ਭਾਰਤ-ਏ ਨੇ 2-0 ਨਾਲ ਜਿੱਤੀ ਟੈਸਟ ਲੜੀ

India Won, 2-0 Test

ਆਖਰੀ ਮੈਚ ਡਰਾਅ ਖੇਡਣ ਲਈ ਮਜ਼ਬੂਤ ਹੋਈ ਵੈਸਟਵਿੰਡੀਜ਼-ਏ ਟੀਮ

ਏਜੰਸੀ, ਤਰੌਬਾ

ਭਾਰਤੀ ਟੀਮ ਤੋਂ ਮਿਲੇ ਚੁਣੌਤੀਪੂਰਨ ਟੀਚੇ ਸਾਹਮਣੇ ਵੈਸਟਵਿੰਡੀਜ਼-ਏ ਦੇ ਬੱਲੇਬਾਜ਼ਾਂ ਨੇ ਧੀਰਜ ਵਿਖਾਉਂਦਿਆਂ ਤੀਜੇ ਗੈਰ ਅਧਿਕਾਰਕ ਟੈਸਟ ਦੇ ਆਖਰੀ ਦਿਨ ਦੀ ਸਮਾਪਤੀ ਤੱਕ 6 ਵਿਕਟਾਂ ‘ਤੇ 314 ਦੌੜਾਂ ਬਣਾ ਕੇ ਮੈਚ ਡਰਾਅ ਕਰਵਾ ਦਿੱਤਾ ਇਸ ਦੇ ਨਾਲ ਭਾਰਤ-ਏ ਟੀਮ ਨੇ ਤਿੰਨ ਮੈਚਾਂ ਦੀ ਲੜੀ ਨੂੰ 2-0 ਨਾਲ ਆਪਣੇ ਨਾਂਅ ਕਰ ਲਿਆ ਭਾਰਤ-ਏ ਤੋਂ ਮਿਲੇ 373 ਦੌੜਾਂ ਦੇ ਚੁਣੌਤੀਪੂਰਨ ਟੀਚੇ ਸਾਹਮਣੇ ਵਿੰਡੀਜ਼-ਏ ਨੇ ਸੰਜਮ ਦੇ ਨਾਲ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਸ਼ੁੱਕਰਵਾਰ ਦੇ 37 ਦੌੜਾਂ ‘ਤੇ ਬਿਨਾ ਕੋਈ ਵਿਕਟ ਦੇ ਨੁਕਸਾਨ ਤੋਂ ਅੱਗੇ ਕੀਤੀ ਉਸ ਸਮੇਂ ਬੱਲੇਬਾਜ਼ ਮੋਂਟਸਿਨ ਹਾਜ 15 ਅਤੇ ਜੇਰੇਮਰੀ ਸੋਲੋਜਾਨੋ 20 ਦੌੜਾਂ ਬਣਾ ਕੇ ਖੇਡ ਰਹੇ ਸਨ ਵਿੰਡੀਜ਼-ਏ ਦੇ ਬੱਲੇਬਾਜ਼ਾਂ ਨੇ ਸੰਜਮ ਨਾਲ ਖੇਡਦਿਆਂ ਦਿਨ ਦੀ ਖੇਡ ਸਮਾਪਤੀ ਤੱਕ ਫਿਰ 109 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 314 ਦੌੜਾਂ ਬਣਾਈਆਂ ਅਤੇ ਮੈਚ ਡਰਾਅ ਕਰਵਾ ਲਿਆ ਵਿੰਡੀਜ਼-ਏ ਦੇ ਦੋਵਾਂ ਓਪਨਰਾਂ ਹਾੱਜ ਅਤੇ ਸੋਲੋਜਾਨੋ ਨੇ ਪਹਿਲੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ ਹਾੱਜ ਨੂੰ ਸ਼ਾਹਬਾਜ਼ ਨਦੀਮ ਨੇ ਕਪਤਾਨ ਹਨੂੰਮਾ ਵਿਹਾਰੀ ਹੱਥੋਂ ਕੈਚ ਕਰਵਾਇਆ ਹੱਾਜ ਨੇ 82 ਗੇਂਦਾਂ ‘ਚ ਦੋ ਚੌਕੇ ਲਾ ਕੇ 25 ਦੌੜਾਂ ਬਣਾਈਆਂ ਸੋਲੋਜਾਨੋ ਇੱਕ ਪਾਸਾ ਸੰਭਾਲ ਕੇ ਖੇਡਦੇ ਰਹੇ

ਅਤੇ ਉਨ੍ਹਾਂ ਨੇ ਬ੍ਰੈਂਡਨ ਕਿੰਗ ਨਾਲ ਦੂਜੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕਰਕੇ ਸਕੋਰ 167 ਦੌੜਾਂ ‘ਤੇ ਦੋ ਵਿਕਟਾਂ ਪਹੁੰਚਾ ਦਿੱਤਾ ਕਿੰਗ ਨੂੰ ਨਦੀਮ ਨੇ ਬੋਲਡ ਕਰਕੇ ਦੂਜੀ ਵਿਕਟ ਵੀ ਦਿਵਾਈ ਕਿੰਗ 84 ਗੇਂਦਾਂ ‘ਚ 10 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ ਇਸ ਤੋਂ ਬਾਅਦ ਸੋਲੋਜਾਨੋ ਨੇ ਸੁਨੀਲ ਅੰਬਰੀਸ਼ ਦੇ ਨਾਲ ਮੈਦਾਨ ਸੰਭਾਲਿਆ ਅਤੇ ਤੀਜੀ ਵਿਕਟ ਲਈ 60 ਦੌੜਾਂ ਜੋੜ੍ਹੀਆਂ ਅਤੇ ਸਕੋਰ ਤਿੰਨ ਵਿਕਟਾਂ ‘ਤੇ 227 ਦੇ ਸੰਤੋਸ਼ਜਨਕ ਪੱਧਰ ਤੱਕ ਪਹੁੰਚਾਇਆ ਸੋਲੋਜਾਨੋ ਨੇ 251 ਗੇਂਦਾਂ ਦੀ ਪਾਰੀ ‘ਚ ਅੱਠ ਚੌਕੇ ਲਾ ਕੇ 92 ਦੌੜਾਂ ਬਣਾਈਆਂ, ਪਰ ਉਹ ਆਪਣੇ ਸੈਂਕੜੇ ਤੋਂ ਅੱਠ ਦੌੜਾਂ ਦੂਰ ਰਹਿ ਗਏ, ਜਿਨ੍ਹਾਂ ਨੇ ਵਿਹਾਰੀ ਨੇ ਮਅੰਕ ਅਗਰਵਾਲ ਹੱਥੋਂ ਕੈਚ ਕਰਵਾ ਕੇ ਤੀਜੀ ਅਹਿਮ ਵਿਕਟ ਹਾਸਲ ਕੀਤੀ ਅੰਮਰੀਸ਼ ਨੇ 142 ਗੇਂਦਾਂ ‘ਚ ਪੰਜ ਚੌਕੇ ਅਤੇ ਇੱਕ ਛੱਕਾ ਲਾਇਆ ਅਤੇ 69 ਦੌੜਾਂ ਬਣਾ ਕੇ ਉਹ ਵੀ ਨਦੀਮ ਦੀ ਗੇਂਦ ‘ਤੇ ਬੋਲਡ ਹੋ ਗਏ ਉਹ ਛੇਵੇਂ ਅਤੇ ਦਿਨ ਦੇ ਆਖਰੀ ਬੱਲੇਬਾਜ਼ ਦੇ ਰੂਪ ‘ਚ ਆਊਟ ਹੋਏ ਇਸ ਤੋਂ ਪਹਿਲਾਂ ਜਰਮੇਨ ਬਲੈਕਵੁੱਡ   (8) ਜਹਾਮਰ ਹੈਮਿਲਟਨ (11) ਦੀ ਵਿਕਟ ਵੀ ਨਦੀਮ ਨੇ ਕੱਢੀ ਯਾਨਿਕ ਕਾਰਿਯਾਹ 10 ਅਤੇ ਰੇਮਨ ਰੀਫਰ 10 ਦੌੜਾਂ ‘ਤੇ ਨਾਬਾਦ ਰਹੇ ਭਾਰਤ-ਏ ਵੱਲੋਂ ਨਦੀਮ ਨੇ ਆਪਣੇ 41 ਓਵਰਾਂ ਦੀ ਗੇਂਦਰਾਜ਼ੀ ‘ਚ 103 ਦੌੜਾਂ ਦੇ ਪੰਜ ਵਿਕਟਾਂ ਹਾਸਲ ਕੀਤੀਆਂ ਜਦੋਂਕਿ ਹਨੂੰਮਾ ਨੂੰ 23 ਦੌੜਾਂ ‘ਤੇ ਇੱਕ ਵਿਕਟ ਮਿਲੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।