ਯੂਂਥ ਓਲੰਪਿਕਸ 6 ਤੋਂ 18 ਅਕਤੂਬਰ: ਭਾਰਤ ਦਾ 47 ਮੈਂਬਰੀ ਦਲ

206 ਦੇਸ਼ਾਂ ਦੇ 3998 ਖਿਡਾਰੀ ਨਿੱਤਰਣਗੇ

ਬਿਊਨਸ ਆਇਰਸ

ਤੀਸਰੀਆਂ ਯੂਥ ਓਲੰਪਿਕ ਖੇਡਾਂ 6 ਤੋਂ 18 ਅਕਤੂਬਰ ਤੱਕ ਅਰਜਨਟੀਨਾ ਦੇ ਬਿਊਨਸ ਆਇਰਸ ‘ਚ ਸ਼ੁਰੂ ਹੋਣ ਜਾ ਰਹੀਆਂ ਹਨ ਇਸ ਵਿੱਚ 206 ਦੇਸ਼ਾਂ ਦੇ 3998 ਖਿਡਾਰੀ ਨਿੱਤਰਣਗੇ ਇਸ ਵਿੱਚ 32 ਖੇਡਾਂ ‘ਦੇ 241 ਈਵੇਂਟ ਹੋਣਗੇ ਭਾਰਤ ਦਾ 47 ਮੈਂਬਰੀ ਦਲ 13 ਖੇਡਾਂ ‘ਚ ਦਮਖ਼ਮ ਦਿਖਾਵੇਗਾ ਪਹਿਲੀ ਵਾਰ ਈਵੇਂਟ ‘ਚ ਮਹਿਲਾ ਅਤੇ ਪੁਰਸ਼ ਖਿਡਾਰੀਆਂ ਦੀ ਗਿਣਤੀ ਬਰਾਬਰ ਹੈ ਦੋਵੇਂ ਵਰਗਾਂ ‘ਚ 1999-1999 ਖਿਡਾਰੀ ਨਿੱਤਰ ਰਹੇ ਹਨ ਭਾਰਤ ਹੁਣ ਤੱਕ ਯੂਥ ਓਲੰਪਿਕ ‘ਚ ਇੱਕ ਵੀ ਸੋਨ ਤਮਗਾ ਨਹੀਂ ਜਿੱਤ ਸਕਿਆ ਹੈ 2010 ‘ਚ ਭਾਰਤ ਨੂੰ ਛੇ ਚਾਂਦੀ, 2 ਕਾਂਸੀ, ਜਦੋਂਕਿ 2014 ‘ਚ ਇੱਕ ਚਾਂਦੀ, 1 ਕਾਂਸੀ ਮਿਲਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।