ਇਸ ਰਾਜ ਦੇ ਸੱਤ ਅਫ਼ਸਰ ਹਨ ਸਵਾਈਨ ਫਲੂ ਦੀ ਲਪੇਟ ‘ਚ, ਪੜ੍ਹੋ ਪੂਰੀ ਖ਼ਬਰ

Officers, Rajasthan, Government, Swelling, Swine Flu

ਜੈਪੁਰ (ਏਜੰਸੀ)। ਰਾਜਸਥਾਨ ‘ਚ ਰਾਜ ਪ੍ਰਸ਼ਾਸਨਿਕ ਸੇਵਾ ਦੇ ਸੱਤ ਅਧਿਕਾਰੀ ਵੀ ਸਵਾਈਨ ਫਲੂ ਦੀ ਲਪੇਟ ‘ਚ ਆ ਗਏ ਹਨ, ਇਸ ਨਾਲ ਸਰਕਾਰ ‘ਚ ਭਾਜੜ ਪੈ ਗਈ ਹੈ ਸਵਾਈਨ ਫਲੂ ਸਬੰਧੀ ਮੈਡੀਕਲ ਵਿਭਾਗ ਦੀ ਇੰਨੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿ ਸੂਬਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸੁਰੱਖਿਆ ‘ਚ ਵੀ ਚੌਕਸ ਨਜ਼ਰ ਨਹੀਂ ਆ ਰਹੀ ਹੈ। ਮੰਗਲਵਾਰ ਨੂੰ ਜੈਪੁਰ ‘ਚ ਰਾਜਸਥਾਨ ਆਫਿਸਰਸ ਟਰੇਨਿੰਗ ਇੰਸਟੀਚਿਊਟ (ਓਟੀਐਸ) ‘ਚ ਪ੍ਰੀਖਣ ਲੈ ਰਹੇ 282 ਅਧਿਕਾਰੀਆਂ ‘ਚੋਂ 74 ਆਰਏਐਸ ਦੇ ਸੈਂਪਲ ਮੈਡੀਕਲ ਵਿਭਾਗ ਨੇ ਲਏ।

ਜਿਨ੍ਹਾਂ ‘ਚੋਂ ਸੱਤ ਅਧਿਕਾਰੀ ਪੋਜਟਿਵ ਪਾਏ ਗਏ, ਇਸ ਨਾਲ ਅਧਿਕਾਰੀਆਂ ਸਮੇਤ ਸਰਕਾਰ ‘ਚ ਭਾਜੜ ਮੱਚ ਗਈ ਹੈ ਓਟੀਐਸ ‘ਚ ਮਹਿਲਾ ਕਰਮਚਾਰੀ ਦੀ ਅੱਠ ਦਿਨ ਪਹਿਲਾਂ 12 ਦਸੰਬਰ ਨੂੰ ਸਵਾਈਨ ਫਲੂ ਨਾਲ ਮੌਤ ਹੋ ਗਈ ਸੀ। ਇੱਥੇ ਸਰਕਾਰ ਦਾ ਪ੍ਰਸ਼ਾਸਨ ਸੰਭਾਲਣ ਲਈ ਆਰਏਐਸ ਅਧਿਕਾਰੀਆਂ ਦਾ ਪ੍ਰੀਖਣ ਵੀ ਚੱਲ ਰਿਹਾ ਹੈ ਓਟੀਐਸ ‘ਚ ਅਧਿਕਾਰੀਆਂ ‘ਚ ਸਵਾਈਨ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਮੈਡੀਕਲ ਤੇ ਸਿਹਤ ਵਿਭਾਗ ਦੀ ਮੁੱਖ ਸ਼ਾਸਨ ਸਕੱਤਰ ਵੀਨੂ ਗੁਪਤਾ ਨੇ ਵਿਭਾਗ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਲੈ ਕੇ ਉਨ੍ਹਾਂ ਨੂੰ ਝਾੜ ਪਾਈ ਉਨ੍ਹਾਂ ਸਵਾਈਨ ਫਲੂ ਦੀ ਰੋਕਥਾਮ ਦੇ ਹਰ ਸੰਭਵ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ। (Jaipur News)