ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Malout News: ...

    Malout News: ਨੌਜਵਾਨ ਸੇਵਾਦਾਰਾਂ ਵੱਲੋਂ ਮਾਨਵਤਾ ਦੀ ਸੇਵਾ ’ਚ ਪਾਇਆ ਜਾ ਰਿਹੈ ਵੱਡਮੁੱਲਾ ਯੋਗਦਾਨ

    Malout News

    Malout News: ਸੇਵਾਦਾਰ ਅਰਸ਼ਨੂਰ ਇੰਸਾਂ ਨੇ ਪਹਿਲੀ ਵਾਰ ਖੂਨਦਾਨ ਕਰਕੇ ਇੱਕ ਮਰੀਜ਼ ਦੀ ਬਚਾਈ ਜਾਨ

    Malout News: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਮਾਨਵਤਾ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਜੇਕਰ ਖੂਨਦਾਨ ਦੇ ਖੇਤਰ ਦੀ ਗੱਲ ਕਰੀਏ ਤਾਂ ਨੌਜਵਾਨ ਸੇਵਾਦਾਰ ਲੜਕਿਆਂ ਤੋਂ ਇਲਾਵਾ ਸੇਵਾਦਾਰ ਲੜਕੀਆਂ ਵੀ ਘੱਟ ਨਹੀਂ ਹਨ। ਇਸੇ ਤਰ੍ਹਾਂ ਇੱਕ ਨੌਜਵਾਨ ਸੇਵਾਦਾਰ ਨੇ ਇੱਕ ਮਰੀਜ਼ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਪਹਿਲੀ ਵਾਰ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਇੱਕ ਮਾਨਵਤਾ ਦੀ ਤਾਜ਼ੀ ਮਿਸਾਲ ਪੇਸ਼ ਕੀਤੀ ਹੈ।

    Read Also : ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ

    ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਮਲੋਟ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਅਤੇ ਟਿੰਕੂ ਇੰਸਾਂ ਨੇ ਦੱਸਿਆ ਕਿ ਜਦੋਂ ਇੱਕ ਇਲਾਜ ਅਧੀਨ ਔਰਤ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪਈ ਤਾਂ ਉਨ੍ਹਾਂ ਨੇ ਅਰਸ਼ਨੂਰ ਇੰਸਾਂ ਦੇ ਪਿਤਾ ਦੀਪਕ ਮੱਕੜ ਇੰਸਾਂ (15 ਮੈਂਬਰ ਜੋਨ ਨੰਬਰ 4) ਅਤੇ ਮਾਤਾ ਸਤਵੰਤ ਕੌਰ ਇੰਸਾਂ (85 ਮੈਂਬਰ ਪੰਜਾਬ) ਨਾਲ ਸੰਪਰਕ ਕੀਤਾ ਤਾਂ ਅਰਸ਼ਨੂਰ ਇੰਸਾਂ ਨੇ ਮਲੋਟ ਦੇ ਬਲੱਡ ਬੈਂਕ ਵਿੱਚ ਜਾ ਕੇ ਉਕਤ ਮਰੀਜ਼ ਲਈ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। ਇਸ ਮੌਕੇ ਬਲੱਡ ਬੈਂਕ ਮਲੋਟ ਦੇ ਇੰਚਾਰਜ ਡਾ. ਚੇਤਨ ਖੁਰਾਣਾ ਨੇ ਅਰਸ਼ਨੂਰ ਇੰਸਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।

    Malout News

    ਸੇਵਾਦਾਰ ਅਰਸ਼ਨੂਰ ਇੰਸਾਂ ਨੇ ਦੱਸਿਆ ਕਿ ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਪਹਿਲੀ ਵਾਰ ਖੂਨਦਾਨ ਕੀਤਾ ਅਤੇ ਅੱਗੇ ਤੋਂ ਇਸ ਸੇਵਾ ਵਿੱਚ ਆਪਣਾ ਸਹਿਯੋਗ ਕਰੇਗੀ।

    ਡਾ. ਚੇਤਨ ਖੁਰਾਣਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਦੀ ਸਿੱਖਿਆ ਬੱਚਿਆਂ ਨੂੰ ਜਾ ਤਾਂ ਗੁਰੂ ਤੋਂ ਮਿਲਦੀ ਹੈ ਜਾਂ ਫੇਰ ਮਾਤਾ ਪਿਤਾ ਤੋਂ। ਉਨ੍ਹਾਂ ਜਿੱਥੇ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਉਥੇ ਅਰਸ਼ਨੂਰ ਇੰਸਾਂ ਦੇ ਮਾਤਾ ਪਿਤਾ ਦੀ ਵੀ ਪ੍ਰਸ਼ੰਸਾ ਕੀਤੀ।