Murder In Punjab: (ਮੇਵਾ ਸਿੰਘ) ਅਬੋਹਰ। ਅਬੋਹਰ ਤਹਿਸੀਲ ਦੇ ਪਿੰਡ ਪੰਜਾਵਾ ਵਿੱਚ ਬੀਤੀ ਰਾਤ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਉਰਫ਼ ਕਾਲਾ ਉਮਰ ਲਗਭਗ 25 ਸਾਲ ਜੋ ਕਣਕ ਦੇ ਸੀਜ਼ਨ ਦੌਰਾਨ ਕੰਬਾਈਨਾਂ ਅਤੇ ਤੂੜੀ ਮਸ਼ੀਨਾਂ ’ਤੇ ਕੰਮ ਕਰਦਾ ਸੀ। ਪਿੰਡ ਦੇ ਕਿਸਾਨ ਆਗੂ ਗੁਣਵੰਤ ਸਿੰਘ ਪੰਜਾਵਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਉਸਨੇ ਆਪਣੇ ਜਾਣਕਾਰਾਂ ਦੇ ਕੰਬਾਈਨਾਂ ਵਾਲਿਆਂ ਨੂੰ ਬੁਲਾਇਆ ਸੀ, ਜਿਨਾਂ ਨਾਲ ਉਹ ਵੀ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ: Punjab Anganwadi Worker: ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਲਈ ਆਈ ਵੱਡੀ ਖੁਸ਼ਖਬਰੀ, ਜਾਣੋ
ਉਹ ਕੱਲ੍ਹ ਰਾਤ ਕੰਮ ’ਤੇ ਸੀ ਜਿੱਥੇ ਸ਼ਾਇਦ ਉਸਦੀ ਮਸ਼ੀਨ ਆਪਰੇਟਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਸ ’ਤੇ ਰਾਡਾਂ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਸਵੇਰੇ ਉਸਦੀ ਲਾਸ਼ ਪੈਟਰੋਲ ਪੰਪ ਦੇ ਨੇੜੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਮਿਲੀ। ਜਦੋਂ ਸਵੇਰੇ ਪੰਪ ਦੇ ਚੌਕੀਦਾਰ ਨੂੰ ਇਸਦਾ ਪਤਾ ਲੱਗਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਤਿੰਨ ਭਰਾ ਸਨ। ਸੂਚਨਾ ਮਿਲਦੇ ਹੀ ਖੂਈਆਂ ਸਰਵਰ ਥਾਣੇ ਦੀ ਪੁਲਿਸ ਅਤੇ ਸੀਆਈਏ ਸਟਾਫ 2 ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। Murder In Punjab