ਅਜ਼ਾਦੀ ਦਿਹਾੜਾ : ਘੱਗਰ ਦਾ ਪਾੜ ਪੂਰਨ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਸਨਮਾਨ

Independence Day, Dignitaries, Ghaggar,, Dacha Sacha deal

ਜ਼ਿਲ੍ਹਾ ਪੱਧਰ ‘ਤੇ ਸਬ ਡਵੀਜ਼ਨ ਪੱਧਰ ‘ਤੇ ਸੇਵਾਦਾਰਾਂ ਦਾ ਕੀਤਾ ਸਨਮਾਨ

ਸੰਗਰੂਰ/ਮੂਣਕ (ਗੁਰਪ੍ਰੀਤ/ਮੋਹਨ ਸਿੰਘ) ਕੁਦਰਤੀ ਆਫ਼ਤਾਂ ਮੌਕੇ ਹਿੰਮਤੀ ਦੇ ਦਲੇਰੀ ਨਾਲ ਕੰਮ ਕਰਨ ਵਾਲੀ ਸੰਸਥਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਮਾਜ ਸੇਵਾ ਨੂੰ ਪੰਜਾਬ ਸਰਕਾਰ ਨੇ ਸਲਾਮ ਕੀਤਾ ਹੈ ਸੁਨਾਮ ਨੇੜਲੇ ਪਿੰਡ ਦੇ ਬੋਰਵੈੱਲ ਵਿੱਚ ਡਿੱਗੇ ਛੋਟੇ ਬੱਚੇ ਫਤਹਿਵੀਰ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋਣ ਜਾਂ ਫਿਰ ਘੱਗਰ ਦਰਿਆ ‘ਚ ਪਏ 200 ਫੁੱਟ ਪਾੜ ਨੂੰ ਪੂਰਨ ਦੇ ਯਤਨਾਂ ਦੀ ਗੱਲ ਹੋਵੇ ਤਾਂ ਹਰੇਕ ਆਫ਼ਤ ‘ਚ ਇਨ੍ਹਾਂ ਜਾਂਬਾਜ਼ ਮੈਂਬਰਾਂ ਨੇ ਆਪਣਾ ਸੌ ਫੀਸਦੀ ਯੋਗਦਾਨ ਦਿੱਤਾ ਹੈ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਨੇ ਇਨ੍ਹਾਂ ਯਤਨਾਂ ਨੂੰ ਸਿਜਦਾ ਕਰਨ ਲਈ 15 ਅਗਸਤ ਮੌਕੇ ਹੋਏ ਅਜ਼ਾਦੀ ਸਮਾਗਮਾਂ ਮੌਕੇ ਇਨ੍ਹ੍ਹਾਂ ਡੇਰਾ ਸ਼ਰਧਾਲੂਆਂ ਨੂੰ ਜ਼ਿਲ੍ਹਾ ਪੱਧਰ ‘ਤੇ ਸਬ ਡਵੀਜ਼ਨ ਪੱਧਰ ‘ਤੇ ਨਾਲੋ-ਨਾਲ ਸਨਮਾਨਿਤ ਕੀਤਾ ਹੈ। (Independence Day)

ਜ਼ਿਲ੍ਹਾ ਪੱਧਰ ਦਾ ਸਮਾਗਮ ਸੰਗਰੂਰ ਅਤੇ ਸਬ ਡਵੀਜ਼ਨ ਪੱਧਰ ਦਾ ਮੂਣਕ ਹੋਇਆ ਸੀ | Independence Day

ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਘੱਗਰ ਦਰਿਆ ਵਿੱਚ ਆਏ ਹੜ੍ਹ ਕਾਰਨ, ਜੋ ਪਿੰਡ ਫੂਲਦ ਵਿਖੇ ਖੇਤਾਂ ਵਾਲੇ ਪਾਸੇ ਕਰੀਬ 200 ਫੁੱਟ ਦਾ ਪਾੜ ਪੈ ਗਿਆ ਸੀ, ਜਿਸ ਨੂੰ ਪੂਰਨ ਲਈ ਆਰਮੀ, ਕਿਸਾਨ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਐਨ ਡੀ ਆਰ ਐਫ ਟੀਮ, ਮਨਰੇਗਾ ਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਅਤੇ  ਸਮੁੱਚੇ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਛੇ ਦਿਨਾਂ ਦੀ ਜੱਦੋ- ਜਹਿਦ ਮਿਹਨਤ ਨੇ ਪਾੜ ਨੂੰ ਪੂਰਨ ਵਿੱਚ ਸਫਲਤਾ ਪ੍ਰਾਪਤ ਕੀਤੀ। (Independence Day)

ਅਜ਼ਾਦੀ ਦਿਵਸ ਸਮਾਰੋਹ ਦੌਰਾਨ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਇੰਦਰਜੀਤ ਇੰਸਾਂ ਨੂੰ ਘੱਗਰ ਦਰਿਆ ਦੇ ਬੰਨ੍ਹ ‘ਤੇ ਪਏ ਪਾੜ ਨੂੰ ਪੂਰਨ ਲਈ ਦਿੱਤੇ ਸਹਿਯੋਗ ਸਦਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਬਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਅਜ਼ਾਦੀ ਦਿਵਸ ਸਮਾਗਮ ਦੌਰਾਨ ਅਨਾਜ ਮੰਡੀ ਮੂਣਕ ਵਿਖੇ ਐਸ ਡੀ ਐਮ ਸਰਦਾਰ ਸੂਬਾ ਸਿੰਘ ਨੇ ਬਲਾਕ ਮੂਣਕ ਦੀ ਸਾਹ ਸਤਨਾਮ ਜੀ ਗ੍ਰੀਨ ਐਸ ਵੈਲਵੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ। (Independence Day)

ਪਿਛਲੇ ਪਿਛਲੇ ਦਿਨੀਂ ਘੱਗਰ ਦਰਿਆ ਦੇ ਬੰਨ੍ਹ ‘ਤੇ ਪਏ ਪਾੜ ਨੂੰ ਪੂਰਨ ਲਈ ਪੰਜਾਬ ਤੇ ਕੁਝ ਹਰਿਆਣਾ ਦੇ ਬਲਾਕ ਬਲਾਕ ਮੂਣਕ, ਲਹਿਰਾਗਾਗਾ,ਖਨੌਰੀ, ਪਾਤੜਾਂ, ਜਾਖਲ, ਬਰੇਟਾ, ਧਰਮਗੜ੍ਹ, ਬੁਢਲਾਡਾ,ਭੀਖੀ, ਮਹਿਲਾ ਚੌਕ, ਬਠੋਈ ਕਲਾ, ਦਿੜ੍ਹਬਾ, ਸੁਨਾਮ, ਲੱਡਾ, ਭਵਾਨੀਗੜ੍ਹ, ਸਮਾਣਾ, ਬਾਦਸ਼ਾਹਪੁਰ, ਅਹਿਮਦਗੜ੍ਹ, ਗੋਬਿੰਦਗੜ੍ਹ ਜੇਜੀਆਂ, ਲੌਂਗੋਵਾਲ, ਘੱਗਾ, ਬੰਮਣਾ, ਨਵਾਂ ਗਾਓਂ ਆਦਿ ਬਲਾਕਾਂ ਨੇ ਘੱਗਰ ਦਰਿਆ ਦੇ ਬੰਨ੍ਹ ‘ਤੇ ਪਾੜ ਨੂੰ ਪੂਰਨ ਲਈ ਵੱਡਾ ਸਹਿਯੋਗ ਦਿੱਤਾ। (Independence Day)