ਬਿਲਾਸਪੁਰ ਨੇੜੇ ਵਾਪਰਿਆ ਹਾਦਸਾ, ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ

accident

ਸੁਖਮੰਦਰ ਹਿੰਮਤਪੁਰੀ, ਨਿਹਾਲ ਸਿੰਘ ਵਾਲਾ

ਪਿੰਡ ਬਿਲਾਸਪੁਰ ਤੋਂ ਭਾਗੀਕੇ ਜਾ ਰਹੀ ਸੜਕ ‘ਤੇ 2 ਮੋਟਰਸਾਈਕਲਾਂ ਦੀ ਆਪਸ ‘ਚ ਸਿੱਧੀ ਟੱਕਰ ਹੋਣ ਨਾਲ 2 ਬੱਚਿਆਂ ਦੀ ਮੌਕੇ ‘ਤੇ ਮੌਤ ਤੇ 3 ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਰਾਤ ਅਰਸ਼ਦੀਪ ਸਿੰਘ (13) ਪੁੱਤਰ ਤਰਸੇਮ ਸਿੰਘ, ਹਰਜੀਤ ਸਿੰਘ (20) ਪੁੱਤਰ ਅਮਰਜੀਤ ਸਿੰਘ, ਰਵਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀਅਨ ਬਿਲਾਸਪੁਰ ਆਪਣੇ ਮੋਟਰਸਾਈਕਲ ‘ਤੇ ਪਿੰਡ ਬਿਲਾਸਪੁਰ ਤੋਂ ਭਾਗੀਕੇ ਵਿਖੇ ਆਪਣੇ ਚਾਚੇ ਸਤਨਾਮ ਸਿੰਘ ਕੋਲ ਜਿਸ ਦੀ ਗੋਲ ਗੱਪੇ ਦੀ ਰੇੜ੍ਹੀ ਲਾਈ ਸੀ ਨੂੰ ਸਮਾਨ ਫੜਾ ਕੇ ਵਾਪਸ ਪਿੰਡ ਬਿਲਾਸਪੁਰ ਮੁੜ ਰਹੇ ਸਨ ਤੇ ਦੂਸਰੇ ਪਾਸੇ ਤੋਂ ਪਰਮਜੀਤ ਸਿੰਘ (20) ਪੁੱਤਰ ਦਰਸ਼ਨ ਸਿੰਘ, ਰਾਣੀ ਕੌਰ ਪਤਨੀ ਦਰਸ਼ਨ ਸਿੰਘ ਤੇ ਰਾਣੀ ਕੌਰ ਦਾ ਦੋਹਤਾ ਅਰਮਾਨ ਸਿੰਘ ਆਪਣੇ ਮੋਟਰਸਾਈਕਲ ਪੀ.ਬੀ.66-9137 ‘ਤੇ ਪਿੰਡ ਭਾਗੀਕੇ ਵਿਖੇ ਜਗਰਾਤੇ ‘ਤੇ ਜਾ ਰਹੇ ਸਨ ਤਾਂ ਨੇੜੇ ਇੱਟਾਂ ਦੇ ਭੱਠੇ ਕੋਲ ਸਿੱਧੀ ਜ਼ਬਰਦਸਤ ਟੱਕਰ ਹੋ ਗਈ, ਟੱਕਰ ਇੰਨੀ ਭਿਆਨਕ ਸੀ ਕਿ ਅਰਸ਼ਦੀਪ ਸਿੰਘ ਤੇ ਪਰਮਜੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਰਵਿੰਦਰ ਸਿੰਘ ਗੰਭੀਰ ਜ਼ਖਮੀ ਨੂੰ ਮੌਕੇ ‘ਤੇ ਯੁਵਕ ਸੇਵਾਵਾਂ ਕਲੱਬ ਦੀ ਐਂਬੂਲੈਂਸ ਰਾਹੀਂ ਇਲਾਜ ਲਈ ਡੀਐੱਮਸੀ ਹਸਪਤਾਲ ਲੁਧਿਆਣਾ ਪਹੁੰਚਾਇਆ ਗਿਆ ਦੂਸਰੇ ਜ਼ਖ਼ਮੀ ਵਿਅਕਤੀ ਹਰਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਵਾ ਗਿਆ ਹੈ, ਰਾਣੀ ਕੌਰ ਤੇ ਉਸ ਦਾ ਦੋਹਤਾ ਅਰਮਾਨ ਦੇ ਵੀ ਕੁਝ ਸੱਟਾਂ ਲੱਗੀਆਂ ਇਸ ਘਟਨਾ ਵਾਲੇ ਸਥਾਨ ‘ਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਰਪੰਚ ਬੂਟਾ ਸਿੰਘ, ਸਰਪੰਚ ਹਰਜੀਤ ਕੌਰ, ਸੋਨੀ ਭੱਟੀ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।