ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

Youth, Murder, Sharp, Weapons, Malerkotla

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਿਹਾ ਸੀ ਝਗੜਾ

ਸੰਗਰੂਰ (ਗੁਰਪ੍ਰੀਤ ਸਿੰਘ)। ਮਾਲੇਰਕੋਟਲਾ ‘ਚ ਅੱਜ ਇੱਕ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਹੰਮਦ ਸ਼ਫੀਕ ਅਤੇ ਮੁਹੰਮਦ ਆਜਮ (22) ਵਾਸੀ ਵਿਸ਼ਵਕਰਮਾ ਮੰਦਰ ਨੇੜੇ ਦੇ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਸੀ ਪ੍ਰੰਤੂ ਲੋਕਾਂ ਦੋਵਾਂ ਦੀ ਸੁਲਾ ਕਰਵਾ ਦਿੱਤੀ ਸੀ ਅਤੇ ਮਾਮਲਾ ਠੰਢਾ ਪੈ ਗਿਆ ਸੀ ਪ੍ਰੰਤੂ ਅੱਜ ਜਦੋਂ ਮੁਹੰਮਦ ਆਜ਼ਮ ਆਪਣੇ ਇੱਕ ਸਾਥੀ ਨਾਲ ਆ ਰਿਹਾ ਸੀ।

ਤਾਂ ਮੁਹੰਮਦ ਸ਼ਫੀਦ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਮੁਹੰਮਦ ਆਜਮ ਨੂੰ ਜਖਮੀ ਹਾਲਤ ਵਿੱਚ ਤੁਰੰਤ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।ਡੀਐਸਪੀ ਯੋਗੀਰਾਜ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਮੁਹੰਮਦ ਅਮਜਦ ਦੇ ਬਿਆਨਾਂ ਦੇ ਅਧਾਰ ਤੇ ਮੁਹੰਮਦ ਸ਼ਫੀਕ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। (Crime News)