ਪੁਲਿਸ ਨੇ ਲਿਆ ਤਿੰਨ ਦਿਨ ਦਾ ਰਿਮਾਂਡ
ਖਤਰਨਾਕ ਗੈਂਗਸਟਰ ਵਿੱਕੀ ਗੌਂਡਰ
ਪ੍ਰੇਮਾ ਲਹੋਰੀਆ ਤੇ ਨੀਟਾ ਦਿਓਲ ਤੇ ਸਭ ਤੋਂ ਨੇੜਲਿਆ ਚੋਂ ਹੈ ਇੰਦਰਜੀਤ ਸਿੰਘ ਸੰਧੂ
ਵਿੱਕੀ ਗੌਂਡਰ ਤੇ ਹੋਰ ਗੈਂਗਸਟਰਾਂ ਦੀ ਹਰ ਲੋੜ ਪੂਰੀ ਕਰਦਾ ਸੀ ਮੁਲਜ਼ਮ
ਖੁਸ਼ਵੀਰ ਸਿੰਘ ਤੂਰ
ਪਟਿਆਲਾ, 20 ਦਸੰਬਰ।
ਨਾਭਾ ਜੇਲ੍ਹ ਬ੍ਰੇਕ ਮਾਮਲੇ ਦੇ ਮੁੱਖ ਸਾਜਿਸ਼ਕਾਰ ਇੰਦਰਜੀਤ ਸਿੰਘ ਸੰਧੁ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਕੀਤਾ ਹੈ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ ਲਿਆ ਹੈ।
ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਸੰਧੂ ਨੂੰ ਪਿਛਲੇ ਦਿਨੀਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਉੱਕਤ ਮੁਲਜ਼ਮ ਗੈਗਸਟਰ ਹਰਜਿੰਦਰ ਸਿੰਘ ਵਿੱਕੀ ਗੌਡਰ, ਪ੍ਰੇਮਾ ਲਹੋਰੀਆ, ਨੀਟਾ ਦਿਓਲ ਆਦਿ ਦੇ ਸਭ ਤੋਂ ਨੇੜਿਆਂ ਵਿੱਚੋਂ ਹੈ ਤੇ ਇਹ ਉਨ੍ਹਾਂ ਨੂੰ ਪੈਸੇ ਸਮੇਤ ਹੋਰ ਜ਼ਰੂਰੀ ਵਸਤਾਂ ਮਹੁੱਈਆ ਕਰਵਾਉਣ ‘ਚ ਪੂਰੀ ਮਦਦ ਕਰਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਐਸ ਭੁਪਤੀ ਨੇ ਦੱਸਿਆ ਕਿ ਇਹ ਕਾਰਵਾਈ ਇੰਟੈਲੀਜੈਂਸ ਵਿੰਗ ਪੰਜਾਬ ਵੱਲੋਂ ਇੰਨਪੁਟ ਮਹੁੱਈਆ ਕਰਵਾਉਣ ਤੋਂ ਬਾਅਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਦਰਜੀਤ ਸਿੰਘ ਸੰਧੂ ਪੁੱਤਰ ਗੁਰਦੇਵ ਸਿੰਘ ਸੰਧੂ ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ 23 ਅਕਤੂਬਰ 2017 ਨੂੰ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਦਰ ਰਾਜਪੁਰਾ ਪੁਲਿਸ ਨੇ ਉਕਤ ਮੁਲਜਮ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ ਤੇ ਪਟਿਆਲਾ ਪੁਲਿਸ ਨੂੰ ਲੌੜੀਂਦਾ ਸੀ। ਇਹ ਮੁਲਜਮ ਗੁਰਜੰਟ ਸਿੰਘ ਦੇ ਜਾਅਲੀ ਪਾਸਪੋਰਟ ‘ਤੇ ਜਾਰਡਨ ਤੋਂ ਨਵੀਂ ਦਿੱਲੀ ਆ ਰਿਹਾ ਸੀ ਅਤੇ ਲੁਕ ਆਊਟ ਨੋਟਿਸ ਜਾਰੀ ਹੋਣ ਕਰਕੇ ਦਿੱਲੀ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਸੀ।
ਉਨ੍ਹਾਂ ਦੱਸਿਆ ਕਿ ਇਹ ਨਾਭਾ ਜੇਲ੍ਹ ਬ੍ਰੇਕ ਮਾਮਲੇ ਦੀ ਸ਼ਾਜਿਸ ਰਚਣ ਦਾ ਮੁੱਖ ਕਰਤਾ ਧਰਤਾ ਹੈ । ਉਨ੍ਹਾਂ ਦੱਸਿਆ ਕਿ ਇਹ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਸ਼ਾਮਲ ਗੈਗਸਟਰਾਂ ਨੂੰ ਵਿੱਤੀ ਸਹਾਇਤਾ, ਸਾਜ਼ੋ-ਸਮਾਨ ਮਹੁੱਈਆ ਕਰਵਾਉਣ ਸਮੇਤ ਹਰ ਪੱਖੋਂ ਮਦਦ ਕਰਨ ਵਿੱਚ ਮੋਹਰੀ ਰਿਹਾ ਹੈ। ਮੁਲਜ਼ਮ ਪੰਜਾਬ ਅੰਦਰ ਬਹੁਤ ਸਾਰੀਆਂ ਘਟਨਾਵਾਂ ਵਿੱਚ ਸ਼ਾਮਲ ਹੈ। ਇਸ ਨੂੰ ਅੱਜ ਅਦਾਲਤ ਵਿੱਚ ‘ਚ ਪੇਸ਼ ਕਰਕੇ 3 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਤੇ ਪੁਛਗਿੱਛ ਦੌਰਾਨ ਇਸ ਤੋਂ ਕਈ ਰਾਜ ਸਾਹਮਣੇ ਆ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।