ਸੜਕ ਹਾਦਸੇ ‘ਚ ਇੱਕ ਔਰਤ ਦੀ ਮੌਤ, ਦੋ ਗੰਭੀਰ ਜਖਮੀ

 Woman, Killed, Road Accident, Injured

ਰਾਜਪੁਰਾ (ਅਜਯ ਕਮਲ)। ਅੱਜ ਦੁਪਹਿਰ ਸਮੇਂ ਜੀ ਟੀ ਰੋਡ ਨੰਬਰ 1 ‘ਤੇ ਵਾਪਰੇ ਇਕ ਸੜਕ ਹਾਦਸੇ ‘ਚ ਐਕਟੀਵਾ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਔਰਤ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ।ਪੁਲੀਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਭੋਲਾ ਸਿੰਘ ਆਪਣੀ ਪਤਨੀ ਸੁਖਵਿੰਦਰ ਕੌਰ ਵਾਸੀ ਪਿੰਡ ਬਧੌਛੀ ਖੁਰਦ ਅਤੇ ਭਾਣਜੀ ਰਾਜੂ ਰਾਣੀ ਵਾਸੀ ਅੰਬਾਲਾ ਨਾਲ ਐਕਟੀਵਾ ਤੇ ਸਵਾਰ ਹੋ ਕੇ ਅੰਬਾਲਾ ਤੋਂ ਆਪਣੇ ਪਿੰਡ ਪਰਤ ਰਹੇ ਸਨ।

ਜਦੋਂ ਉਹ ਜੀਟੀ ਰੋਡ ਤੇ ਨੌਂ ਗਜਾ ਪੀਰ ਨੇੜੇ ਪਹੰਚੇ ਤਾਂ ਇਕ ਤੇਜ ਰਫ਼ਤਾਰ ਟਰੱਕ ਨੇ ਉਹਨਾਂ ਵਿਚ ਟੱਕਰ ਮਾਰ ਦਿੱਤੀ।ਜਿਸ ਤੇ ਸੁਖਵਿੰਦਰ ਕੌਰ ਪਤਨੀ ਭੋਲਾ ਸਿੰਘ ਦੀ ਮੌਤ ਹੋ ਗਈ ਅਤੇ ਰਾਜੂ ਰਾਣੀ ਅਤੇ ਭੋਲਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।ਡਾਕਟਰਾਂ ਅਨੁਸਾਰ ਸੁਖਵਿੰਦਰ ਕੌਰ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ ਤੇ ਰਾਜੂ ਰਾਣੀ ਦੀ ਹਾਲਤ ਬੇਹੱਦ ਗੰਭੀਰ ਹੈ ਤੇ ਉਸਨੂੰ ਚੰਡੀਗੜ੍ਹ ਦੇ ਹਸਪਤਾਲ ਵਿਖੇ ਰੈਫਰ ਕੀਤਾ ਜਾ ਰਿਹਾ ਹੈ। (Road Accident)