜਨ ਦੀ ਭਾਲ ਕਰ ਰਹੀ ਹੈ। ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਇਕ ਫੈਟਕਰੀ ‘ਚ ਮਜ਼ਦੂਰੀ ਦਾ ਕੰਮ ਕਰਦੀ ਹੈ।

ਬੀਤੀ ਸ਼ਾਮ 6 ਵਜੇ ਜਦੋਂ ਉਹ ਫੈਕਟਰੀ ਤੋਂ ਕੰਮ ਖਤਮ ਕਰਕੇ ਆਪਣੇ ਕੁਆਰਟਰ ‘ਚ ਵਾਪਸ ਜਾ ਰਹੀ ਸੀ ਤਾਂ ਕੁਆਰਟਰ ਨੇੜੇ ਉਸ ਨੂੰ ਰੌਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਦਰਵਾਜੇ ਨੂੰ ਧੱਕਾ ਮਾਰ ਕੇ ਖੋਲ੍ਹਿਆ ਤਾਂ ਫੈਕਟਰੀ ‘ਚ ਹੀ ਕੰਮ ਕਰਦਾ 30 ਸਾਲਾ ਨੌਜਵਾਨ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸ ਨੂੰ ਦੇਖ ਕੇ ਭੱਜ ਗਿਆ। ਉਸ ਨੇ ਕੁਆਰਟਰ ਅੰਦਰ ਜਾ ਕੇ ਦੇਖਿਆ ਤਾਂ ਬੱਚੀ ਨਾਜ਼ੁਕ ਹਾਲਤ ‘ਚ ਸੀ। ਇਸ ਤੋਂ ਬਾਅਦ ਬੱਚੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਇਸ ਤੋਂ ਬਾਅਦ ਮਾਂ ਨੇ ਇਸ ਦੀ ਸ਼ਿਕਾਇਤ ਸਬੰਧਤ ਪੁਲਿਸ ਥਾਣੇ ‘ਚ ਦਿੱਤੀ। ਪੁਲਿਸ ਨੇ ਧਾਰਾ 376 ਏ. ਬੀ. ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।