Phagwara News | ਫਗਵਾੜਾ ’ਚ ਨਿਹੰਗ ਵੱਲੋਂ ਨੌਜਵਾਨ ਦਾ ਕਤਲ, ਬੇਅਦਬੀ ਦੇ ਲੱਗੇ ਦੋਸ਼

Phagwara News

ਫਗਵਾੜਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਫਗਵਾੜਾ ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ ਸਰਾਫ਼ਾ ਬਜ਼ਾਰ ’ਚ ਸਥਿੱਤ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਨਿਹੰਗ ਵੱਲੋਂ ਨੌਜਵਾਨ ਦਾ ਕਤਲ (Murder) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ।

ਸੂਤਰਾਂ ਮੁਤਾਬਿਕ ਉਕਤ ਮਾਰੇ ਗਏ ਨੌਜਵਾਨ ’ਤੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕਰਨ ਦੀ ਨੀਅਤ ਨਾਲ ਦਾਖਲ ਹੋਣ ਦੇ ਦੋਸ਼ ਲਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਨੌਜਵਾਨ ਗੁਰਦੁਆਰਾ ਸਾਹਿਬ ਵਿੱਚ ਸ਼ੱਕੀ ਹਾਲਤ ਵਿੱਚ ਦਾਖਲ ਹੋਇਆ ਤਾਂ ਨਿਹੰਗ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਹੋਈ ਮਿਲੀ ਹੈ ਜਦਕਿ ਕਤਲ ਕਰਨ ਵਾਲਾ ਨਿਹੰਗ ਵੀ ਗੁਰਦੁਆਰਾ ਸਾਹਿਬ ਵਿੱਚ ਮੌਜ਼ੂਦ ਸੀ। (Phagwara News)

New Education : ਚੁਣੌਤੀਆਂ ਭਰੇ ਰਾਹ ’ਤੇ ਨਵੀਂ ਸਿੱਖਿਆ ਨੀਤੀ

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਐੱਸਐੱਸਪੀ ਜਲੰਧਰ, ਐੱਸਐੱਸਪੀ ਕਪੂਰਥਲਾ, ਐੱਸਪੀ ਫਗਵਾੜਾ ਦੇ ਡੀਐੱਸਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here