ਅਣਖੀ ਦੇ ਕਹਾਣੀ ਪੰਜਾਬ ਦੇ ਸੌਵੇਂ ਅੰਕ ਦੇ ਭਾਗ ਦੂਜਾ ਦੀ ਗੱਲ ਕਰਦਿਆਂ..

Speaking,  Second, Punjabi story, Anandi 

ਕਹਾਣੀ ਪੰਜਾਬ ਦੇ ਸੌਵੇਂ ਅੰਕ ਦਾ ਭਾਗ ਦੂਜਾ ਪਿਛਲੇ ਦਿਨੀਂ ਪਰਿਵਾਰ ਤੋਂ ਵਿਛੜ ਗਈ ਮਾਤਾ ਸ਼ੋਭਾ ਅਣਖੀ ਜੀ ਨੂੰ ਸਮਰਪਿਤ ਹੈ। ਡਾ. ਭੁਪਿੰਦਰ ਸਿੰਘ ਬੇਦੀ ਦੁਆਰਾ ਲਿਖਿਆ ਇੱਕ ਲੇਖ ਵੀ ਇਸ ਅੰਕ ਵਿਚ ਸ਼ਾਮਲ ਹੈ। ਪਿਛਲੇ 99 ਅੰਕਾਂ ਵਿਚੋਂ ਮਹੱਤਵਪੂਰਨ ਸਮੱਗਰੀ ਲੈ ਕੇ ਇਹ ਵਿਸ਼ੇਸ਼ ਅੰਕ ਸੰਪਾਦਿਤ ਕੀਤੇ ਗਏ ਹਨ। ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਪੰਜਾਬੀ ਨਾਵਲਕਾਰ, ਕਥਾਕਾਰ ਸ੍ਰੀ ਰਾਮ ਸਰੂਪ ਅਣਖੀ ਨੇ ਪੰਜਾਬੀ ਕਥਾ ਸਾਹਿਤ ਨੂੰ ਸਮਰਪਿਤ ਤ੍ਰੈ-ਮਾਸਿਕ ਰਸਾਲਾ ‘ਕਹਾਣੀ ਪੰਜਾਬੀ’ ਦਾ (ਅਕਤੂਬਰ-ਦਸੰਬਰ 1993) ਅੰਕ ਤੋਂ ਸੰਪਾਦਨ ਪ੍ਰਕਾਸ਼ਨ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਦਸਵੇਂ ਅੰਕ ਦੀ ਸੰਪਾਦਕੀ ਵਿਚ ਆਸ ਪ੍ਰਗਟ ਕੀਤੀ ਸੀ ਕਿ ਇਸ ਦੇ ਘੱਟੋ-ਘੱਟ ਸੌ ਅੰਕ ਜਰੂਰ ਛਾਪਾਂਗੇ। (Ankhi Punjab)

ਪਰ ਅਣਖੀ 67ਵਾਂ ਅੰਕ ਆਪਣੇ ਪਾਠਕਾਂ ਦੀ ਝੋਲੀ ਪਾ ਕੇ ਅਚਾਨਕ ਹੀ ਇਸ ਫਾਨੀ ਸੰਸਾਰ ਤੋਂ ਵਿਦਾ ਲੈ ਗਏ। ਪਰ ਉਦੋਂ ਤੱਕ ਕਹਾਣੀ ਪੰਜਾਬ ਪਾਠਕਾਂ ਦਾ ਪਸੰਸੀਦਾ ਰਸਾਲਾ ਬਣ ਚੁੱਕਾ ਸੀ। ਖਾਸ ਕਰਕੇ ਪੰਜਾਬੀ ਕਹਾਣੀ ਦੇ ਵਿਚ ਬਹੁਤ ਸਾਰੀਆਂ ਗੱਲਾਂ ਜੋ ਅਣਖੀ ਦੇ ਮਨ ਵਿਚ ਸੀ ਉਹ ਉਨ੍ਹਾਂ ਨੇ ਲਾਗੂ ਕੀਤੀਆਂ। ਰਸਾਲੇ ਵਿਚ ਨਵੇਂ ਲੇਖਕਾਂ ਨੂੰ ਵਿਸ਼ੇਸ਼ ਸਥਾਨ ਮਿਲਿਆ। ਸਾਲ ਦੀ ਸਭ ਤੋਂ ਸ੍ਰੇਸ਼ਟ ਕਹਾਣੀ ਨੂੰ ਇੱਕ ਪੁਰਸਕਾਰ ਨਾਲ ਨਿਵਾਜਿਆ ਜਾਂਦਾ। ਨਵੇਂ ਕਥਾਕਾਰਾਂ ਦੀਆਂ ਕਹਾਣੀਆਂ ਦਾ ਸੰਕਲਨ ਸਥਾਪਿਤ ਕੀਤਾ ਜਾਂਦਾ। ਸਾਲਾਨਾ ਕਹਾਣੀ ਗੋਸ਼ਟੀ ਦਾ ਸਿਲਸਿਲਾ ਜਾਰੀ ਕੀਤਾ ਗਿਆ। 68ਵੇਂ ਅੰਕ ਤੋਂ ਹੁਣ ਤੱਕ ਸੰਪਾਦਨ ਦੀ ਕਮਾਨ ਅਣਖੀ ਜੀ ਦੇ ਲੜਕੇ ਡਾ. ਕਰਾਂਤੀ ਪਾਲ ਨੇ ਸੰਭਾਲੀ ਹੋਈ ਹੈ ਅਤੇ ਸਹਿਯੋਗੀ ਸੰਪਾਦਕ ਵਜੋਂ ਡਾ. ਜਸਵਿੰਦਰ ਕੌਰ ਵੀਨੂੰ ਆਪਣਾ ਫਰਜ਼ ਨਿਭਾ ਰਹੇ ਹਨ।

ਇਹ ਵੀ ਪੜ੍ਹੋ : ਮਕਾਨ ਦੀ ਛੱਤ ਡਿੱਗੀ, ਤਿੰਨ ਦੀ ਮੌਤ

1998 ਵਿਚ ਅਣਖੀ ਜੀ ਦੇ ਸਪੁੱਤਰ ਡਾ. ਕਰਾਂਤੀ ਪਾਲ ਅਲੀਗੜ ਮੁਸਲਿਮ ਯੂਨੀਵਰਸਿਟੀ ਅਲੀਗੜ ‘ਚ ਭਾਰਤੀ ਭਾਸ਼ਾਵਾਂ ਦੇ ਵਿਭਾਗ ਵਿਚ ਪੜ੍ਹਾਉਣ ਲਈ ਗਏ। ਜਿਸ ਰਾਹੀਂ ਕਹਾਣੀ ਪੰਜਾਬ ਦੇ ਭਾਰਤੀ ਅਤੇ ਵਿਸ਼ਵ ਦੀਆਂ ਹੋਰ ਭਸ਼ਾਵਾਂ ਦੇ ਰਾਹ ਖੁੱਲ੍ਹ ਗਏ। ਅੱਜ ਕਹਾਣੀ ਪੰਜਾਬ ਵਿਚ ਅਲੀਗੜ ਮੁਸਲਿਮ ਯੂਨੀਵਰਸਿਟੀ ਦੀ ਅਦਬੀ ਫਿਜ਼ਾ ਦੀ ਮਹਿਕ ਵੀ ਬਾਖੂਬੀ ਮਹਿਸੂਸ ਕੀਤੀ ਜਾ ਸਕਦੀ ਹੈ। ਪੰਜਾਬੀ ਪਾਠਕਾਂ ਲਈ ਰਸਾਲੇ ਦਾ ਵੱਖਰਾ ਕੀਰਤੀਮਾਨ ਹੈ। (Ankhi Punjab)

ਜਿਸ ਦੀ ਝਲਕ ਸੌਵੇਂ ਅੰਕ ਦੇ ਭਾਗ ਪਹਿਲਾ ਅਤੇ ਭਾਗ ਦੂਜਾ ਵਿਚ ਵੇਖੀ ਜਾ ਸਕਦੀ ਹੈ। ਸਿਰਫ਼ ਕਥਾ ਸਾਹਿਤ ਹੀ ਨਹੀਂ ਵਿਚਾਰਧਾਰਕ ਅਹਿਮ ਲੇਖਾਂ ਲਈ ਵੀ ਰਸਾਲਾ ਪਾਠਕਾਂ ਅਤੇ ਵਿਦਵਾਨਾਂ ਵਿਚ ਬਹੁਤ ਪ੍ਰਸਿੱਧ ਹੈ। ਭਾਰਤੀ ਭਸ਼ਾਵਾਂ ਦੇ ਕਥਾ ਸਾਹਿਤ ਨੂੰ ਇਸ ਵਿਚ ਵਿਸ਼ੇਸ਼ ਸਥਾਨ ਮਿਲਿਆ ਹੈ। ਇਸ ਅੰਕ ਦੇ ਸੰਪਾਦਕੀ ਵਿਚ ਸੰਵਾਦ ਰਚਾਉਣ ਦਾ ਹੰਭਲਾ ਮਾਰਿਆ ਗਿਆ ਹੈ ਅਤੇ ਸੰਵਾਦ ਦੇ ਤਹਿਤ ਗੁਰਬਖਸ਼ ਸਿੰਘ ਫਰੈਂਕ ਦਾ ਲੇਖ ‘ਇੱਕੀਵੀਂ ਸਦੀ ਵਿਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ’ ਦਰਜ ਹੈ। ਨਾਲ ਹੀ ਅਜਮੇਰ ਸਿੰਘ ਦਾ ਮਹੱਤਵਪੂਰਨ ਲੇਖ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ

ਵਿਸ਼ੇਸ਼ ਲੇਖ ਦੇ ਅੰਤਰਗਤ ਉਦੈ ਪ੍ਰਕਾਸ਼ ਨੇ ਲੇਖਕ ਅਤੇ ਪ੍ਰਤੀਬੱਧਤਾ ਅਤੇ ਹੇਰਾਲਡ ਪੀਂਟਰ ਨੇ ਕਲਾ ਸੱਚ ਅਤੇ ਰਾਜਨੀਤੀ ਉੱਤੇ ਵਿਸਥਾਰ ਨਾਲ ਗੱਲ ਕੀਤੀ ਹੈ। ਪੀਂਟਰ ਨੇ ਕਲਾ ਸੱਚ ਅਤੇ ਕਲਾ ਦੀ ਭਾਸ਼ਾ ਜਿਹੇ ਮਸਲਿਆਂ ਤੋਂ ਸ਼ੁਰੂ ਕਰਕੇ ਵਿਅੰਗਤਾਮਕ ਤਰੀਕੇ ਨਾਲ ਅਮਰੀਕੀ ਵਿਸ਼ੇਸ਼ ਨੀਤੀ ਦੀ ਆਲੋਚਨਾ ਵੀ ਕੀਤੀ ਹੈ। 31 ਅਕਤੂਬਰ 1984 ਦੇ ਲੇਖ ਵਿਚ ਜਰਨੈਲ ਸਿੰਘ ਨੇ 1984 ਦੇ ਕਤਲੇਆਮ ਦੇ ਦਰਦ ਨੂੰ ਪੇਸ਼ ਕੀਤਾ ਹੈ। ਕਾਪੀਰਾਈਟ ਅਤੇ ਸਾਹਿਤ ਦੀ ਦੁਨੀਆਂ (ਵਿਕਾਸ ਨਰਾਇਣ ਰਾਏ), 1867 ਆਜ਼ਾਦੀ ਦੀ ਪਹਿਲੀ ਜੰਗ (ਵਿਪਨ ਚੰਦਰ) ਅਤੇ ਸਮਾਜਵਾਦ ਉੱਤੇ ਪ੍ਰੋ. ਰਣਧੀਰ ਸਿੰਘ ਦਾ ਮਹੱਤਵਪੂਰਨ ਲੇਖ ਹੈ। ਅਹਿਮਦ ਫ਼ਰਾਜ ਤੋਂ ਪ੍ਰੇਮ ਕੁਮਾਰ ਜੀ ਦੀ ਮੁਲਾਕਾਤ ਹੈ।

ਅਹਿਮਦ ਫ਼ਰਾਜ ਪਾਕਿਸਤਾਨ ਆਧੁਨਿਕ ਉਰਦੂ ਸ਼ਾਇਰੀ ਦਾ ਬਹੁਤ ਵੱਡਾ ਨਾਂਅ, ਅਸ਼ੋਕ ਕੁਮਾਰ ਦਾ ਸੰਪੂਰਨ ਤੇਲਗੂ ਨਾਵਲ ਜਿਗਰੀ ਇਸ ਅੰਕ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਮਹਿਮਾਨ ਕਹਾਣੀਆਂ ਵਿਚ ਖੁਦ ਪ੍ਰਕਾਸ਼ ਅਖਿਲੇਸ਼ ਬਨਵਾਸੀ, ਅਬਦੁਲ ਵਿਸਮਿਲਾ, ਰਾਬਰਟ ਬਰਾਕੋ (ਇਟਲੀ) ਅਤੇ ਪ੍ਰਿਅਵੰਦ ਦੀਆਂ ਕਹਾਣੀਆਂ ਸ਼ਾਮਲ ਹਨ। ਇਹ ਸਾਰੀਆਂ ਉਹ ਕਹਾਣੀਆਂ ਹਨ ਜੋ ਹਿੰਦੀ ਵਿਚ ਚਰਚਿਤ ਅਤੇ ਵਿਸ਼ੇਸ਼ ਸਥਾਨ ਰੱਖਦੀਆਂ ਹਨ।

ਇਹ ਵੀ ਪੜ੍ਹੋ : ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ

ਪੰਜਾਬੀ ਵਿਚ ਅੰਜਨਾ ਸ਼ਿਵਦੀਪ, ਸਿਮਰਦੀਪ ਸਿੰਘ, ਸੁਖਜੀਤ, ਜਤਿੰਦਰ ਹਾਂਸ, ਵੀਨਾ ਵਰਮਾ, ਬਲਵੀਰ ਪਰਵਾਨਾ, ਮੁਖਤਿਆਰ ਸਿੰਘ, ਪ੍ਰੇਮ ਗੋਰਕੀ, ਅਜਮੇਰ ਸਿੰਘ, ਭਗਵੰਤ ਰਸੂਲਪੁਰੀ, ਮੋਹਨ ਭੰਡਾਰੀ, ਬਲਦੇਵ ਸਿੰਘ ਧਾਲੀਵਾਲ, ਦੇਬਨੀਤ ਸਿੰਘ, ਰਾਜਿੰਦਰ ਰਾਹੀ, ਚੰਦਨ ਨੇਗੀ ਅਤੇ ਬਲਜਿੰਦਰ ਨਸਰਾਲੀ ਦੀਆਂ ਕਹਾਣੀਆਂ ਸ਼ਾਮਲ ਹਨ। ਕਹਾਣੀ ਪੰਜਾਬ ਦੇ ਸੌਵੇਂ ਅੰਕ ਦਾ ਭਾਗ ਦੂਜਾ ਪਿਛਲੇ ਦਿਨੀਂ ਪਰਿਵਾਰ ਤੋਂ ਵਿਛੜ ਗਈ ਮਾਤਾ ਸ਼ੋਭਾ ਅਣਖੀ ਜੀ ਨੂੰ ਸਮਰਪਿਤ ਹੈ। ਡਾ. ਭੁਪਿੰਦਰ ਸਿੰਘ ਬੇਦੀ ਦੁਆਰਾ ਲਿਖਿਆ ਇੱਕ ਲੇਖ ਵੀ ਇਸ ਅੰਕ ਵਿਚ ਸ਼ਾਮਲ ਹੈ। ਪਿਛਲੇ 99 ਅੰਕਾਂ ਵਿਚੋਂ ਮਹੱਤਵਪੂਰਨ ਸਮੱਗਰੀ ਲੈ ਕੇ ਇਹ ਵਿਸ਼ੇਸ਼ ਅੰਕ ਸੰਪਾਦਿਤ ਕੀਤੇ ਗਏ ਹਨ।

ਸੌਵੇਂ ਅੰਕ ਦੇ ਭਾਗ ਦੂਜਾ ਵਿਚ ਡਾ. ਕਰਾਂਤੀ ਪਾਲ ਦੀ ਸੂਝ-ਬੂਝ ਅਤੇ ਸੰਪਾਦਨ ਦੀ ਕਲਾ ਸਾਫ ਝਲਕਾਰੇ ਮਾਰਦੀ ਹੈ। ਇਨ੍ਹਾਂ ਵਿਸ਼ੇਸ਼ ਅੰਕਾਂ ਤੋਂ ਇਹ ਜਾਹਿਰ ਹੁੰਦਾ ਹੈ ਕਿ ਕਹਾਣੀ ਪੰਜਾਬ ਨੇ ਸੌ ਅੰਕਾਂ ਦਾ ਸਫ਼ਰ ਸਾਰਥਿਕਤਾ ਦੇ ਨਾਲ ਪੂਰਾ ਕੀਤਾ ਹੈ। ਨਿਸ਼ਚਿਤ ਹੀ ਕਈ ਕੀਰਤੀਮਾਨ ਸਿਰਜੇ ਹਨ। ਕਹਾਣੀ ਪੰਜਾਬ ਨੇ ਪੰਜਾਬੀ ਕਥਾ ਸਾਹਿਤ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਕੇ ਰੇਖਾਂਕਿਤ ਕੀਤਾ ਹੈ। ਜੋ ਜਰੂਰੀ ਵੀ ਸੀ। ਭਾਰਤੀ ਅਤੇ ਹੋਰ ਭਸ਼ਾਵਾਂ ਦੇ ਸਾਹਿਤ ਨਾਲ ਸੰਵਾਦ ਰਚਾਉਂਦੇ ਹੋਏ ਪੰਜਾਬੀ ਕਹਾਣੀ ਦੇ ਪ੍ਰਚਾਰ ਤੇ ਪਸਾਰ ਦੇ ਮਿਸ਼ਨ ਵਿਚ ਸੌ ਫੀਸਦੀ ਕਾਮਯਾਬ ਹੋਇਆ ਹੈ।