ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ

ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ

ਇਪੋਹ, (ਏਜੰਸੀ) । ਹਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ  26ਵੇਂ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਆਪਣੇ ਦੂਜੇ ਮੁਕਾਬਲੇ ‘ਚ ਇੱਥੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਇੱਕਤਰਫਾ ਅੰਦਾਜ਼ ‘ਚ 3-0 ਨਾਲ ਹਰਾ ਦਿੱਤਾ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ‘ਚ ਵਾਧੇ ਦੇ ਬਾਵਜੂਦ ਬ੍ਰਿਟੇਨ ਤੋਂ 2-2  ਨਾਲ ਡਰਾਅ ਖੇਡਣ ਵਾਲੀ ਟੀਮ ਨੇ ਇਸ ਮੁਕਾਬਲੇ ‘ਚ ਸ਼ਾਨਦਾਰ ਵਾਪਸੀ ਕੀਤੀ ਭਾਰਤ ਲਈ ਮਨਦੀਪ ਸਿੰਘ ਨੇ 23ਵੇਂ ਤੇ ਹਰਮਨਪ੍ਰੀਤ ਸਿੰਘ ਨੇ 27ਵੇਂ ਤੇ 47ਵੇਂ ਮਿੰਟ ‘ਚ ਗੋਲ ਕੀਤੇ ਬੀਤੇ ਸਾਲ ਜੂਨੀਅਰ ਵਿਸ਼ਵ ਕੱਪ ਵਿਜੇਤਾ ਟੀਮ ਦੇ ਮਨਦੀਪ ਸਿੰਘ ਨੇ 23ਵੇਂ ਮਿੰਟ ‘ਚ ਮੈਦਾਨੀ ਗੋਲ ਕਰ ਕੇ ਭਾਰਤ ਨੂੰ ਮੁਕਾਬਲੇ ‘ਚ 1-0 ਨਾਲ ਅੱਗੇ ਕਰ ਦਿੱਤਾ ਮਨਦੀਪ ਦਾ ਟੂਰਨਾਮੈਂਟ ‘ਚ ਇਹ ਦੂਜਾ ਗੋਲ ਹੈ।

ਉਸ ਨੇ ਪਹਿਲੇ ਮੈਚ ‘ਚ ਵੀ 19ਵੇਂ ਮਿੰਟ ‘ਚ ਗੋਲ ਕੀਤਾ ਸੀ ਮੁਕਾਬਲੇ ‘ਚ 1-0 ਦਾ ਵਾਧਾ ਬਣਾਉਣ ਦੇ ਕੁਝ ਮਿੰਟ ਬਾਅਦ ਭਾਰਤੀ ਟੀਮ ਨੇ ਕਮਾਲ ਦੀ ਤੇਜ਼ੀ ਦਿਖਾਉਂਦੇ ਹੋਏ ਗੇਂਦ ਨੂੰ ਆਪਣੇ ਕਬਜ਼ੇ ‘ਚ ਰੱਖਿਆ ਖਿਡਾਰੀਆਂ ਨੇ ਇੱਕ ਦੂਜੇ ਨੂੰ ਵਧੀਆ ਪਾਸ ਦਿੱਤੇ ਤੇ ਗੋਲ ਦੇ ਚੰਗੇ ਯਤਨ ਕੀਤੇ ਭਾਰਤ ਨੂੰ 27ਵੇਂ ਮਿੰਟ ‘ਚ ਉਸ ਸਮੇਂ ਇੱਕ ਸਫ਼ਲਤਾ ਹੱਥ ਲੱਗੀ ਜਦ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰਕੇ ਸਕੋਰ 2-0 ਨਾਲ ਭਾਰਤ ਦੇ ਪੱਖ ‘ਚ ਕਰ ਦਿੱਤਾ ਮੁਕਾਬਲੇ ‘ਚ 0-2 ਨਾਲ ਪਿਛੜਣ ਵਾਲੀ ਨਿਊਜ਼ੀਲੈਂਡ ਕੋਲ ਛੇ ਮਿੰਟ ‘ਚ ਹੀ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰਨ ਦਾ ਵਧੀਆ ਮੌਕਾ ਸੀ ਪਰ ਭਾਰਤੀ ਕਪਤਾਨ ਤੇ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਸੈਮ ਲੇਨ ਦੇ ਸ਼ਾਟ ਨੂੰ ਗੋਲ ‘ਚ ਤਬਦੀਲ ਹੋਣ ਤੋਂ ਰੋਕ ਦਿੱਤਾ।

ਵਾਪਸੀ ਕਰਨ ‘ਚ ਜੁੱਟੀ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਗੋਲ ਕਰਨ ਦੇ ਕਈ ਯਤਨ ਕੀਤੇ ਪਰ ਕੀਵੀ ਖਿਡਾਰੀ ਭਾਰਤੀ ਰਕਸ਼ਾਪੰਗਤੀ ਨੂੰ ਭੇਦ ਨਹੀਂ ਸਕੇ ਇਸ ਤੋਂ ਬਾਅਦ ਹਰਮਨਪ੍ਰੀਤ ਨੇ 47ਵੇਂ ਮਿੰਟ ‘ਚ ਨਿਊਜ਼ੀਲੈਂਡ ਦੇ ਗੋਲਕੀਪਰ ਨੂੰ ਝੁਕਾਉਂਦੇ ਹੋਏ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰਕੇ ਭਾਰਤ ਨੂੰ ਮੁਕਾਬਲੇ ‘ਚ 3-0 ਨਾਲ ਅੱਗੇ ਕਰ ਦਿੱਤਾ ਹਰਜੀਤ ਤੇ ਮਨਦੀਪ ਨੇ ਭਾਰਤ ਨੂੰ ਪੰਜਵਾਂ ਪੈਨਲਟੀ ਕਾਰਨਰ ਦਿਵਾਇਆ ਪਰ ਹਰਮਨਪ੍ਰੀਤ ਇਸ ਵਾਰ ਗੋਲ ਕਰਨ ਤੋਂ ਚੂਕ ਗਏ ਤੇ ਉਹ ਮੁਕਾਬਲੇ ‘ਚ ਹੈਟਰਿਕ ਪੂਰਾ ਨਹੀਂ ਕਰ ਸਕੇ ਤਲਵਿੰਦਰ ਸਿੰਘ ਨੇ 55ਵੇਂ ਮਿੰਟ ‘ਚ ਭਾਰਤ ਲਈ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਰੁਪਿੰਦਰ ਪਾਲ ਸਿੰਘ ਨਿਊਜ਼ੀਲੈਂਡ ਦੇ ਗੋਲਕੀਪਰ ਡੇਵੋਨ ਮੈਨਚੇਸਟਰ ਨੂੰ ਰੋਕ ਨਹੀਂ ਸਕੇ ਤੇ ਭਾਰਤ ਨੇ ਮੁਕਾਬਲੇ ਨੂੰ 3-0 ਨਾਲ ਆਪਣੇ ਨਾਂਅ ਕਰ ਲਿਆ ਭਾਰਤ ਦਾ ਅਗਲਾ ਮੁਕਾਬਲਾ ਦੋ ਮਈ ਨੂੰ ਅਸਟਰੇਲੀਆ ਨਾਲ ਹੋਵੇਗਾ।

ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਅਜ਼ਲਾਨ  ਸ਼ਾਹ ਹਾਕੀ ਕੱਪ ਦੇ ਆਪਣੇ ਕੱਲ੍ਹ ਦੇ ਪਹਿਲੇ ਮੈਚ ‘ਚ ਵੀ ਬਿਹਤਰ ਪ੍ਰਦਰਸ਼ਨ ਕੀਤਾ ਸੀ ਇਸ ਮੈਚ ਦੌਰਾਨ ਭਾਰਤ ਨੇ ਬਰਾਬਰੀ ਦਾ ਮੁਕਾਬਲਾ ਖੇਡਦਿਆਂ ਮੈਚ ਨੂੰ 2-2 ‘ਤੇ ਰੋਕਿਆ ਸੀ ਭਾਰਤੀ ਹਾਕੀ ਪ੍ਰੇਮੀਆਂ ਨੂੰ ਭਾਰਤੀ ਟੀਮ ਤੋਂ ਅਜ਼ਲਾਨ ਸ਼ਾਹ ਹਾਕੀ ਕੱਪ ਜਿੱਤਣ ਦੀਆਂ ਭਾਰੀ ਉਮੀਦਾਂ ਹਨ ਇਸੇ ਦੌਰਾਨ ਭਾਵੇਂ ਇੰਡੀਅਨ ਪ੍ਰੀਮੀਅਰ ਲੀਗ ਤਹਿਤ ਕ੍ਰਿਕਟ ਦੇ ਮੁਕਾਬਲੇ ਵੀ ਚੱਲ ਰਹੇ ਹਨ ਪਰ ਇਸਦੇ ਬਾਵਜੂਦ ਵੀ ਵੱਡੀ ਗਿਣਤੀ ਹਾਕੀ ਪ੍ਰੇਮੀ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਹਾਕੀ ਨਾਲ ਸਬੰਧਿਤ ਪੋਸਟਾਂ ਪਾ ਕੇ ਕੌਮੀ ਖੇਡ ਪ੍ਰਤੀ ਅਤੇ ਆਪਣੇ ਮੁਲਕ ਦੀ ਟੀਮ ਪ੍ਰਤੀ ਪਿਆਰ ਜਤਾ ਰਹੇ ਹਨ।