ਅਮਾਨਤੁੱਲ੍ਹਾ ਨੂੰ ਧੱਕੇ, ਕੁਮਾਰ ਵਿਸ਼ਵਾਸ ਨੂੰ ਗੱਫੇ

ਅਮਾਨਤੁੱਲ੍ਹਾ ਨੂੰ ਪਾਰਟੀ ‘ਚੋਂ ਕੱਢਿਆ ਤੇ ਕੁਮਾਰ ਵਿਸ਼ਵਾਸ ਨੂੰ ਲਾਇਆ ਰਾਜਸਥਾਨ ਦਾ ਇੰਚਾਰਜ਼

ਨਵੀਂ ਦਿੱਲੀ, (ਏਜੰਸੀ) । ਆਮ ਆਦਮੀ ਪਾਰਟੀ  (ਆਪ) ਨੇ ਆਪਣੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਦੀ ਨਰਾਜ਼ਗੀ ਦੂਰ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਅੱਜ ਆਪਣੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ। ਵਿਸ਼ਵਾਸ ਅਮਾਨਤੁੱਲ੍ਹਾ ਦੇ ਉਸ ਬਿਆਨ ਤੋਂ ਸਖ਼ਤ ਨਰਾਜ਼ ਸਨ, ਜਿਸ ‘ਚ ਖਾਨ ਨੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦਾ ਏਜੰਟ ਦੱਸਿਆ ਸੀ ਵਿਸ਼ਵਾਸ ਨੇ ਇਸ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਜਨਤਕ ਤੌਰ ‘ਤੇ ਇਹ ਐਲਾਨ ਕਰ ਦਿੱਤਾ ਸੀ ਕਿ ਜੇਕਰ ਖਾਨ ਨੂੰ ਪਾਰਟੀ ‘ਚੋਂ ਨਹੀਂ ਕੱਢਿਆ ਗਿਆ ਤਾਂ ਫਿਰ ਉਨ੍ਹਾਂ ਨੂੰ ਹੀ ਕੁਝ ਸਖਤ ਫੈਸਲਾ ਲੈਣਾ ਪੈ ਸਕਦਾ ਹੈ ਪਾਰਟੀ ਨੇ  ਅੰਦਰੂਨੀ ਕਲੇਸ਼ ਨੂੰ ਵਧਦਾ ਦੇਖ ਤੁਰੰਤ ਕਾਰਵਾਈ ਕੀਤੀ ਤੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਤਿੰਨੇ ਘੰਟੇ ਤੱਕ ਚੱਲੀ ਮੈਰਾਥਨ ਮੀਟਿੰਗ ‘ਚ ਅੱਜ ਕੁਝ ਅਹਿਮ ਫੈਸਲੇ ਲਏ ਬਾਅਦ ‘ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ‘ਚ ਦੋ ਮਹੱਤਵਪੂਰਨ ਫੈਸਲੇ ਲਏ ਗਏ ਪਹਿਲਾ ਇਹ ਕਿ ਅੋਖਲਾ ਤੋਂ ਵਿਧਾਇਕ ਅਮਾਨਤੁੱਲਾ ਖਾਨ ਨੂੰ ਪਾਰਟੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਦੂਜਾ ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦਾ ਇੰਚਾਰਜ਼ ਬਣਾਇਆ ਗਿਆ ਉਨ੍ਹਾਂ ਸੂਬੇ ‘ਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਕੁਮਾਰ ਵਿਸ਼ਵਾਸ ਨੇ ਸਮੁੱਚੇ ਘਟਨਾਕ੍ਰਮ ਦੌਰਾਨ ਉਨ੍ਹਾਂ ਦੀ ਹਮਾਇਤ ਲਈ ਵਰਕਰਾਂ ਤੇ ਤਮਾਮ ਅਧਿਕਾਰੀਆਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਮੈਂ ਵਰਕਰਾਂ ਨੂੰ ਧੰਨਵਾਦ ਦਿੰਦਾ ਹਾਂ ਤੇ ਉਨ੍ਹਾਂ ਨੂੰ ਭਰੋਸਾ ਦਿੰਦਾ ਹਾਂ ਕਿ ਜਦੋਂ ਵੀ ਪਾਰਟੀ ‘ਚ ਵਿਚਾਰ-ਵਟਾਂਦਰੇ ਦੀ ਲੋੜ ਪਵੇਗੀ, ਅਸੀਂ ਬੈਠਾਂਗੇ ਤੇ ਗੱਲ ਕਰਾਂਗੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਇਹ ਵਰਚਸਵ ਦੀ ਗੱਲਬਾਤ ਹੈ ਕੁਮਾਰ ਨੇ ਫਿਰ ਦੂਹਰਾਇਆ ਕਿ ਉਨ੍ਹਾਂ ਦੀ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਉਨ੍ਹਾਂ ਕਿਸੇ ਹੋਰ ਪਾਰਟੀ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਵੀ ਬੇਬੁਨਿਆਦ ਦੱਸਿਆ।

ਮੀਟਿੰਗ ਤੋਂ ਬਾਅਦ ਕੁਮਾਰ ਨੇ ਟਵਿੱਟਰ ‘ਤੇ ਲਿਖਿਆ ਹੈ ‘ਜੇਕਰ ਅੰਧਕਾਰ ਨਾਲ ਲੜਨ ਦਾ ਪ੍ਰਣ ਕੋਈ ਕਰ ਲਵੇ ਤਾਂ ਇੱਕ ਇਕੱਲਾ ਜੁਗਨੂੰ ਵੀ ਸਭ ਅੰਧਕਾਰ ਹਰ ਲੈਂਦਾ ਹੈ ਸੰਘਰਸ਼ ਕਰਾਂਗੇ, ਜੇਤੂ ਬਣਾਂਗੇ…ਭਾਰਤ ਮਾਤਾ ਦੀ ਜੈ’ ਹਾਲਾਂਕਿ ਪੀਏਸੀ ਨੇ ਪਾਰਟੀ ਆਗੂਆਂ ਵੱਲੋਂ ਜਨਤਕ ਮੰਚ ‘ਤੇ ਅੰਦਰੂਨੀ ਮਤਭੇਦਾਂ ਦਾ ਜ਼ਿਕਰ ਕੀਤੇ ਜਾਣ ‘ਤੇ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਕਿਸੇ ਨੂੰ ਕੋਈ ਵੀ ਸ਼ਿਕਾਇਤ ਹੋਵੇ ਤਾਂ ਉਸ ਨੂੰ ਅਜਿਹੇ ਮਸਲੇ ਪਾਰਟੀ ਮੰਚ ‘ਤੇ ਚੁੱਕਣੇ ਚਾਹੀਦੇ ਹਨ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਨੇ ਖੁੱਲ੍ਹ ਕੇ ਕੁਮਾਰ ਵਿਸ਼ਵਾਸ ‘ਤੇ ਭਾਜਪਾ ਨਾਲ ਮਿਲ ਕੇ ਪਾਰਟੀ ਨੂੰ ਤੋੜਨ ਦੀ ਸਾਜਿਸ਼ ਘੜਨ ਦਾ ਦੋਸ਼ ਲਾਇਆ ਸੀ।