ਧਾਰਾ 370 ਹਟਣ ਤੋਂ ਬਾਅਦ ਘਾਟੀ ‘ਚ ਫਿਰ ਪਰਤੀ ਰੌਣਕ

Removal, Section 370, Valley Returns

ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਨੂੰ ਗ੍ਰਹਿ ਮੰਤਰਾਲੇ ਨੇ ਕੀਤਾ ਰੱਦ

ਜੰਮੂ ‘ਚ ਸਕੂਲ ਤੇ ਕਾਲਜ ਖੁੱਲ੍ਹੇ

ਉਮਰ ਅਬਦੁੱਲਾ ਦੀ ਪਾਰਟੀ ਨੇ ਮੋਦੀ ਸਰਕਾਰ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਦਿੱਤੀ ਚੁਣੌਤੀ

ਏਜੰਸੀ, ਜੰਮੂ-ਕਸ਼ਮੀਰ

ਜੰਮੂ-ਕਸ਼ਮੀਰ ਦੇ ਪੰਜ ਜ਼ਿਲ੍ਹਿਆਂ ਤੋਂ ਸੀਆਰਪੀਸੀ ਦੀ ਧਾਰਾ 144 ਤਹਿਤ ਲਾਗੂ ਧਾਰਾ ਹਟਾ ਦਿੱਤੀ ਗਈ ਹੈ ਤੇ ਕਿਸ਼ਤਵਾੜ-ਡੋਡਾ ਜ਼ਿਲ੍ਹਿਆਂ ‘ਚ ਕਰਫਿਊ ‘ਚ ਢਿੱਲ ਦਿੱਤੀ ਗਈ ਹੈ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੂਬੇ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਜਨ ਜੀਵਨ ਹੁਣ ਆਮ ਹੋ ਰਿਹਾ ਹੈ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੰਮੂ ਖੇਤਰ ਦੇ ਪੰਜ ਜ਼ਿਲ੍ਹਿਆਂ ‘ਚ ਸਕੂਲ ਤੇ ਕਾਲਜ ਖੋਲ੍ਹ ਦਿੱਤੇ ਗਏ ਹਨ ਸਰਕਾਰੀ ਦਫ਼ਤਰਾਂ ‘ਚ ਵੀ ਹਾਜ਼ਰੀ ਵਧੀ ਹੈ ਉਨ੍ਹਾਂ ਕਿਹਾ ਕਿ ਜੰਮੂ, ਕਠੂਆ, ਸਾਂਬਾ, ਊਧਮਪੁਰ ਤੇ ਰਿਆਸੀ ਜ਼ਿਲ੍ਹਿਆਂ ‘ਚ ਹਰ ਤਰ੍ਹਾਂ ਦੀ ਪਾਬੰਦੀ ਹਟਾ ਲਈ ਗਈ ਹੈ ਸ਼ਨਿੱਚਰਵਾਰ ਸਾਰੇ ਸਿੱਖਿਆ ਸੰਸਥਾਨ ਮੁੜ ਖੋਲ੍ਹ ਦਿੱਤੇ ਗਏ ਅਧਿਕਾਰੀ ਨੇ ਦੱਸਿਆ ਕਿ ਹਾਲਾਤ ਆਮ ਹੋ ਰਹੇ ਹਨ ਤੇ ਪੰਜ ਅਗਸਤ ਨੂੰ ਧਾਰਾ ਲਾਗੂ ਕਰਨ ਤੋਂ ਬਾਅਦ ਹੁਣ ਤੱਕ ਖੇਤਰ ‘ਚ ਕੋਈ ਘਟਨਾ ਨਹੀਂ ਹੋਈ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਮੀਡੀਆ ‘ਚ ਚੱਲ ਰਹੀਆਂ ਇਨ੍ਹਾਂ ਖਬਰਾਂ ਨੂੰ ਮੁੱਢ ਤੋਂ ਰੱਦ ਕੀਤਾ ਹੈ ਕਿ ਸ੍ਰੀਨਗਰ ‘ਚ ਧਾਰਾ 370 ਨੂੰ ਹਟਾਉਣ ਖਿਲਾਫ਼ ਇੱਕ ਵੱਡਾ ਪ੍ਰਦਰਸ਼ਨ ਹੋਇਆ ਹੈ ਰਿਪੋਰਟ ਸੀ ਕਿ ਇਸ ਪ੍ਰਦਰਸ਼ਨ ‘ਚ 10 ਹਜ਼ਾਰ ਵਿਅਕਤੀ ਸ਼ਾਮਲ ਹੋਏ ਹਨ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹੀਆਂ ਖਬਰਾਂ ਬੇਬੁਨਿਆਦ ਹਨ ਗ੍ਰਹਿ ਮੰਤਰਾਲੇ ਦੇ ਅਨੁਸਾਰ ਕੁਝ ਇੱਕਾ-ਦੁੱਕਾ ਪ੍ਰਦਰਸ਼ਨ ਹੋਏ ਹਨ ਪਰ ਇਨ੍ਹਾਂ ‘ਚ 20 ਤੋਂ ਵੱਧ ਵਿਅਕਤੀ ਨਹੀਂ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।