ਤਰਨਤਾਰਨ ਤੋਂ ਮਾਸਟਰ ਮਾਈਂਡ ਕਾਬੂ | Amritsar Police
ਅੰਮ੍ਰਿਤਸਰ। ਅੰਮ੍ਰਿਤਸਰ (Amritsar Police) ’ਚ ਹਰਿਮੰਦਰ ਸਾਹਿਬ ਨੇੜੇ ਰੰਜਸ਼ ਤਹਿਤ ਨੌਜਵਾਨ ਨੂੰ ਅਗਵਾ ਕਰਨ ਅਤੇ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਫੜੇ ਗਏ ਨੌਜਵਾਨ ਦੀ ਪਛਾਣ ਲਵਕਿਰਨ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਦੋ ਨਾਜਾਇਜ ਪਿਸਤੌਲ ਵੀ ਬਰਾਮਦ ਕੀਤੇ ਹਨ। ਕੁਝ ਦਿਨ ਪਹਿਲਾਂ ਪੁਲਸ ਨੇ ਮੁਲਜ਼ਮ ਦੀ ਸਾਥਣ ਨੂੰ ਫੜਿਆ ਸੀ, ਜਿਸ ਨੇ ਰੇਕੀ ’ਚ ਮੱਦਦ ਕੀਤੀ ਸੀ।
ਥਾਣਾ ਡੀ-ਡਵੀਜਨ ਦੇ ਐੱਸਐੱਚਓ ਸ਼ਿਵਦਰਸਨ ਸਿੰਘ (Amritsar Police) ਨੇ ਦੱਸਿਆ ਕਿ 26 ਅਪਰੈਲ ਨੂੰ ਮਹਿਣਾ ਸਿੰਘ ਰੋਡ ’ਤੇ ਸਥਿੱਤ ਗੋਪਾਲ ਇਨ ਹੋਟਲ ਦੇ ਮਾਲਕ ਗੌਤਮ ਭੱਟੀ ਨੂੰ ਕੁਝ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ। ਜਿਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਸ ਸਮੇਂ ਲੋਕਾਂ ਨੇ ਮੁਲਜ਼ਮ ਦੀ ਗੱਡੀ ਨੂੰ ਘੇਰ ਲਿਆ। ਪਰ ਮੁਲਜ਼ਮ ਸਰੇਆਮ ਪੀੜਤ ਨੂੰ ਬਾਜ਼ਾਰ ਵਿੱਚ ਗੋਲੀਆਂ ਚਲਾਉਂਦੇ ਹੋਏ ਆਪਣੇ ਨਾਲ ਲੈ ਗਏ।
ਇਹ ਵੀ ਪੜੋ : ਜਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਰਿੰਕੂ ਦਿੱਲੀ ਪਹੁੰਚੇ
ਦਰਅਸਲ, ਘਟਨਾ ਤੋਂ ਕੁਝ ਦਿਨ ਪਹਿਲਾਂ ਪੀੜਤ ਦੀ ਮੁਲਜਮ ਲਵਕਿਰਨ ਸਿੰਘ ਨਾਲ ਲੜਾਈ ਹੋਈ ਸੀ। ਜਿਸ ਦੀ ਰੰਜਿਸ ਵਿੱਚ ਮੁਲਜਮਾਂ ਨੇ ਪਹਿਲਾਂ ਪੀੜਤ ਗੌਤਮ ਨੂੰ ਅਗਵਾ ਕੀਤਾ, ਫਿਰ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਪਹਿਨੇ ਹੋਏ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ।
ਪੁਲਿਸ ਜਲਦ ਹੀ ਗੱਡੀ ਨੂੰ ਬਰਾਮਦ ਕਰ ਲਵੇਗੀ | Amritsar Police
ਐਸਐਚਓ ਸ਼ਿਵਦਰਸਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਅਤੇ ਇੱਕ ਲੜਕੀ ਨੂੰ ਫੜਿਆ ਗਿਆ ਸੀ। ਇਨ੍ਹਾਂ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਫੜੀ ਗਈ ਲੜਕੀ ਮੁੱਖ ਮੁਲਜ਼ਮ ਲਵਕਿਰਨ ਸਿੰਘ ਦੀ ਮਹਿਲਾ ਮਿੱਤਰ ਹੈ। ਇਸ ਦੇ ਨਾਲ ਹੀ ਪੁਲਿਸ ਉਸ ਕਾਰ ਨੂੰ ਬਰਾਮਦ ਕਰਨ ਦੀ ਕਸ਼ਿਸ਼ ਕਰ ਰਹੀ ਹੈ, ਜਿਸ ’ਚ ਮੁਲਜ਼ਮ ਨੇ ਅਗਵਾ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। (Amritsar Police)