ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ, ਇਸ ਦੇ ਖਾਤਮੇ ਲਈ ਨੌਜਵਾਨ ਅੱਗੇ ਆਉਣ : ਡੀਐਸਪੀ ਹਰਪਿੰਦਰ ਕੌਰ ਗਿੱਲ

Amloh News
 ਅਮਲੋਹ : ਨਵਨਿਯੁਕਤ ਡੀਐਸਪੀ.ਹਰਪਿੰਦਰ ਕੌਰ ਗਿੱਲ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ, ਇਸ ਦੇ ਖਾਤਮੇ ਲਈ ਨੌਜਵਾਨ ਅੱਗੇ ਆਉਣ : ਡੀਐਸਪੀ ਹਰਪਿੰਦਰ ਕੌਰ ਗਿੱਲ

(ਅਨਿਲ ਲੁਟਾਵਾ) ਅਮਲੋਹ। ਸਬ ਡਵੀਜਨ ਅਮਲੋਹ ਦੇ ਨਵਨਿਯੁਕਤ ਡੀਐਸਪੀ. ਹਰਪਿੰਦਰ ਕੌਰ ਗਿੱਲ ਨੇ ਲੰਘੇ ਦਿਨ ਆਪਣਾ ਅਹੁਦਾ ਸੰਭਾਲ ਲਿਆ ਹੈ। ਆਹੁਦਾ ਸੰਭਾਲਣ ਤੋਂ ਬਾਅਦ (Amloh News) ਉਨ੍ਹਾਂ ਦੁਆਰਾ ਪੱਤਰਕਾਰਾਂ ਨਾਲ ਪ੍ਰੈਸ ਮਿਲਣੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਨਿਯੁਕਤ ਡੀਐਸਪੀ. ਹਰਪਿੰਦਰ ਕੌਰ ਗਿੱਲ ਨੇ ਕਿਹਾ ਕਿ ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਇਸਦੇ ਖਾਤਮੇ ਲਈ ਨੌਜਵਾਨ ਅੱਗੇ ਆਉਣ ਤਾਂ ਕਿ ਨਸ਼ਿਆਂ ਵਿਚ ਗ੍ਰਸ਼ਤ ਹੋਈਂ ਜਵਾਨੀ ਨੂੰ ਸਿੱਧੇ ਰਾਹ ’ਤੇ ਲਿਆ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਇਆ ਜਾ ਸਕੇ। (Amloh News)

ਉਨ੍ਹਾਂ ਸਖਤ ਲਹਿਜੇ ‘ਚ ਕਿਹਾ ਕਿ ਨਸ਼ੇ ਦਾ ਕੰਮ ਕਰਨ ਵਾਲਿਆਂ ਲਈ ਉਨ੍ਹਾਂ ਦੀ ਸਬ- ਡਵੀਜਨ ਵਿਚ ਕੋਈ ਥਾਂ ਨਹੀਂ, ਉਨ੍ਹਾਂ ਕਿਹਾ ਕਿ ਨਸ਼ੇ ਨੂੰ ਠੱਲ ਪਾਉਣ ਲਈ ਪੁਲਿਸ ਵੱਡੀ ਪੱਧਰ ਤੇ ਕੰਮ ਕਰ ਰਹੀ ਹੈ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ। ਡੀਐਸਪੀ ਨੇ ਕਿਹਾ ਕਿ ਪੁਲਿਸ ਵੱਲੋਂ ਆਪਣੀ ਡਿਊਟੀ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤੀ ਜਾਦੀ ਹੈ। ਉਨ੍ਹਾ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਠੀਕ ਰੱਖਣਾ ਅਤੇ ਅਮਨ ਸ਼ਾਂਤੀ ਬਣਾਏ ਰੱਖਣਾ ਪੁਲਿਸ ਦਾ ਮੁੱਢਲਾ ਫਰਜ਼ ਹੈ। ਸਮਾਜ ਵਿਚ ਵੱਧ ਰਹੇ ਨਸ਼ੇ ਅਪਰਾਧ ਦਾ ਕਾਰਨ ਹਨ, ਜੇਕਰ ਸਮਾਂ ਰਹਿੰਦੇ ਨਸ਼ਿਆਂ ’ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਸਾਡੇ ਸਮਾਜ ਨੂੰ ਕੈਂਸਰ ਦੀ ਤਰ੍ਹਾਂ ਅੰਦਰੋ-ਅੰਦਰੀ ਖੋਖਲਾ ਕਰ ਦੇਣਗੇ।

ਇਹ ਵੀ ਪੜ੍ਹੋ : ਨਿਤਿਨ ਗਡਕਰੀ ਨੇ ਲਿਆ ਵੱਡਾ ਫ਼ੈਸਲਾ, ਹੁਣ ਵਾਹਨ ਚਾਲਕਾਂ ਦੀ ਹੋਵੇਗੀ ਬੱਲੇ ਬੱਲੇ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਵੋ। ਉਨ੍ਹਾਂ ਕਿਹਾ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸਨੂੰ ਨਸ਼ਾ ਛੁਡਾਓ ਕੇਂਦਰ ਭੇਜਾਂਗੇ, ਜੇਕਰ ਕੋਈ ਨਸ਼ਾ ਵੇਚਦਾ ਹੈ ਉਸਨੂੰ ਜੇਲ੍ਹ ਭੇਜਾਗੇਂ। ਨਸ਼ੇ ਬਾਰੇ ਸੁਚਨਾ ਦੇਣ ਵਾਲੇ ਦਾ ਨਾਂਅ ਪਤਾ ਗੁਪਤ ਰੱਖਿਆ ਜਾਵੇਗਾ। ਪੁਲਿਸ ਪਬਲਿਕ ਦੀ ਨੇੜਤਾ ਲਈ ਪਿੰਡ ਅਤੇ ਮੁਹੱਲਾ ਪੱਧਰ ’ਤੇ ਮੀਟਿੰਗਾ ਕਰਾਂਗੇ, ਤਾਂ ਜੋ ਹਰੇਕ ਵਿਅਕਤੀ ਆਪਣੇ ਮਨ ਦੀ ਗੱਲ ਖੁੱਲ੍ਹਕੇ ਪੁਲਿਸ ਨਾਲ ਕਰ ਸਕੇ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here