ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਦਿੱਲੀ ਮੋਰਚੇ ’...

    ਦਿੱਲੀ ਮੋਰਚੇ ’ਚੋਂ ਪਰਤੇ ਨੌਜਵਾਨ ਦੀ ਦੌਰਾ ਪੈਣ ਨਾਲ ਮੌਤ

    ਦਿੱਲੀ ਮੋਰਚੇ ’ਚੋਂ ਪਰਤੇ ਨੌਜਵਾਨ ਦੀ ਦੌਰਾ ਪੈਣ ਨਾਲ ਮੌਤ

    ਪਟਿਆਲਾ, (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਦਿੱਲੀ ਮੋਰਚੇ ਚੋਂ ਪਰਤੇ ਪਿੰਡ ਦੌਣ ਕਲਾਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਰੁਣ ਅੱਤਰੀ ਪੁੱਤਰ ਸੰਜੀਵ ਅੱਤਰੀ ਨਾਮ ਦਾ ਇਹ ਨੌਜਵਾਨ ਪਿਛਲੇ ਦਿਨਾਂ ਦੌਰਾਨ ਹੀ ਧਰਨੇ ਤੋਂ ਵਾਪਸ ਆਇਆ ਸੀ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਅਜੇ ਅਣਵਿਆਹਿਆ ਸੀ। ਉਸ ਦੇ ਜਨਮ ਦਿਨ ਵਾਲੇ ਦਿਨ ਹੀ ਉਸ ਦੀ ਮੌਤ ਹੋਈ। ਵਰੁਣ ਵੱਲੋਂ ਦਿੱਲੀ ’ਚ ਚੱਲ ਰਹੇ ਕਿਸਾਨ ਮੋਰਚੇ ਵਿਚਲੀਆਂ ਵਾਇਰਲ ਕੀਤੀਆਂ ਆਪਣੀਆਂ ਵੀਡੀਓ ਕਲਿਪਸ ਅਤੇ ਫੋਟੋਆਂ ਨੂੰ ਵੇਖ ਵੇਖ ਉਸ ਦੀ ਮਾਤਾ ਅਤੇ ਭੈਣ ਵਿਰਲਾਪ ਕਰਦੀਆਂ ਝੱਲੀਆਂ ਨਹੀਂ ਜਾ ਰਹੀਆਂ।

    ਪਿੰਡ ਦੌਣ ਕਲਾਂ ਦੇ ਸਰਪੰਚ ਬਲਵੀਰ ਸਿੰਘ ਢੀਂਡਸਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਦੌਣ ਕਲਾਂ ਸਮੇਤ ਕਈ ਹੋਰਾਂ ਨੇ ਮੌਤ ’ਤੇ ਦੁੱਖ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਤੋਂ ਉਸ ਦੇ ਪਰਿਵਾਰ ਲਈ ਬਣਦੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ । ਜ਼ਿਕਰਯੋਗ ਹੈ ਕਿ ਦੌਣ ਕਲਾਂ ਦੇ ਹੀ ਨਿਵਾਸੀ ਕਿਸਾਨ ਮੱਖਣ ਸਿੰਘ ਦੀ ਵੀ ਦਿੱਲੀਓਂ ਪਰਤਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਦਾ ਇੱਕ ਦਿਨ ਪਹਿਲਾਂ ਹੀ ਭੋਗ ਪਾਇਆ ਗਿਆ ਹੈ। ਸਾਬਕਾ ਸਰਪੰਚ ਹਰੀ ਸਿੰਘ ਢੀਂਡਸਾ ਨੇ ਮੱਖਣ ਸਿੰਘ ਦੇ ਪਰਿਵਾਰ ਲਈ ਵੀ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.