DGP Karnataka : ਕਰਨਾਟਕਾ ਦੇ ਡੀਜੀਪੀ ਪ੍ਰਵੀਨ ਸੂਦ ਹੋਣਗੇ ਸੀਬੀਆਈ ਦੇ ਨਵੇਂ ਡਾਇਰੈਕਟਰ

DGP Karnataka
ਪ੍ਰਵੀਨ ਸੂਦ, ਆਈਪੀਐੱਸ

ਨਵੀਂ ਦਿੱਲੀ। ਕਰਨਾਟਕਾ ਦੇ ਡੀਜੀਪੀ ਪ੍ਰਵੀਨ ਸੂਦ (DGP Karnataka) ਸੀਬੀਆਈ ਦੇ ਨਵੇਂ ਮੁਖੀ ਹੋਣਗੇ। ਉਨ੍ਹਾਂ ਦੇ ਨਾਂਅ ’ਤੇ ਮੋਹਰ ਤਿੰਨ ਮੈਂਬਰੀ ਕਮੇਟੀ ਨੇ ਲਾਈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਸ ਡੀਆਈ ਚੰਦਰਚੂਹੜ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਸ਼ਾਮਲ ਸਨ।

‘ਦ ਹਿੰਦੂ’ ਦੀ ਰਿਪੋਰਟ ਮੁਤਾਬਿਕ ਉਨ੍ਹਾਂ ਦਾ ਨਾਂਅ ਪਹਿਲਾਂ ਚੁਣੇ ਗਏ ਅਫ਼ਸਰਾਂ ਦੇ ਪੈਨਲ ਵਿੱਚ ਸ਼ਾਮਲ ਨਹੀਂ ਸੀ ਪਰ ਆਖਰੀ ਮੌਕੇ ਸ਼ਾਮਲ ਕੀਤਾ ਗਿਆ ਜਿਸ ’ਤੇ ਚੌਧਰੀ ਨੇ ਅਸਹਿਮਤੀ ਦਾ ਨੋਟ ਵੀ ਦਰਜ਼ ਕਰਵਾਇਆ। ਸੂਦ (DGP Karnataka) 1986 ਬੈਚ ਦੇ ਕਰਨਾਟਕਾ ਦੇ ਆਈਪੀਐੱਸ ਅਫ਼ਸਰ ਹਨ। ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਉਹ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਆਈਆਈਟੀ ਦਿੱਲੀ ਤੋਂ ਪੜ੍ਹੇ ਹਨ। ਉਨ੍ਹਾਂ ਦੀ ਨਿਯੁਕਤੀ ’ਤੇ ਉਹ ਮਈ 2025 ਤੱਕ ਸੀਬੀਆਈ ਮੁਖੀ ਰਹਿਣਗੇ।

ਇਹ ਵੀ ਪੜੋ : ਜਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਰਿੰਕੂ ਦਿੱਲੀ ਪਹੁੰਚੇ