ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ

Road Accident

(ਵਿਜੈ ਸਿੰਗਲਾ) ਭਵਾਨੀਗੜ੍ਹ। ਸਥਾਨਕ ਟਰੱਕ ਯੂਨੀਅਨ ਦੇ ਟਰੱਕ ਅਪਰੇਟਰ ਦਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਨਦਾਮਪੁਰ ਦੀ ਆਪਣੇ ਪਿੰਡ ਦੇ ਪੈਲਸ ਦੇ ਨੇੜੇ ਖੰਭੇ ਨਾਲ ਟਕਰਾਉਣ ਉਪਰੰਤ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। (Road Accident)

ਇਹ ਵੀ ਪੜ੍ਹੋ : ਖੰਡਰ ਪਈ ਸਰਕਾਰੀ ਹਸਪਤਾਲ ਦੀ ਜਗ੍ਹਾ ’ਤੇ ਅਚਾਨਕ ਲੱਗੀ ਅੱਗ

ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਗਟ ਸਿੰਘ ਢਿਲੋਂ ਨੇ ਦੱਸਿਆ ਕਿ ਦਵਿੰਦਰ ਸਿੰਘ ਨਦਾਮਪੁਰ ਸਥਾਨਕ ਯੂਨੀਅਨ ’ਚ ਗੱਡੀ ਚਲਾਉਂਦਾ ਸੀ। ਅੱਜ ਉਹ ਜਿਉਂ ਹੀ ਪਿੰਡ ਭਵਾਨੀਗੜ੍ਹ ਲਈ ਆ ਰਿਹਾ ਸੀ ਤਾਂ ਉਸਦਾ ਮੋਟਰ ਸਾਇਕਲ ਇਕ ਖੰਭੇ ਨਾਲ ਟਕਰਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਮਿ੍ਰਤਕ ਨੂੰ ਪੋਸਟਮਾਰਟਮ ਲਈ ਸੰਗਰੂਰ ਹਸਪਤਾਲ ਲਜਾਇਆ ਗਿਆ, ਪੋਸਟ ਮਾਰਟਮ ਤੋਂ ਬਾਅਦ ਉਸਦਾ ਅੰਤਿਮ ਸਸਕਾਰ ਨਦਾਮਪੁਰ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ।

LEAVE A REPLY

Please enter your comment!
Please enter your name here