ਪੋਸਟਰ ਦੇ ਨਾਲ-ਨਾਲ ਸੋਸ਼ਲ ਮੀਡੀਆ ਤੇ ਹੋ ਰਿਹੈ ਸ਼ੇਅਰ
ਅਬੋਹਰ (ਸੱਚ ਕਹੂੰ ਨਿਊਜ਼) ਖੂੰਖਾਰ ਕਸ਼ਮੀਰੀ ਅੱਤਵਾਦੀ ਜਾਕੀਰ ਮੂਸਾ ਦੀ ਪੰਜਾਬ ‘ਚ ਕਥਿਤ ਹਾਜ਼ਰੀ ਸੰਬਧੀ ਅਬੋਹਰ ‘ਚ ਸੁਰੱਖਿਆ ਦੇ ਪਰਬੰਧ ਹੋਰ ਸਖਤ ਕਰ ਦਿੱਤੇ ਗਏ ਹਨ ਅਬੋਹਰ ਦੇ ਪੁਲਸ ਕਪਤਾਨ ਵਿਨੋਦ ਚੌਧਰੀ ਦਾ ਕਹਿਣਾ ਹੈ ਕਿ ਪੂਰੇ ਪੰਜਾਬ ‘ਚ ਜਾਕੀਰ ਮੂਸਾ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਧਿਆਨਯੋਗ ਹੈ ਕਿ ਬੀਤੇ 24 ਘੰਟਿਆਂ ‘ਚ ਅਬੋਹਰ ਦੇ ਮੁੱਖ ਜਨਤਕ ਥਾਵਾਂ ‘ਤੇ ਜਾਕੀਰ ਮੂਸਾ ਦੇ ਵੱਖ-ਵੱਖ ਚਿਹਰੇ ਵਾਲੇ ਪੋਸਟਰ ਕੰਧਾਂ ਤੇ ਲਾਏ ਜਾਣ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਇਸ ਦੀ ਹਜ਼ਰੀ ਨੂੰ ਲੈ ਕੇ ਲੋਕ ਜਾਣਕਾਰੀਆਂ ਸ਼ੇਅਰ ਕਰ ਰਹੇ ਹਨ ਪੰਜਾਬ ਦੇ ਰਾਜਸਥਾਨ ਅਤੇ ਹਰਿਆਣੇ ਦੇ ਨਾਲ ਲੱਗਦੇ ਕੋਨੇ ‘ਤੇ ਵਸੇ ਅਬੋਹਰ ਸ਼ਹਿਰ ਅੰਦਰ ਪੁਲਸ ਦੀ ਹਾਜ਼ਰੀ ਪਹਿਲਾਂ ਤੋਂ ਵੱਧ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ














